06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਿਕਰਮਜੀਤ ਸਿੰਘ ਦੇ 40ਵੇਂ ਜਨਮ ਦਿਨ ਮੌਕੇ ਪਿਤਾ ਹਰਦੀਪ ਸਿੰਘ ਵਲੋਂ ਚੌਂਕਾਂ ਨੂੰ 5100 ਦੀ ਰਾਸ਼ੀ ਭੇਟ

ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਚੌਂਕਾ ਬੀਬੀ ਰਜਨੀ ਜੀ ਦਾ ਵਲੋਂ ਲੋੜਵੰਦ ਪਰਿਵਾਰਾਂ ਨੂੰ 10 ਰੁਪਏ ਵਿਚ ਪ੍ਰਸ਼ਾਦਾ ਛਕਾਉਣ ਦੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਹਰਦੀਪ ਸਿੰਘ ਹੈਡ ਮਾਸਟਰ ਵਲੋਂ ਆਪਣੇ ਬੇਟੇ ਬਿਕਰਮਜੀਤ ਸਿੰਘ ਕੈਨੇਡਾ ਦੇ 40ਵੇਂ ਜਨਮ ਦਿਨ ਦੀ ਖੁਸ਼ੀ ਮੌਕੇ ਚੌਂਕਾ ਬੀਬੀ ਰਜਨੀ ਜੀ ਵਿਖੇ ਪਹੁੰਚ ਕੇ ਖੁਸ਼ੀ ਸਾਂਝੀ ਕੀਤੀ ਅਤੇ ਚੌਂਕਾ ਦੇ ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ ਨੂੰ 5100 ਰੁਪਏ ਦੀ ਰਾਸ਼ੀ ਭੇਂਟ ਕਰਕੇ ਚੌਂਕਾ ਦਾ ਸਹਿਯੋਗ ਕੀਤਾ। ਇਸ ਮੌਕੇ ਹੈਡ ਮਾਸਟਰ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬੜਾ ਖੁਸ਼ੀਆਂ ਭਰਿਆ ਦਿਹਾੜਾ ਹੈ ਜੋ ਚੌਂਕਾ ਬੀਬੀ ਰਜਨੀ ਜੀ ਵਿਖੇ ਸਹਿਯੋਗ ਪਾ ਕੇ ਸਾਂਝੀਆਂ ਕੀਤੀਆਂ ਹਨ।

ਚੌਂਕਾ ਦੇ ਪ੍ਬੰਧਕ ਭਵਨ ਕੁਮਾਰ ਟਾਹ ਨੂੰ ਸਹਾਇਤਾ ਰਾਸ਼ੀ ਭੇਂਟ ਕਰਦੇ ਹੋਏ ਹਰਦੀਪ ਸਿੰਘ। ਤਸਵੀਰ: ਕਾਲੇਕੇ 06-09-2026
ਪੱਟੀ, 5 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਚੌਂਕਾ ਬੀਬੀ ਰਜਨੀ ਜੀ ਦਾ ਵਲੋਂ ਲੋੜਵੰਦ ਪਰਿਵਾਰਾਂ ਨੂੰ 10 ਰੁਪਏ ਵਿਚ ਪ੍ਰਸ਼ਾਦਾ ਛਕਾਉਣ ਦੀਆਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਹਰਦੀਪ ਸਿੰਘ ਹੈਡ ਮਾਸਟਰ ਵਲੋਂ ਆਪਣੇ ਬੇਟੇ ਬਿਕਰਮਜੀਤ ਸਿੰਘ ਕੈਨੇਡਾ ਦੇ 40ਵੇਂ ਜਨਮ ਦਿਨ ਦੀ ਖੁਸ਼ੀ ਮੌਕੇ ਚੌਂਕਾ ਬੀਬੀ ਰਜਨੀ ਜੀ ਵਿਖੇ ਪਹੁੰਚ ਕੇ ਖੁਸ਼ੀ ਸਾਂਝੀ ਕੀਤੀ ਅਤੇ ਚੌਂਕਾ ਦੇ ਪ੍ਰਧਾਨ ਜਤਿਨ ਕੁਮਾਰ ਸ਼ਰਮਾ ਪਟਵਾਰੀ ਨੂੰ 5100 ਰੁਪਏ ਦੀ ਰਾਸ਼ੀ ਭੇਂਟ ਕਰਕੇ ਚੌਂਕਾ ਦਾ ਸਹਿਯੋਗ ਕੀਤਾ। ਇਸ ਮੌਕੇ ਹੈਡ ਮਾਸਟਰ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਬੜਾ ਖੁਸ਼ੀਆਂ ਭਰਿਆ ਦਿਹਾੜਾ ਹੈ ਜੋ ਚੌਂਕਾ ਬੀਬੀ ਰਜਨੀ ਜੀ ਵਿਖੇ ਸਹਿਯੋਗ ਪਾ ਕੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਾਮਨਾ ਕੀਤੀ ਪ੍ਰਮਾਤਮਾ ਸਭਨਾ ’ਤੇ ਖੁਸ਼ੀਆਂ ਖੇੜੇ ਲਿਆਵੇ, ਸ਼ਹਿਰ ਅਤੇ ਇਲਾਕਾ ਨਿਵਾਸੀ ਚੌਂਕਾ ਦਾ ਸਹਿਯੋਗ ਕਰਦੇ ਰਹਿਣ ਅਤੇ ਚੌਂਕਾ ਆਪਣੀਆਂ ਸ਼ਾਨਦਾਰ ਸੇਵਾਵਾਂ ਇਸੇ ਤਰਾਂ ਨਿਭਾਉਂਦਾ ਰਹੇ। ਚੌਂਕਾ ਦੇ ਪ੍ਰਬੰਧਕ ਭਵਨ ਕੁਮਾਰ ਟਾਹ ਨੇ ਹੈਡ ਮਾਸਟਰ ਹਰਦੀਪ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਮੁਕੇਸ਼ ਕੁਮਾਰ ਜੋਸ਼ੀ, ਵਿਪਨ ਘਰਿਆਲਾ, ਕੁਲਦੀਪ ਰਾਏ ਸ਼ਰਮਾ, ਸਾਬਕਾ ਪ੍ਰਿੰਸੀਪਲ ਮੰਗਤ ਰਾਮ, ਕ੍ਰਿਸ਼ਨ ਕੁਮਾਰ ਅਤੇ ਰਾਜਸਥਾਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੀ. ਪੀ. ਆਈ. (ਐਮ.) ਦੀ ਮੀਟਿੰਗ ਹੋਈ ਅਗਲੀ ਖ਼ਬਰ ਲਿਟਲ ਫਲਾਵਰ ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।