04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਕੀਤੀ ਸੰਗਤ ਨਾਲ ਮੀਟਿੰਗ

ਤਰਨ ਤਾਰਨ, 3 ਸਤੰਬਰ (ਹਰਿੰਦਰ ਸਿੰਘ)-ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਲਗਾਏ ਜਾਂਦੇ ਗੁਰੂ ਕੇ ਲੰਗਰ ਸੰਬੰਧੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਨਗਰ ਨਿਵਾਸੀ ਸੰਗਤਾਂ ਨਾਲ ਮੀਟਿੰਗ ਕੀਤੀ ਗਈ। ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁੱਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਮਹਾਂਪੁਰਸ਼ਾ ਵਲੋਂ ਲਗਾਏ ਜਾਂਦੇ ਲੰਗਰ ਸੰਬੰਧੀ ਨਗਰ ਸੰਗਤਾਂ ਅਤੇ ਪਤਵੰਤੇ ਸੱਜਣਾਂ ਨਾਲ ਲੰਗਰ ਵਿਚ ਵਰਤਾਏ ਜਾਣ ਵਾਲੇ ਪਕਵਾਨਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਸੰਬੰਧੀ ਸੰਗਤ ਨਾਲ ਮੀਟਿੰਗ ਕਰਦੇ ਹੋਏ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ। ਤਸਵੀਰ: ਲਵਲੀ 04-09-2026
ਤਰਨ ਤਾਰਨ, 3 ਸਤੰਬਰ (ਹਰਿੰਦਰ ਸਿੰਘ)-ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਲਗਾਏ ਜਾਂਦੇ ਗੁਰੂ ਕੇ ਲੰਗਰ ਸੰਬੰਧੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਨਗਰ ਨਿਵਾਸੀ ਸੰਗਤਾਂ ਨਾਲ ਮੀਟਿੰਗ ਕੀਤੀ ਗਈ। ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਮੁੱਖੀ ਸੰਤ ਬਾਬਾ ਅਵਤਾਰ ਸਿੰਘ ਦੀ ਰਹਿਨੁਮਾਈ ਹੇਠ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ’ਤੇ ਮਹਾਂਪੁਰਸ਼ਾ ਵਲੋਂ ਲਗਾਏ ਜਾਂਦੇ ਲੰਗਰ ਸੰਬੰਧੀ ਨਗਰ ਸੰਗਤਾਂ ਅਤੇ ਪਤਵੰਤੇ ਸੱਜਣਾਂ ਨਾਲ ਲੰਗਰ ਵਿਚ ਵਰਤਾਏ ਜਾਣ ਵਾਲੇ ਪਕਵਾਨਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੇਵਾਦਾਰਾਂ ਦੀਆਂ ਡਿਊਟੀਆਂ ਪਹਿਲਾ ਦੀ ਤਰ੍ਹਾਂ ਜਿੰਮੇਵਾਰੀ ਨਾਲ ਸੇਵਾ ਕਰਨ ਲਈ ਸੰਗਤਾਂ ਨੂੰ ਕਿਹਾ ਗਿਆ। ਮੀਟਿੰਗ ਵਿਚ ਹਾਜ਼ਰ ਸੰਗਤਾਂ ਵਿਚ ਮਹਾਪੁਰਖਾਂ ਤੋਂ ਇਲਾਵਾ ਦਿਲਬਾਗ ਸਿੰਘ ਸਰਪੰਚ, ਕਿਰਪਾਲ ਸਿੰਘ ਲੱਡਾ ਸਰਪੰਚ, ਰਾਜਬੀਰ ਸਿੰਘ ਸਰਪੰਚ, ਸੁਖਦੇਵ ਸਿੰਘ ਢਿੱਲੋਂ, ਹਰਜਿੰਦਰ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ, ਲਾਲੀ ਡਾਕਟਰ, ਲਖਵਿੰਦਰ ਸਿੰਘ, ਦਿਆ ਸਿੰਘ ਦੋਧੀ, ਲਖਬੀਰ ਸਿੰਘ ਪ੍ਰਧਾਨ ਲੰਗਰ ਕਮੇਟੀ ਮਹੰਤ ਛੀਨਾ ਜੀ, ਬਲਦੇਵ ਸਿੰਘ ਭੋਲੂ, ਸੁਖਜੀਤ ਸਿੰਘ ਨਵਾਂ, ਬਲਵਿੰਦਰ ਸਿੰਘ ਸ਼ਾਹ, ਜੋਧਾ ਸਿੰਘ, ਦਿਲਰਾਜ ਸਿੰਘ, ਕੈਪਟਨ ਮੁਖਤਿਆਰ ਸਿੰਘ, ਡਾ. ਸਾਹਿਬ ਸਿੰਘ, ਡਾਕਟਰ ਹਰਪਾਲ ਸਿੰਘ ਗੀਤਕਾਰ, ਬਾਬਾ ਜੱਸਾ ਸਿੰਘ ਸੇਵਾਦਾਰ ਵਾਟਰ ਸਪਲਾਈ, ਡਾ. ਗੁਰਜੰਟ ਸਿੰਘ ਸੰਧੂ, ਸਤਨਾਮ ਸਿੰਘ ਮੱਲ੍ਹੀ, ਜਥੇਦਾਰ ਹਰਪਾਲ ਸਿੰਘ ਬੈਂਕਾ ਆਦਿ ਹਾਜ਼ਰ ਸਨ। ਮੀਟਿੰਗ ਵਿਚ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਸੰਗਤਾਂ ਨੂੰ ਦੱਸਿਆ ਕੇ ਮੇਲਾ ਸ਼ੁਰੂ ਹੋਣ ਤੋਂ ਪਹਿਲਾ ਨਵੇਂ ਬਣੇ ਬਾਬਾ ਬੁੱਢਾ ਜੀ ਲੰਗਰ ਹਾਲ ਵਿਚ ਸਤਿਗੁਰਾਂ ਦੇ ਸ਼ੁਕਰਾਨਾ ਕਰਨ ਲੰਗਰ ਹਾਲ ਪਾਲਕੀ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਸ ਤੋਂ ਬਾਅਦ ਜੋੜ ਮੇਲੇ ਦੇ ਲੰਗਰ ਆਰੰਭ ਹੋਣਗੇ, ਜੋ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਆਉਣ ਵਾਲੇ ਨਗਰ ਕੀਰਤਨ ਦੀ ਸੁਰ ਸਿੰਘ ਸਿੰਘ ਵਿਖੇ ਆਉਣ ਤੱਕ ਲੰਗਰ ਚੱਲਦਾ ਰਹੇਗਾ।
ਪਿਛਲੀ ਖ਼ਬਰ ਨਿਪਾਲ ਤ੍ਰਾਸਦੀ ਦੇ ਮ੍ਰਿਤਕਾਂ ਨੂੰ ਐਸ.ਬੀ.ਐਸ ਪੌਲੀਟੈਕਨਿਕ ਕਾਲਜ ਪੱਟੀ ਵਿਖੇ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਸ਼ਰਧਾਂਜ... ਅਗਲੀ ਖ਼ਬਰ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਗੁਰਸੇਵਕ ਸਿੰਘ ਸ਼ੇਖ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।