02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮੰਦਰ ਵਾਲੇ ਰਸਤੇ ਦੀ ਸਾਫ ਸਫਾਈ ਕਰਵਾਈ-ਢਿੱਲੋਂ

ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਵਿਖ਼ੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋ ਬੀਤੇ ਖੇਮਕਰਨ ਵਿਖ਼ੇ ਸਫਾਈ ਪੰਦਰਵੜਾ ਤਹਿਤ ਪਤੀ ਲਹੀਆਂ ਦੀ ਫਿਰਨੀ ਤੋਂ ਮੇਨ ਬਾਜ਼ਾਰ ਮਾਤਾ ਦੇ ਮੰਦਰ ਨੂੰ ਜਾਣ ਵਾਲੇ ਰਸਤੇ ਦੀ ਸਫਾਈ ਸੁਖਦੇਵ ਸਿੰਘ ਢਿੱਲੋਂ ਅਤੇ ਸਾਬਕਾ ਮੈਂਬਰ ਪੰਚਾਇਤ ਦਰਸਨ ਸਿੰਘ ਧਾਮੀ ਦੇ ਉਪਰਾਲੇ ਸਦਕਾ ਕਰਵਾਈ ਗਈ। ਇਸ ਮੌਕੇ ਸੁਖਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਰਸਤੇ ਨਗਰ ਕੀਰਤਨ ਵੀ ਜਾਂਦਾ ।

ਅਜੀਤ ਡੈਸਕ 02-09-2026
ਤਰਨ ਤਾਰਨ, 1 ਸਤੰਬਰ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਵਿਖ਼ੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋ ਬੀਤੇ ਖੇਮਕਰਨ ਵਿਖ਼ੇ ਸਫਾਈ ਪੰਦਰਵੜਾ ਤਹਿਤ ਪਤੀ ਲਹੀਆਂ ਦੀ ਫਿਰਨੀ ਤੋਂ ਮੇਨ ਬਾਜ਼ਾਰ ਮਾਤਾ ਦੇ ਮੰਦਰ ਨੂੰ ਜਾਣ ਵਾਲੇ ਰਸਤੇ ਦੀ ਸਫਾਈ ਸੁਖਦੇਵ ਸਿੰਘ ਢਿੱਲੋਂ ਅਤੇ ਸਾਬਕਾ ਮੈਂਬਰ ਪੰਚਾਇਤ ਦਰਸਨ ਸਿੰਘ ਧਾਮੀ ਦੇ ਉਪਰਾਲੇ ਸਦਕਾ ਕਰਵਾਈ ਗਈ। ਇਸ ਮੌਕੇ ਸੁਖਦੇਵ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਰਸਤੇ ਨਗਰ ਕੀਰਤਨ ਵੀ ਜਾਂਦਾ । 18 ਸਤੰਬਰ ਨੂੰ ਬਹਾਦਰ ਬਾਬਾ ਬਿਧੀ ਚੰਦ ਜੀ ਜੋਤੀ ਜੋਤ ਸਮਾਉਣ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੇ ਸਬੰਧ ਵਿਚ ਨਗਰ ਕੀਰਤਨ ਆ ਰਿਹਾ ਹੈ। ਸਫਾਈ ਸ਼ੁਰੂ ਕਰਨ ਸਮੇਂ ਦਿਲਬਾਗ ਸਿੰਘ ਢਿੱਲੋਂ ਸਰਪੰਚ, ਰਾਣਾ ਰਣਬੀਰ ਸਿੰਘ ਮੈਂਬਰ ਬਲਾਕ ਸੰਮਤੀ ਭਿੱਖੀਵਿੰਡ, ਸੁਖਦੇਵ ਸਿੰਘ ਢਿੱਲੋਂ, ਦਰਸ਼ਨ ਸਿੰਘ ਧਾਮੀ, ਗੁਰਭੇਜ ਸਿੰਘ ਢਿੱਲੋਂ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਸੋਨੂੰ, ਸਰਪੰਚ ਪ੍ਰਗਟ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ-ਜਹਾਂਗੀਰ ਵਿਖੇ ਕਿਸਾਨ ਮੇਲਾ 9ਨੂੰ ਅਗਲੀ ਖ਼ਬਰ ਖਾਲੜਾ ਮੰਡੀ ’ਚ 1509 ਦੀ ਆਮਦ ਸ਼ੁਰੂ, 3400 ਤੋਂ ਲੈ ਕੇ 3800 ਪ੍ਰਤੀ ਕੁਇੰਟਲ ਰਿਹਾ ਭਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।