29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਰਹੱਦੀ ਖੇਤਰ ਅੰਦਰ ਬਿਜਲੀ ਸਪਲਾਈ ਤੇ ਟੈਲੀਫੋਨ ਨੈੱਟਵਰਕ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕ ਪ੍ਰੇਸ਼ਾਨ

ਗੱਗੋਮਾਹਲ, 28 ਅਗਸਤ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਅੰਦਰ ਬਿਜਲੀ ਦੇ ਲਗਦੇ ਲੰਬੇ ਕੱਟਾਂ ਤੇ ਮੋਬਾਇਲ ਨੈੱਟਵਰਕ ਦੀ ਮੰਦੀ ਹਾਲਤ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰੀ ਪਿੰਡਾਂ ਦੀ ਸਪਲਾਈ 8 ਤੋ 10 ਘੰਟੇ ਤੱਕ ਵੀ ਬੰਦ ਰਹਿੰਦੀ ਹੈ ਜਿਸ ਕਰਕੇ ਟੈਂਕੀਆ ਵਿਚੋਂ ਪਾਣੀ ਖ਼ਤਮ ਹੋ ਜਾਂਦਾ ਹੈ, ਇਨਵਰਟਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਿਸ ਕਰਕੇ ਬੱਚਿਾਆਂ ਤੇ ਬਜ਼ੁਰਗਾਂ ਨੂੰ ਅਤਿ ਦੀ ਗਰਮੀ ਵਿਚ ਜਿਊਣਾ ਦੁਭਰ ਹੋ ਜਾਂਦਾ ਹੈ ।

ਅਜੀਤ ਡੈਸਕ 29-08-2026
ਗੱਗੋਮਾਹਲ, 28 ਅਗਸਤ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਅੰਦਰ ਬਿਜਲੀ ਦੇ ਲਗਦੇ ਲੰਬੇ ਕੱਟਾਂ ਤੇ ਮੋਬਾਇਲ ਨੈੱਟਵਰਕ ਦੀ ਮੰਦੀ ਹਾਲਤ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰੀ ਪਿੰਡਾਂ ਦੀ ਸਪਲਾਈ 8 ਤੋ 10 ਘੰਟੇ ਤੱਕ ਵੀ ਬੰਦ ਰਹਿੰਦੀ ਹੈ ਜਿਸ ਕਰਕੇ ਟੈਂਕੀਆ ਵਿਚੋਂ ਪਾਣੀ ਖ਼ਤਮ ਹੋ ਜਾਂਦਾ ਹੈ, ਇਨਵਰਟਰ ਕੰਮ ਕਰਨਾ ਬੰਦ ਕਰ ਦਿੰਦੇ ਹਨ ਜਿਸ ਕਰਕੇ ਬੱਚਿਾਆਂ ਤੇ ਬਜ਼ੁਰਗਾਂ ਨੂੰ ਅਤਿ ਦੀ ਗਰਮੀ ਵਿਚ ਜਿਊਣਾ ਦੁਭਰ ਹੋ ਜਾਂਦਾ ਹੈ । ਇਸੇ ਤਰ੍ਹਾਂ ਕਸਬਾ ਰਮਦਾਸ ਵਿਚ ਵੀ ਬਿਜਲੀ ਦੇ ਲੰਬੇ ਕੱਟਾਂ ਕਾਰਨ ਦੁਕਾਨਦਾਰਾਂ ਤੇ ਗ੍ਰਾਹਕਾਂ ਨੂੰ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ । ਗੁਪਤਾ ਹਸਪਤਾਲ ਦੇ ਡਾਕਟਰ ਚੰਦਨ ਗੁਪਤਾ ਦਾ ਕਹਿਣਾ ਹੈ ਕਿ ਬਿਜਲੀ ਤੋਂ ਬਿਨਾਂ ਮਰੀਜ਼ਾਂ ਦਾ ਇਲਾਜ ਕਰਨਾ ਸੰਭਵ ਨਹੀੰ ਹੁੰਦਾ ਕਿਉਂਕਿ ਬਿਮਾਰ ਵਿਅਕਤੀ ਨੂੰ ਠੰਡੇ ਤਾਪਮਾਨ ਵਿਚ ਰੱਖਣਾ ਪੈਂਦਾ ਹੈ ਜਿਸ ਕਰਕੇ ਮਜਬੂਰਨ ਬਿਜਲੀ ਸਪਲਾਈ ਲਈ ਮਹਿੰਗੇ ਮੁੱਲ ਦਾ ਤੇਲ ਬਾਲ ਕੇ ਜਰਨੇਟਰ ਚਲਾਉਣੇ ਮਜਬੂਰੀ ਬਣ ਜਾਂਦੀ ਹੈ। ਪਾਵਰਕਾਮ ਵਿਚ ਕੰਮ ਕਰਦੇ ਅਧਿਕਾਰੀ ਦਾ ਆਪਣਾ ਨਾਂ ਛਾਪਣ ਦੀ ਸ਼ਰਤ ਤੇ ਕਹਿਣਾ ਹੈ ਕਿ ਬਿਜਲੀ ਦੀਆਂ ਢਿੱਲੀਆਂ ਤਾਰਾਂ ਤੇ ਕਰਮਚਾਰੀਆਂ ਦੀ ਘਾਟ ਕਾਰਨ ਬਿਜਲੀ ਸਪਲਾਈ ਵਿਚ ਪਿਆ ਨੁਕਸ ਦੂਰ ਕਰਨ ਲਈ ਪ੍ਰਾਈਵੇਟ ਇਲੈਕਟ੍ਰੀਸ਼ਨਾਂ ਦੀ ਮਦਦ ਲੈਣੀ ਪੈਂਦੀ ਹੈ ਜੋ ਮੂੰਹੋ ਮੰਗੇ ਪੈਸੇ ਵਸੂਲ ਕਰਦੇ ਹਨ । ਪਾਵਰਕਾਮ ਅੰਦਰ ਜੇ.ਈ. ਲਾਈਨਮੈਨ, ਸਹਾਇਕ ਲਾਈਨਮੈਨ ਆਦਿ ਦੀਆਂ ਜਿਆਦਾ ਅਸਾਮੀਆ ਖਾਲੀ ਪਈਆਂ ਹਨ ਤੇ 10-12 ਫੀਡਰ ਇਕ ਜੇ.ਈ ਚਲਾਉਣ ਤੋਂ ਅਸਮਰਥ ਹੁੰਦਾ ਹੈ ਜਿਸ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸੇ ਤਰ੍ਹਾਂ ਟੈਲੀਫੋਨ ਨੈੱਟਵਰਕ ਤੇ ਇੰਟਰਨੈੱਟ ਸੇਵਾਵਾਂ ਦੀ ਹਾਲਤ ਵੀ ਬਹੁਤ ਵਧੀਆ ਨਾ ਹੋਣ ਕਾਰਨ ਬੈਂਕਾਂ, ਸਾਂਝ ਕੇਂਦਰਾਂ, ਮੁਹੱਲਾ ਕਲੀਨਿਕਾਂ ਸਮੇਤ ਬਾਕੀ ਸਰਕਾਰੀ ਤੇ ਨਿੱਜੀ ਵਿਭਾਗਾਂ ਦੇ ਦਫਤਰੀ ਕੰਪਿਊਟਰ ਕੰਮ ਕਰਨ ਤੋਂ ਅਸਮਰਥ ਹੋ ਜਾਂਦੇ ਹਨ ਜਿਸ ਕਰਕੇ ਆਮ ਲੋਕਾਂ ਨੂੰ ਆਪਣੇ ਰੋਜ਼ਮਰਾ ਦੇ ਕੰਮ ਕਰਵਾਉਣ ਵਿਚ ਪ੍ਰੇਸ਼ਾਨੀ ਪੇਸ਼ ਆਉਦੀ ਹੈ ।ਜਿਸ ਤੋਂ ਖਫਾ ਲੋਕ ਸਰਕਾਰੀ ਅਦਾਰਿਆਂ ਦੇ ਦਫਤਰਾਂ ਅੱਗੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹੁੁੰਦੇ ਹਨ । ਸਰਹੱਦੀ ਖੇਤਰ ਵਿਚ ਵਸਦੇ ਲੋਕਾਂ ਦੀ ਪਾਵਰਕਾਮ, ਟੈਲੀਕਾਮ ਤੇ ਪੰਜਾਬ ਸਰਕਾਰ ਕੋਲ ਬੇਨਤੀ ਹੈ ਕਿ ਬਿਜਲੀ ਸਪਲਾਈ ਤੇ ਟੈਲੀਫੋਨ ਸੇਵਾਵਾਂ ਦੀ ਕਾਰਗੁਜ਼ਾਰੀ ਨਿਰੰਤਰ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾਣ।
ਪਿਛਲੀ ਖ਼ਬਰ ਥਾਰ ਗੱਡੀ ’ਚ ਆਏ ਨੌਜਵਾਨਾਂ ਨੇ ਲੜਕੀ ਨਾਲ ਕੀਤੀ ਜ਼ਬਰਦਸਤੀ, ਮਾਮਲਾ ਦਰਜ ਅਗਲੀ ਖ਼ਬਰ ਕੈਲਾਸ਼ ਹਸਪਤਾਲ ਸੋਹੀਆਂ ਕਲਾਂ ਵਿਖੇ ਤਿੰਨ ਦਿਨਾਂ ’ਚ ਦੋ ਵਾਰੀ ਹੋਈ ਲੱਖਾਂ ਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।