ਸਬ ਜੇਲ੍ਹ ਪੱਟੀ ਵਿਖੇ ਬੰਦੀਆਂ ਨੂੰ ਭੈਣਾਂ ਨੇ ਬੰਨ੍ਹੀਆਂ ਰੱਖੜੀਆਂ
ਪੱਟੀ, 28 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਬ ਜੇਲ੍ਹ ਪੱਟੀ ਵਿਖੇ ਉਸ ਸਮੇਂ ਮਾਹੌਲ ਭਾਵੁਕ ਹੋ ਗਿਆ ਜਦੋਂ ਜੇਲ੍ਹ ਅੰਦਰ ਬੰਦ ਹਵਾਲਾਤੀ ਵੀਰਾਂ ਨੂੰ ਮਿਲਣ ਪੁੱਜੀਆਂ ਉਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਭੈਣ-ਭਰਾ ਦੇ ਪਵਿੱਤਰ ਪਿਆਰ ਨੂੰ ਹੋਰ ਗੂੜ੍ਹਾ ਕੀਤਾ। ਭੈਣਾਂ ਵਲੋਂ ਆਪਣੇ ਵੀਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ।
ਪੱਟੀ, 28 ਅਗਸਤ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)– ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਬ ਜੇਲ੍ਹ ਪੱਟੀ ਵਿਖੇ ਉਸ ਸਮੇਂ ਮਾਹੌਲ ਭਾਵੁਕ ਹੋ ਗਿਆ ਜਦੋਂ ਜੇਲ੍ਹ ਅੰਦਰ ਬੰਦ ਹਵਾਲਾਤੀ ਵੀਰਾਂ ਨੂੰ ਮਿਲਣ ਪੁੱਜੀਆਂ ਉਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਭੈਣ-ਭਰਾ ਦੇ ਪਵਿੱਤਰ ਪਿਆਰ ਨੂੰ ਹੋਰ ਗੂੜ੍ਹਾ ਕੀਤਾ। ਭੈਣਾਂ ਵਲੋਂ ਆਪਣੇ ਵੀਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਰੱਖੜੀ ਬੰਨ੍ਹਵਾਉਣ ਦੌਰਾਨ ਕਈ ਬੰਦੀ ਵੀਰ ਅਤੇ ਉਨ੍ਹਾਂ ਦੀਆਂ ਭੈਣਾਂ ਆਪਣੇ ਜਜ਼ਬਾਤਾਂ ’ਤੇ ਕਾਬੂ ਨਾ ਰੱਖ ਸਕੇ ਅਤੇ ਭਾਵੁਕ ਹੋ ਗਏ। ਜੇਲ੍ਹ ਦੀਆਂ ਕੰਧਾਂ ਦਰਮਿਆਨ ਭੈਣਾਂ ਵਲੋਂ ਆਪਣੇ ਵੀਰਾਂ ਦੀ ਕਲਾਈ ’ਤੇ ਬੰਨ੍ਹੀ ਰੱਖੜੀ ਨੇ ਇਸ ਪਵਿੱਤਰ ਰਿਸ਼ਤੇ ਦੀਆਂ ਭਾਵਨਾਵਾਂ ਨੂੰ ਹੋਰ ਗਹਿਰਾ ਕਰ ਦਿੱਤਾ। ਇਸ ਮੌਕੇ ਜੇਲ੍ਹ ਪ੍ਰਸ਼ਾਸਨ ਵਲੋਂ ਮੁਲਾਕਾਤੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਜੇਲ੍ਹ ਕੰਪਲੈਕਸ ਅਤੇ ਡਿਊੜੀ ਅੰਦਰ ਬੈਠਣ ਲਈ ਕੁਰਸੀਆਂ, ਪੱਖਿਆਂ ਤੇ ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਰੱਖੜੀ ਬੰਨ੍ਹਣ ਤੇ ਮੁਲਾਕਾਤ ਕਰਨ ਲਈ ਪੁੱਜੀਆਂ ਭੈਣਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਜੇਲ੍ਹ ਸੁਪਰਡੈਂਟ ਇੰਦਰਪ੍ਰੀਤ ਸਿੰਘ ਨੇ ਬੰਦੀ ਵੀਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਜ਼ਿੰਦਗੀ ਵਿਚ ਹੋਈਆਂ ਗਲਤੀਆਂ ਤੋਂ ਸਬਕ ਲੈ ਕੇ ਜੁਰਮ ਦੀ ਦੁਨੀਆ ਦਾ ਰਸਤਾ ਤਿਆਗਣ ਤੇ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਆਪਣੀ ਬਾਕੀ ਜ਼ਿੰਦਗੀ ਮਿਹਨਤ, ਇਮਾਨਦਾਰੀ ਅਤੇ ਚੰਗੇ ਨਾਗਰਿਕ ਵਜੋਂ ਬਤੀਤ ਕਰਨ। ਉਨ੍ਹਾਂ ਕਿਹਾ ਕਿ ਪਰਿਵਾਰ ਅਤੇ ਸਮਾਜ ਨਾਲ ਮੁੜ ਜੁੜ ਕੇ ਇਕ ਸਾਰਥਕ ਜੀਵਨ ਬਤੀਤ ਕਰਨਾ ਹੀ ਸਭ ਤੋਂ ਵੱਡੀ ਕਾਮਯਾਬੀ ਹੈ। ਇਸ ਮੌਕੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ, ਸਟੋਰ ਕੀਪਰ ਜਤਿੰਦਰ, ਭਲਾਈ ਅਫਸਰ ਗੁਰਜੀਤ ਸਿੰਘ ਤੋਂ ਇਲਾਵਾ ਜੇਲ੍ਹ ਦਾ ਹੋਰ ਸਟਾਫ ਵੀ ਹਾਜ਼ਰ ਸੀ।