27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ

ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਦੇ ਸਹਿਯੋਗ ਨਾਲ ਬਾਸਮਤੀ ਸੰਬੰਧੀ ਜਾਗਰੂਕ ਕਰਨ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।

ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਵਲੋਂ ਲਗਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਤਨੇਜਾ। ਤਸਵੀਰ: ਲਵਲੀ 27-08-2026
ਤਰਨ ਤਾਰਨ, 26 ਅਗਸਤ (ਹਰਿੰਦਰ ਸਿੰਘ)-ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਦੇ ਸਹਿਯੋਗ ਨਾਲ ਬਾਸਮਤੀ ਸੰਬੰਧੀ ਜਾਗਰੂਕ ਕਰਨ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਤਰਨ ਤਾਰਨ ਦੇ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਵੱਡੀ ਗਿਣਤੀ ਵਿਚ ਕਿਸਾਨਾਂ ਵੀਰਾਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਦੌਰਾਨ ਡਾ. ਪ੍ਰਮੋਦ ਕੁਮਾਰ ਤੋਮਰ ਵਲੋਂ ਬਾਸਮਤੀ ਦੀ ਬਿਜਾਈ, ਇਸ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਅਤੇ ਬਾਸਮਤੀ ਦੀ ਫਸਲ ਨੂੰ ਇਲਾਕੇ ਵਿਚ ਵੱਧ ਤੋਂ ਵੱਧ ਜਾਗਰੂਕ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਕਿਸਾਨਾਂ ਨੂੰ ਲੋੜ ਤੋਂ ਵੱਧ ਖਾਦਾਂ ਅਤੇ ਬੇਲੋੜੀਆਂ ਦਵਾਈਆਂ ਦੀ ਵਰਤੋਂ ਤੋਂ ਬਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਅਸ਼ੋਕ ਕੁਮਾਰ ਸੇਠੀ ਡਾਇਰੈਕਟਰ ਰਾਈਸ ਮਿੱਲਰ ਐਂਡ ਐਕਸਪੋਰਟਰ ਐਸੋਸੀਏਸ਼ਨ ਵਲੋਂ ਵੀ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਬਾਸਮਤੀ ਦੀ ਗੁਣਵੱਤਾ ਅਤੇ ਇਸ ਨੂੰ ਜਾਗਰੂਕ ਕਰਨ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਅਵਤਾਰ ਸਿੰਘ ਤਨੇਜਾ ਵਲੋਂ ਪਹੁੰਚੇ ਸਾਰੇ ਸ਼ੈਲਰ ਮਾਲਕਾਂ, ਆੜ੍ਹਤੀਆਂ ਅਤੇ ਕਿਸਾਨ ਵੀਰਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਬਾਸਮਤੀ ਦੀ ਗੁਣਵੱਤਾ ਵਿਚ ਸੁਧਾਰ, ਕੀਟਨਾਸ਼ਕਾਂ ਦੀ ਸੁਰੱਖਿਅਤ ਅਤੇ ਲੋੜ ਅਨੁਸਾਰ ਵਰਤੋਂ, ਬੇਲੋੜੀਆਂ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਤੋਂ ਬਚਾਅ ਅਤੇ ਚੰਗੇ ਖੇਤੀਬਾੜੀ ਅਭਿਆਸਾਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਅਵਤਾਰ ਸ਼ਰਮਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਕਰਨੈਲ ਸਿੰਘ ਦੇਊ ਚੇਅਰਮੈਨ ਆੜਤੀਆ ਐਸੋਸੀਏਸ਼ਨ, ਪਵੇਲ ਕੁਮਾਰ ਜਨਰਲ ਸਕੱਤਰ ਐਸੋਸੀਏਸ਼ਨ, ਸਰੂਪ ਸਿੰਘ, ਬਲਵਿੰਦਰ ਸਿੰਘ ਚੰਦ ਸ਼ਾਹ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖ, ਮਨਿੰਦਰ ਸਿੰਘ, ਬਲਵੰਤ ਸਿੰਘ ਚੌਧਰੀ, ਸੁਮੀਤਪਾਲ ਪੰਨੂੰ, ਲਾਲੀ, ਗੁਰਲਾਲ ਸਿੰਘ, ਸ਼ੈਲਰ ਮਾਲਕਾਂ ਵਿਚੋਂ ਨਵੀਨ ਗੁਪਤਾ, ਰਾਜੀਵ ਗੁਪਤਾ, ਸੁਨੀਲ ਕੁਮਾਰ, ਕੇਸ਼ਵ ਕੁਮਾਰ, ਬਲਵਿੰਦਰ ਸਿੰਘ ਅਤੇ ਕਿਸਾਨਾਂ ਵਿਚੋਂ ਭੁਪਿੰਦਰ ਸਿੰਘ ਤਖਤਮਾਲੀ, ਕਿਸਾਨ ਯੂਨੀਅਨ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
ਪਿਛਲੀ ਖ਼ਬਰ ਨੈਤਿਕ ਸਿੱਖਿਆ ਦੀਆਂ ਪ੍ਰੀਖਿਆਵਾਂ ਬੱਚਿਆਂ ਨੂੰ ਗੁਰਮਤਿ ਤੇ ਇਤਿਹਾਸ ਨਾਲ ਜੋੜਨ ਦਾ ਉਪਰਾਲਾ– ਸਟੱਡੀ ਸਰਕਲ ਅਗਲੀ ਖ਼ਬਰ ਰੱਖੜ ਪੁੰਨਿਆ ਦੇ ਮੇਲੇ ’ਚ ਸਭ ਤੋਂ ਵੱਡਾ ਇਕੱਠ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੱਕ ’ਚ ਹੋਵੇਗਾ- ਭੂਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।