28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਾਬਾ ਬਕਾਲਾ ਸਾਹਿਬ ਜੋੜ ਮੇਲੇ ’ਤੇ ਕਾਂਗਰਸ ਦੀ ਕਾਨਫਰੰਸ ਸਬੰਧੀ ਸਾਬਕਾ ਵਿਧਾਇਕ ਭਲਾਈਪੁਰ ਵਲੋਂ ਮੀਟਿੰਗ

ਖਡੂਰ ਸਾਹਿਬ, 26 ਅਗਸਤ (ਰਸ਼ਪਾਲ ਸਿੰਘ ਕੁਲਾਰ)–ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵਲੋਂ ਜੋੜ ਮੇਲੇ ਮੌਕੇ ਕਰਵਾਈ ਜਾ ਰਹੀ ਕਾਨਫਰੰਸ ਸਬੰਧੀ ਵਰਕਰਾਂ ਨੂੰ ਲਾਮਬੱਧ ਕਰਨ ਲਈ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਹਲਕਾ ਬਾਬਾ ਬਕਾਲਾ ਵਲੋਂ ਪਿੰਡ ਆਲਮਪੁਰ ਵਿਖੇ ਭਾਰੀ ਇਕੱਠ ਕਰਕੇ ਮੀਟਿੰਗ ਕੀਤੀ ਗਈ। ਇਸ ਮੌਕੇ ਭਲਾਈਪੁਰ ਨੇ ਕਿਹਾ ਕਿ ਕਾਂਗਰਸ ਦੀ 2027 ਵਿਚ ਸਰਕਾਰ ਬਣਾਉਣ ਲਈ ਰਿਕਾਰਡ ਤੋੜ ਇਕੱਠ ਕੀਤਾ ਜਾਵੇਗਾ।

ਅਜੀਤ ਡੈਸਕ 27-08-2026
ਖਡੂਰ ਸਾਹਿਬ, 26 ਅਗਸਤ (ਰਸ਼ਪਾਲ ਸਿੰਘ ਕੁਲਾਰ)–ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵਲੋਂ ਜੋੜ ਮੇਲੇ ਮੌਕੇ ਕਰਵਾਈ ਜਾ ਰਹੀ ਕਾਨਫਰੰਸ ਸਬੰਧੀ ਵਰਕਰਾਂ ਨੂੰ ਲਾਮਬੱਧ ਕਰਨ ਲਈ ਹਲਕਾ ਇੰਚਾਰਜ ਸੰਤੋਖ ਸਿੰਘ ਭਲਾਈਪੁਰ ਸਾਬਕਾ ਵਿਧਾਇਕ ਹਲਕਾ ਬਾਬਾ ਬਕਾਲਾ ਵਲੋਂ ਪਿੰਡ ਆਲਮਪੁਰ ਵਿਖੇ ਭਾਰੀ ਇਕੱਠ ਕਰਕੇ ਮੀਟਿੰਗ ਕੀਤੀ ਗਈ। ਇਸ ਮੌਕੇ ਭਲਾਈਪੁਰ ਨੇ ਕਿਹਾ ਕਿ ਕਾਂਗਰਸ ਦੀ 2027 ਵਿਚ ਸਰਕਾਰ ਬਣਾਉਣ ਲਈ ਰਿਕਾਰਡ ਤੋੜ ਇਕੱਠ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਨਫਰੰਸ ਵਿਚ ਹਾਈ ਕਮਾਂਡ ਦੇ ਆਗੂ ਵੀ ਪਹੁੰਚ ਰਹੇ ਹਨ। ਇਸ ਮੌਕੇ ਹਰਿੰਦਰ ਪਾਲ ਸਿੰਘ ਮੱਲਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਵਿੰਗ ਪੰਜਾਬ ਕਾਂਗਰਸ., ਹਰਪਾਲ ਸਿੰਘ ਜਲਾਲਾਬਾਦ ਸੰਮਤੀ ਮੈਂਬਰ, ਗੁਰਮੇਜ ਸਿੰਘ ਸਾਬਕਾ ਸਰਪੰਚ ਆਲਮਪੁਰ, ਸੁਖਦੇਵ ਸਿੰਘ ਆਲਮਪੁਰ, ਫਤਿਹ ਸਿੰਘ, ਅਵਤਾਰ ਸਿੰਘ, ਜੋਗਾ ਸਿੰਘ, ਬਿਕਰਮਜੀਤ ਸਿੰਘ, ਜਤਿੰਦਰ ਸਿੰਘ, ਹਰਮੀਤ ਸਿੰਘ, ਸੁਰਜੀਤ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਮੇਜਰ ਸਿੰਘ, ਊਧਮ ਸਿੰਘ ਅਮਰੀਕ ਸਿੰਘ, ਬਿਧੀ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜੱਸਾ ਪੱਟੀ ਨੇ ਕੈਮਿਸਟ ਯੂਨੀਅਨ ਪੱਟੀ ਦੇ ਪ੍ਰਧਾਨ ਅਤੇ ਹੋਰ ਮੁਹਤਬਰਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਬਾਬਾ ਦੀਪ ਸਿੰਘ ਪਬਲਿਕ ਸਕੂਲ ਨੇ ਜ਼ਿਲ੍ਹਾ ਕ੍ਰਿਕਟ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।