24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਆਨੰਦ ਕਾਲਜ ਜੇਠੂਵਾਲ ’ਚ ਫ਼ਿਲਮ ‘ਬੋਲ ਭਾਵੇਂ ਨਾ ਬੋਲ’ ਦੀ ਪ੍ਰਮੋਸ਼ਨ ਲਈ ਪੁੱਜੇ ਕਲਾਕਾਰ ਡਾਇਰਕੈਟਰ ਸੂਰੀਯਾ ਪ੍ਰਕਾਸ਼ ਆਨੰਦ ਨੇ ਕਲਾਕਾਰਾਂ ਨੂੰ ਕੀਤਾ ਸਨਮਾਨਿਤ

ਜੇਠੂਵਾਲ, 23 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਜੀ. ਟੀ.

ਅਜੀਤ ਡੈਸਕ 24-08-2026
ਜੇਠੂਵਾਲ, 23 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਜੀ. ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਗਰੁੱਪ ਆਫ ਐਜੂਕੇਸ਼ਨ ਨਰਸਿੰਗ ਕਾਲਜ ਜੇਠੂਵਾਲ ਵਿਖੇ ਨਵੀਂ ਆ ਰਹੀ ਪੰਜਾਬੀ ਫਿਲਮ ਬੋਲ ਭਾਵੇਂ ਨਾਲ ਬੋਲ ਦੀ ਪ੍ਰਮੋਸ਼ਨ ਲਈ ਅੱਜ ਫਿਲਮ ਦੇ ਕਲਾਕਾਰ ਸਿਦਕ ਗਿੱਲ, ਜਨਿਆ ਜੋਸ਼ੀ, ਕਾਰਜ ਗਿੱਲ ਅਤੇ ਮਨੀਸ਼ਾ ਭੱਟ ਆਦਿ ਵਿਸ਼ੇਸ਼ ਤੌਰ ’ਤੇ ਕਾਲਜ ਪੁੱਜ ਕੇ ਕਾਲਜ ਦੇ ਵਿਦਿਆਰਥੀਆਂ ਨਾਲ ਫਿਲਮ ਬਾਰੇ ਆਪਣੇ ਦੋ ਪਲ ਕੀਤੇ ਸਾਂਝੇ। ਕਾਲਜ ਪੁੱਜਣ ’ਤੇ ਡਾਇਰਕੈਟਰ ਸੂਰੀਯਾ ਪ੍ਰਕਾਸ਼ ਆਨੰਦ ਵਲੋਂ ਉਕਤ ਕਲਾਕਾਰਾਂ ਦਾ ਵਿਸ਼ੇਸ਼ ਤੌਰ ’ਤੇ ਨਿੱਘਾ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ਫਿਲਮ ਦੇ ਕਲਾਕਾਰਾਂ ਵਲੋਂ ਵਿਦਿਆਰਥੀਆਂ ਨਾਲ ਰੂ ਬ ਰੂ ਹੁੰਦਿਆਂ ਫਿਲਮ ਦੀ ਕਹਾਣੀ ਤੇ ਕਿਰਦਾਰਾਂ ਸਮੇਤ ਜੁੜੀਆਂ ਹੋਰ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਫਿਲਮ ਲੋਕਾਂ ਦੇ ਮਨੋਰੰਜਨ ਲਈ ਸਹਾਈ ਹੋਵੇਗੀ। ਇਸ ਮੌਕੇ ਕਾਲਜ ਵਿਚੋਂ ਰੇਨੂੰ ਠਾਕੁਰ, ਪਿ੍ੰਸੀਪਲ ਰਚਨਾ ਕੁਮਾਰੀ, ਊਸ ਸਰੀਨ, ਰਮਨਦੀਪ ਕੌਰ ਸੋਹਲ, ਡਾ ਮਨਵਿੰਦਰ, ਸਾਕਸੀ ਸ਼ਰਮਾ, ਰਮਜਿੰਦਰ ਕੌਰ, ਜੋਤੀ ਬਾਲਾ, ਜਗਰੂਪ ਕੌਰ, ਭੁਪਿੰਦਰ ਕੌਰ, ਸਿਮਰਨਜੀਤ, ਮਨਪ੍ਰੀਤ , ਪੂਨਮ, ਹਰਲੀਨ, ਸੀਮਾ, ਪ੍ਰਿੰਅਕਾ, ਰਿਪਨਦੀਪ , ਸਿਮਰਨ ਢਿੱਲੋਂ ਪ੍ਰਮੀਤ , ਜਸਲੀਨ, ਭਵਿਆ, ਐਮਨ, ਪ੍ਰਭਨੂਰ, ਰਿਤੂ, ਸਿਮਰਨਜੀਤ, ਵੰਸਿਕਾ, ਰਮਨ ਚੌਹਾਨ, ਨਵਜੋਤ, ਕੰਚਨ, ਸਰਧਾ, ਪੱਲੀਵ ਸਮੇਤ ਹੋਰ ਸਟਾਫ ਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਸ਼ਾਮਿਲ ਸਨ।
ਪਿਛਲੀ ਖ਼ਬਰ ਬਸਪਾ ਨੇ ਆਪਣੀਆਂ ਸਰਗਰਮੀਆਂ ਕੀਤੀਆਂ ਤੇਜ਼ ਅਗਲੀ ਖ਼ਬਰ ਮੇਲਾ ਰੱਖੜ ਪੁੰਨਿਆਂ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ- ਵਿਧਾਇਕ ਦਲਬੀਰ ਸਿੰਘ ਟੌਂਗ * ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।