ਗੁਰੂ ਲਾਧੋ ਰੇ ਦਿਵਸ ਮੇਲੇ ਮੌਕੇ ਗੁਰੂ ਕਾ ਲੰਗਰ 26 ਤੋਂ 30 ਅਗਸਤ ਤੱਕ- ਬਾਬਾ ਸਤਨਾਮ ਸਿੰਘ
ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰੂ ਲਾਧੋ ਰੇ ਦਿਵਸ ਮੇਲੇ ਮੌਕੇ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ਬਾਬਾ ਹਰਭਜਨ ਸਿੰਘ ਭਲਵਾਨ ਸੰਤ ਬਾਬਾ ਸੁੱਚਾ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵਲੋਂ ਡਾ: ਭਗਵੰਤ ਸਿੰਘ ਦੇ ਪਲਾਟ ਜਲੰਧਰ ਬਟਾਲਾ ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਮਹਾਨ ਗੁਰੂ ਕਾ ਲੰਗਰ ਮਿਤੀ 26 ਤੋਂ 30 ਅਗਸਤ ਤੱਕ ਲਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਮਿਤੀ 26 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਤੇ ਨਾਲ ਹੀ ਗੁਰੂ ਕੇ ਲੰਗਰ ਦੀ ਆਰੰਭਤਾ ਹੋਵੇਗੀ, ਜਦਕਿ 30 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ੁਕਰਾਨੇ ਦੀ ਅਰਦਾਸ ਹੋਵੇਗੀ।
ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਸਾਚਾ ਗੁਰੂ ਲਾਧੋ ਰੇ ਦਿਵਸ ਮੇਲੇ ਮੌਕੇ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ, ਸੰਤ ਬਾਬਾ ਲਾਭ ਸਿੰਘ, ਸੰਤ ਬਾਬਾ ਹਰਭਜਨ ਸਿੰਘ ਭਲਵਾਨ ਸੰਤ ਬਾਬਾ ਸੁੱਚਾ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵਲੋਂ ਡਾ: ਭਗਵੰਤ ਸਿੰਘ ਦੇ ਪਲਾਟ ਜਲੰਧਰ ਬਟਾਲਾ ਰੋਡ, ਬਾਬਾ ਬਕਾਲਾ ਸਾਹਿਬ ਵਿਖੇ ਮਹਾਨ ਗੁਰੂ ਕਾ ਲੰਗਰ ਮਿਤੀ 26 ਤੋਂ 30 ਅਗਸਤ ਤੱਕ ਲਾਇਆ ਜਾ ਰਿਹਾ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਮਿਤੀ 26 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਤੇ ਨਾਲ ਹੀ ਗੁਰੂ ਕੇ ਲੰਗਰ ਦੀ ਆਰੰਭਤਾ ਹੋਵੇਗੀ, ਜਦਕਿ 30 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ੁਕਰਾਨੇ ਦੀ ਅਰਦਾਸ ਹੋਵੇਗੀ। ਇਸ ਮੌਕੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ, ਮੀਤ ਮੈਨੇਜਰ ਸ਼ੇਰ ਸਿੰਘ, ਇੰਚਾਰਜ ਸੁਖਵਿੰਦਰ ਸਿੰਘ ਬੁਤਾਲਾ, ਨੰਬਰਦਾਰ ਬਾਬਾ ਬਲਕਾਰ ਸਿੰਘ ਸੁਧਾਰ, ਸਰਪੰਚ ਸੰਤੋਖ ਸਿੰਘ ਬੁਤਾਲਾ, ਰਾਗੀ ਬਲਵਿੰਦਰ ਸਿੰਘ ਕੰਵਲ, ਭਾਈ ਜੁਝਾਰ ਸਿੰਘ, ਪ੍ਰਦੀਪ ਸਿੰਘ, ਸੰਨਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ ।