ਮਜੀਠੀਆ ਅੱਜ ਪਿੰਡ ਗਗੜੇਵਾਲ ਅਕਾਲੀ ਵਰਕਰਾਂ ਨੂੰ ਕਰਨਗੇ ਸੰਬੋਧਨ- ਅਕਾਲੀ ਆਗੂ
ਮੀਆਂਵਿੰਡ, 23 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ‘ਸਾਚਾ ਗੁਰ ਲਾਧੋ ਰੇ’ ਦਿਵਸ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ। ਜਿਸ ਦੇ ਸੰਬੰਧ ਵਿਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਮਿਤੀ 24 ਅਗਸਤ ਨੂੰ 1 ਵਜੇ ਪਿੰਡ ਗਗੜੇਵਾਲ ਵਿਖੇ ਪਹੁੰਚ ਕੇ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ।
ਗੱਲਬਾਤ ਕਰਦੇ ਹੋਏ ਕਸ਼ਮੀਰ ਸਿੰਘ ਗਗੜੇਵਾਲ ਅਤੇ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਮੀਆਂਵਿੰਡ। ਤਸਵੀਰ: ਸੰਧੂ
24-08-2026