21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਰੂਪ ਰਾਣੀ ਸਰਕਾਰੀ ਕਾਲਜ (ਇ.) ਦੇ ਐੱਨ. ਐੱਸ. ਐੱਸ. ਯੂਨਿਟ ਵਲੰਟੀਅਰਾਂ ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ

ਅੰਮ੍ਰਿਤਸਰ , 20 ਅਗਸਤ ( ਰਾਜੇਸ਼ ਕੁਮਾਰ ਸ਼ਰਮਾ )- ਸਰੂਪ ਰਾਣੀ ਸਰਕਾਰੀ ਕਾਲਜ ( ਇ .) ਦੇ ਐੱਨ .

ਅਜੀਤ ਡੈਸਕ 21-08-2026
ਅੰਮ੍ਰਿਤਸਰ , 20 ਅਗਸਤ ( ਰਾਜੇਸ਼ ਕੁਮਾਰ ਸ਼ਰਮਾ )- ਸਰੂਪ ਰਾਣੀ ਸਰਕਾਰੀ ਕਾਲਜ ( ਇ .) ਦੇ ਐੱਨ . ਐੱਸ . ਐੱਸ . ਯੂਨਿਟ ਦੇ ਵਲੰਟੀਅਰਾਂ ਦੇ ਸੱਤ ਰੋਜ਼ਾ ਕੈਂਪ ਦੀ ਸ਼ੁਰੂਆਤ ਪ੍ਰਿੰਸੀਪਲ ਕਿਰਨਜੀਤ ਬੱਲ ਦੀ ਯੋਗ ਅਗਵਾਈ ਹੇਠ ਹੋਈ । ਇਸ ਮੌਕੇ ਕੈਂਪ ਦੇ ਪਹਿਲੇ ਦਿਨ ਪ੍ਰਿੰ . ਬੱਲ ਨੇ ਵਲੰਟੀਅਰਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਪ੍ਰੇਰਿਆ ਅਤੇ ਪ੍ਰੋਗਰਾਮ ਅਫਸਰ ਡਾ . ਸਰਘੀ ਅਤੇ ਡਾ ਨਿਹਾਰਿਕਾ ਮਹਾਜਨ ਦੀ ਨਿਗਰਾਨੀ ਹੇਠ ਪਿੰਡ ਖਾਪੜਖੇੜੀ ਲਈ ਕੈਂਪ ਟੀਮ ਨੂੰ ਰਵਾਨਾ ਕੀਤਾ । ਵਲੰਟੀਅਰਾਂ ਨੇ ਪਿੰਡ ਦੇ ਪੰਚਾਇਤ ਘਰ ਅਤੇ ਸ਼ਾਮਲਾਟ ਵਿਖੇ ਸਫ਼ਾਈ ਕੀਤੀ ਅਤੇ ਪਿੰਡ ਦੀ ਸੜਕ ਤੇ ਫੈਲੇ ਕੂੜੇ ਕਰਕਟ ਨੂੰ ਇਕੱਠਾ ਕਰਕੇ ਸਾਫ਼ ਕੀਤਾ । ਵਲੰਟੀਅਰਾਂ ਵਲੋ ਸ਼ਮਸ਼ਾਨਘਾਟ ‘ ਚ ਪੌਦੇ ਲਗਾਏ ਗਏ । ਇਸ ਮੌਕੇ ਡਾ . ਸਰਘੀ ਨੇ ਪਿੰਡ ਵਾਸੀਆਂ ਸਮੇਤ ਇਲਾਕੇ ‘ ਚ ਜਾਗਰੂਕਤਾ ਪੈਦਾ ਕਰਦਿਆਂ ਕਿਹਾ ਕਿ ਸਫ਼ਾਈ ਅਭਿਆਨ ਨੂੰ ਜਿੱਥੇ ਰਾਸ਼ਟਰੀ ਪੱਧਰ ‘ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਪਿੰਡਾਂ ‘ ਚ ਵੀ ਇਸ ਦੀ ਖ਼ਾਸ ਮਹੱਤਤਾ ਹੈ । ਉਨ੍ਹਾਂ ਕਿਹਾ ਕਿ ਪਿੰਡ ਦੀ ਸੁੰਦਰਤਾ ਤੇ ਬਿਮਾਰੀਆਂ ਤੋਂ ਛੁੱਟਕਾਰਾ ਪਾਉਣ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਆਲੇ - ਦੁਆਲੇ ਨੂੰ ਸਾਫ ਕਰਨਾ ਚਾਹੀਦਾ ਹੈ । ਇਸ ਮੌਕੇ ਵਲੰਟੀਅਰਾਂ ਨੇ ਲੰਗਰ ਬਣਾ ਕੇ ਪਿੰਡ ਦੇ ਲੰਗਰ ਹਾਲ ‘ ਚ ਵਰਤਾਇਆ ਅਤੇ ਵਲੰਟੀਅਰਾਂ ਵਲੋਂ ਸਮੂਹ ਪਿੰਡ ਵਾਸੀਆਂ ਨੂੰ ਆਪਣਾ ਆਲਾ - ਦੁਆਲਾ ਸਾਫ਼ - ਸੁਥਰਾ ਰੱਖਣ ਅਤੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ ।
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਵਲੋਂ ਆਊਟਰੀਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਪੰਜਵੇਂ ਦਿਨ ’ਚ ਦਾਖ਼ਲ : ਲੋਕਾਂ ਨੂੰ ਹੋ ਰਹੀਆਂ ਖੱਜਲ-ਖੁਆਰੀਆਂ ਜ਼ਿਲ੍ਹੇ ਭਰ ਦੇ ਪਟਵਾਰੀਆਂ ਵੀ ਸਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।