21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਾਬਕਾ ਵਿਧਾਇਕ ਭੁੱਲਰ ਨੇ ਖੇਮਕਰਨ ’ਚ ਵਰਕਰਾਂ ਨਾਲ ਮੀਟਿੰਗ ਕਰਕੇ ਬੂਥ ਕਮੇਟੀਆਂ ਨੂੰ ਮਜ਼ਬੂਤ ਕਰਨ ’ਤੇ ਦਿੱਤਾ ਜ਼ੋਰ

ਖੇਮਕਰਨ, 20 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਦ੍ਰਿੜ੍ਹ ਸੰਕਲਪ ਮਜ਼ਬੂਤ ਕਾਂਗਰਸ ਦੀ ਮੁਹਿੰਮ ਤਹਿਤ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਵੱਖ ਵੱਖ ਜ਼ੋਨਾਂ ਦੇ ਬੀ. ਐਲ.

ਅਜੀਤ ਡੈਸਕ 21-08-2026
ਖੇਮਕਰਨ, 20 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਦ੍ਰਿੜ੍ਹ ਸੰਕਲਪ ਮਜ਼ਬੂਤ ਕਾਂਗਰਸ ਦੀ ਮੁਹਿੰਮ ਤਹਿਤ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਵੱਖ ਵੱਖ ਜ਼ੋਨਾਂ ਦੇ ਬੀ. ਐਲ. ਏ. 2 ਨਾਲ ਐਸ. ਆਈ. ਆਰ. ਸੰਬੰਧੀ ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਦੇ ਘਰ ’ਚ ਬੂਥਾਂ 217 ਤੇ 218 ਦੇ ਬੂਥ ਕਮੇਟੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ। ਇਸ ਮੌਕੇ ਹਰ ਬੂਥ ’ਤੇ ਕਾਂਗਰਸ ਦਾ ਸੰਗਠਨ ਮਜ਼ਬੂਤ ਕਰਨ ਦੀ ਪਾਰਟੀ ਦੇ ਸੰਗਠਨ ਵਲੋਂ ਸ਼ੁਰੂ ਕੀਤੀ ਮੁਹਿੰਮ ਨੂੰ ਤੇਜ਼ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਭੁੱਲਰ ਨੇ ਕਿਹਾ ਕਿ ਕਾਂਗਰਸ ਤਾਕਤ ਉਸ ਦਾ ਹਰ ਵਰਕਰ ਤੇ ਬੂਥ ਹੈ। ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਡੱਟਣਾ ਪਵੇਗਾ, ਕਿਉਂਕਿ ਸੂਬੇ ਦੀਆਂ ਚੋਣਾਂ ’ਚ ਸਮਾਂ ਬਹੁਤ ਘੱਟ ਰਹਿ ਗਿਆ ਹੈ। ਇਸ ਕਰਕੇ ਜਦੋਂ ਹਰ ਬੂਥ ’ਤੇ ਸੰਗਠਨ ਮਜ਼ਬੂਤ ਹੋਵੇਗਾ ਤਾਂ ਸੰਨ 2027 ’ਚ ਹੋਣ ਵਾਲੀਆਂ ਚੋਣਾਂ ਵਿਚ ਪੰਜਾਬ ਦੀ ਜਨਤਾ ਦੇ ਭਰੋਸੇ ਨਾਲ ਕਾਂਗਰਸ ਦੀ ਸਰਕਾਰ ਬਣਾਉਣ ਦਾ ਰਾਹ ਹੋਰ ਪੱਕਾ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਬੂਥਾਂ ’ਤੇ ਸੰਗਠਨ ਨੂੰ ਬਹੁਤ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਹੀ ਬੂਥ ਕਮੇਟੀਆਂ ਨੂੰ ਅੱਗੇ ਚੋਣਾਂ ’ਚ ਪਾਰਟੀ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਭੁਗਤਾਉਣਾ ਸੌਖਾ ਹੋਵੇਗਾ, ਕਿਉਂਕਿ ਹਰ ਬੂਥ ’ਤੇ ਸੰਗਠਨ ਨੂੰ ਹਰ ਵੋਟਰ ਨਾਲ ਜਾਣ-ਪਛਾਣ ਕਰਨ ਦਾ ਵਾਰ-ਵਾਰ ਮੌਕਾ ਮਿਲੇਗਾ। ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਨੇ ਸਾਰੇ ਪਾਰਟੀ ਵਰਕਰਾਂ ਤੇ ਬੂਥ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਭਰੋਸਾ ਦਿੱਤਾ ਕਿ ਸ਼ਹਿਰ ਦੇ ਹਰ ਬੂਥ ਤੇ ਸਗੰਠਨ ਬਹੁਤ ਮਜ਼ਬੂਤ ਹੈ। ਜਿਹੜਾ ਵੋਟਾ ਦੀ ਸਿਧਾਈ ਚ ਵੀ ਸਹਿਯੋਗ ਕਰ ਰਿਹਾ ਹੈ । ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ’ਚ ਵਰਕਰਾਂ ਦੀ ਮਿਹਨਤ ਕਾਰਨ ਕਾਂਗਰਸ ਪਾਰਟੀ ਨੂੰ ਸ਼ਹਿਰ ਖੇਮਕਰਨ ’ਚੋਂ ਬਹੁਤ ਲੀਡ ਮਿਲੇਗੀ। ਮੀਟਿੰਗ ਵਿਚ ਸਾਬਕਾ ਕੌਂਸਲਰ ਵਰਿਆਮ ਸਿੰਘ ਚੱਠੂ, ਜ਼ੋਨ ਇੰਚਾਰਜ ਹਰਪਾਲ ਸਿੰਘ ਭੁੱਲਰ, ਵਿਕਾਸ ਵਿੱਜ, ਚਾਨਣ ਸਿੰਘ ਮਾਸਟਰ, ਭਗਵਾਨ ਸਿੰਘ ਚਰੜ, ਹਰਨੇਕ ਸਿੰਘ, ਬੋਹੜ ਸਿੰਘ ਪੱਤੂ, ਲਵਲੀ ਸਿੰਘ, ਕਰਨ ਸਿੰਘ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਐਸ.ਐਮ.ਓ. ਸਰਹਾਲੀ ਨੂੰ ਸੌਂਪੇ ਦਸਤਾਵੇਜ਼ ਸਰਕਾਰ ਵਲੋਂ ਪਿੰਡਾਂ ਵਿਚ ਸੇਵਾਵਾਂ ਨਿਭਾਅ ਰਹੇ... ਅਗਲੀ ਖ਼ਬਰ ਬਿਨਾਂ ਆਈਲੈਟਸ ਤੇ 10 ਸਾਲ ਦੇ ਗੈਪ ਨਾਲ ਵੀ ਵਿਦਿਆਰਥੀ ਯੂ. ਕੇ. ਸਟੱਡੀ ਲਈ ਜਾ ਸਕਦੇ ਹਨ -ਮਨਪ੍ਰੀਤ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।