21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਐੱਮ.ਐੱਸ.ਐੱਸ. ਗਰੁੱਪ ਵਲੋਂ ਖਾਲੜਾ ’ਚ ਭਲਕੇ ਲਗਾਇਆ ਜਾਵੇਗਾ ਮੁਫਤ ਮੈਡੀਕਲ ਜਾਂਚ ਕੈਂਪ

ਖਾਲੜਾ, 20 ਅਗਸਤ (ਜੱਜਪਾਲ ਸਿੰਘ ਜੱਜ)– ਐੱਮ. ਐੱਸ.

ਅਜੀਤ ਡੈਸਕ 21-08-2026
ਖਾਲੜਾ, 20 ਅਗਸਤ (ਜੱਜਪਾਲ ਸਿੰਘ ਜੱਜ)– ਐੱਮ.ਐੱਸ.ਐੱਮ. ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਮਹਿੰਦਰ ਸਿੰਘ ਮਲਿਕ ਅਤੇ ਸੀ.ਈ.ਓ. ਪ੍ਰਭਜੋਤ ਸਿੰਘ ਮਲਿਕ ਦੀ ਯੋਗ ਅਗਵਾਈ ਹੇਠ ਸਮਾਜ ਭਲਾਈ ਹਿੱਤ ਇਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਕੰਪਨੀ ਦੇ ਗਰੁੱਪ ਕਨਸਰਨ ‘ਪਰਫੈਕਟ ਹੈਂਡਲਿੰਗ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ’ ਵਲੋਂ ਸੀ.ਐੱਸ.ਆਰ. ਪਹਿਲਕਦਮੀ ਤੇ 22 ਅਗਸਤ 2026 ਦਿਨ ਸ਼ਨੀਵਾਰ ਨੂੰ ਇਕ ਵਿਸ਼ਾਲ ਮੁਫ਼ਤ ਜਨਰਲ ਮੈਡੀਕਲ ਕੈਂਪ ਖਾਲੜਾ ਵਿਚ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਗਵਾਨ ਸਿੰਘ ਕੌਂਸਲਰ ਤਰਨ ਤਾਰਨ ਨੇ ਦੱਸਿਆ ਕਿ ਇਹ ਕੈਂਪ ਰੈਸਟ ਹਾਊਸ ਖਾਲੜਾ ਪਿੰਡ ਖਾਲੜਾ ਵਿਖੇ ਸਵੇਰੇ ਸਾਢੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਜਨਰਲ ਸਿਹਤ ਚੈੱਕਅਪ ਦੇ ਨਾਲ ਨਾਲ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਈ.ਸੀ.ਜੀ., ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀ ਜਾਂਚ ਦੇ ਟੈਸਟ ਕੀਤੇ ਜਾਣਗੇ। ਇਸ ਕੈਂਪ ਵਿਚ ਨੰਦਾ ਹਸਪਤਾਲ ਦੇ ਸਹਿਯੋਗ ਨਾਲਮਾਹਿਰ ਡਾਕਟਰ ਰੰਜੂ ਨੰਦਾ ਐੱਮ.ਡੀ. ਇਸਤਰੀ ਰੋਗਾਂ ਦੇ ਮਾਹਿਰ, ਡਾ. ਪਰਮੋਦ ਸਰਨੋਟ ਐੱਮ.ਬੀ.ਬੀ.ਐੱਸ, ਐੱਮ.ਡੀ. ਡੀ.ਐੱਮ ਦਿਲ ਦੇ ਰੋਗਾਂ ਦੇ ਮਾਹਿਰ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ , ਜਿਨ੍ਹਾਂ ਦਾ ਇਲਾਕਾ ਨਿਵਾਸੀਆਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ।ਇਸ ਕੈਂਪ ਦਾ ਪ੍ਰਬੰਧ ‘ਅਖਾੜਾ ਘਮੰਡਾ ਦਾਸ (ਬੇਰੀ ਵਾਲਾ)’ ਵਲੋਂ ਕੀਤਾ ਜਾ ਰਿਹਾ ਹੈ। ਕੌਂਸਲਰ ਭਗਵਾਨ ਸਿੰਘ, ਹਰਜਿੰਦਰ ਸਿੰਘ ਫੌਜੀ, ਸੁਰਜੀਤ ਸਿੰਘ ਫੌਜੀ ਨੇ ਇਲਾਕੇ ਦੇ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਉਣ ਸਮੇਂ ਆਪਣੇ ਨਾਲ ਆਧਾਰ ਕਾਰਡ ਜ਼ਰੂਰ ਲੈ ਕੇ ਆਉਣ।
ਪਿਛਲੀ ਖ਼ਬਰ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੂੰ ਮਿਲਿਆ ਅਗਲੀ ਖ਼ਬਰ ਦੀ ਵਿਜ਼ਡਮ ਸਕੂਲ ਤਰਨ ਤਾਰਨ ਵਿਖੇ ਨਵੇਂ ਸਥਾਪਿਤ ਸੀਨੀਅਰ ਵਿੰਗ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।