20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ੍ਰੀ ਭੰਬਰਾ ਸਾਹਿਬ ਵਿਖੇ ਸਾਲਾਨਾ ਜਪ ਤਪ ਗੁਰਮਤਿ ਸਮਾਗਮ ਸੰਪੰਨ

ਪੱਟੀ, 19 ਅਗਸਤ (ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਤਪ ਅਸਥਾਨ ਸ੍ਰੀ ਭੰਬਰਾ ਸਾਹਿਬ ਨਗਰ ਸੁਰ ਸਿੰਘ ਵਿਖੇ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਜਪ ਤਪ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੌਕੇ ਸਪਤਾਹ ਸੰਪਟ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਗੁਰਦੁਆਰਾ ਸ੍ਰੀ ਤਪ ਅਸਥਾਨ ਸ੍ਰੀ ਭੰਬਰਾ ਸਾਹਿਬ ਸੁਰ ਸਿੰਘ ਵਿਖੇ ਸਾਲਾਨਾ ਜਪ ਤਪ ਗੁਰਮਤਿ ਸਮਾਗਮ ਦੌਰਾਨ ਹਾਜ਼ਰ ਸੰਤ-ਮਹਾਂਪੁਰਸ਼, ਰਾਗੀ ਸਿੰਘ। ਤਸਵੀਰ: ਖਹਿਰਾ 20-08-2026
ਪੱਟੀ, 19 ਅਗਸਤ (ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਤਪ ਅਸਥਾਨ ਸ੍ਰੀ ਭੰਬਰਾ ਸਾਹਿਬ ਨਗਰ ਸੁਰ ਸਿੰਘ ਵਿਖੇ ਸੰਤ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਸਾਲਾਨਾ ਜਪ ਤਪ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੌਕੇ ਸਪਤਾਹ ਸੰਪਟ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਨਿਰਵੈਰ ਸਿੰਘ ਹਜ਼ੂਰੀ ਰਾਗੀ ਸੁਰ ਸਿੰਘ ਵਾਲੇ ਅਤੇ ਗਿਆਨੀ ਸੰਤੋਖ ਸਿੰਘ ਕਥਾਵਾਚਕ ਨੇ ਗੁਰਬਾਣੀ ਕੀਰਤਨ, ਗੁਰੂ ਜਸ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਕਥਾਵਾਚਕਾਂ ਨੇ ਸੰਗਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ, ਸੇਵਾ, ਨਿਮਰਤਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਤੋਂ ਜਾਣੂ ਕਰਵਾਉਂਦਿਆਂ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਣਾ ਦਿੱਤੀ। ਸਮਾਗਮ ਦੌਰਾਨ ਬਾਬਾ ਅਮਰੀਕ ਸਿੰਘ ਛੀਨਿਆ ਵਾਲੇ, ਬਾਬਾ ਸੋਹਣ ਸਿੰਘ ਖੁਸ਼ਦਿਲ, ਬਾਬਾ ਸੁਖਵਿੰਦਰ ਸਿੰਘ ਅਗਵਾਨ, ਬਾਬਾ ਸਾਵਨ ਦਾਸ , ਬਾਬਾ ਸਰਵਨ ਸਿੰਘ ਮਲਕਪੁਰ ਵਾਲੇ, ਬਾਬਾ ਰਾਜਨ ਸਿੰਘ ਚੌਗਾਵਾ, ਬਾਬਾ ਸੁਖਦੇਵ ਸਿੰਘ ਸੁਰ ਸਿੰਘ, ਗੁਰਮੁਖ ਸਿੰਘ ਘੁੱਲਾ ਬਲੇਰ, ਰਾਜਬੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ, ਹਰਜਿੰਦਰ ਸਿੰਘ ਸਰਪੰਚ, ਕਿਰਪਾਲ ਸਿੰਘ ਲੱਡਾ ਸਰਪੰਚ, ਬਲਜੀਤ ਸਿੰਘ ਸਰਪੰਚ ਫਰੰਦੀਪੁਰ, ਸਰਪੰਚ ਬਲਜੀਤ ਸਿੰਘ ਚੁੱਘ, ਸਰਪੰਚ ਮਿਲਖਾ ਸਿੰਘ ਅਲਗੋਂ, ਬੁੱਧੀਰਾਜ ਸਿੰਘ ਸਾਬਕਾ ਏ.ਡੀ.ਸੀ., ਗੁਰਮਾਹਬੀਰ ਸਿੰਘ ਸਰਹਾਲੀ, ਰਣਜੀਤ ਸਿੰਘ ਲਾਲੀ ਸਮੁੰਦਰੀ, ਭਾਈ ਮਲਕੀਤ ਸਿੰਘ ਝਾੜ ਸਾਹਿਬ, ਗੁਰਪ੍ਰੀਤ ਸਿੰਘ, ਨਾਹਰਬੀਰ ਸਿੰਘ, ਅਮਰ ਸਿੰਘ, ਰੇਸ਼ਮ ਸਿੰਘ ਅਤੇ ਬਲਵਿੰਦਰ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਸਮਾਗਮ ਦੀ ਸਮਾਪਤੀ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਅਤੇ ਬਾਬਾ ਕਰਨਬੀਰ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਮੂਹ ਮਹਾਂਪੁਰਸ਼ਾਂ, ਰਾਗੀ-ਢਾਡੀ ਸਿੰਘਾਂ, ਕਥਾਵਾਚਕਾਂ ਅਤੇ ਦੇਸ਼-ਵਿਦੇਸ਼ ਤੋਂ ਸੇਵਾ ਤੇ ਸਹਿਯੋਗ ਦੇਣ ਵਾਲੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਗੁਰਮਤਿ ਸਮਾਗਮ ਸੰਗਤ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੋੜਨ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪਿਛਲੀ ਖ਼ਬਰ ਪੱਟੀ ਹਲਕੇ ਦੇ ਪਿੰਡ ਜਲੋਕੇ ਵਿਖੇ ਅਨੇਕਾਂ ਪਰਿਵਾਰ ਸਾਬਕਾ ਵਿਧਾਇਕ ਗਿੱਲ ਦੀ ਅਗਵਾਈ ’ਚ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਬੀਬੀ ਰਜਨੀ ਸਕੂਲ ਵਿਖੇ ਸਾਇੰਸ ਲੈਬ ਦੇ ਨਿਰਮਾਣ ਕਾਰਜ ਲਈ ਰੇਤਾ-ਸੀਮੈਂਟ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।