ਘਰ ਵਿਚੋਂ ਚੋਰੀ ਕਰਨ ਦੀ ਨੀਅਤ ਨਾਲ ਆਏ ਲੁਟੇਰਿਆਂ ’ਚੋਂ ਇਕ ਕਾਬੂ
ਹਰੀਕੇ ਪੱਤਣ, 19 ਅਗਸਤ (ਸੰਜੀਵ ਕੁੰਦਰਾ)—ਘਰ ਵਿਚ ਚੋਰੀ ਕਰਨ ਦੀ ਨੀਅਤ ਨਾਲ ਆਏ ਕੁਝ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ, ਜਦਕਿ ਬਾਕੀ ਲੁਟੇਰੇ ਫ਼ਰਾਰ ਹੋ ਗਏ। ਥਾਣਾ ਹਰੀਕੇ ਵਿਖੇ ਤਲਬੀਰ ਸਿੰਘ ਪੁੱਤਰ ਪ੍ਰੋਸ਼ਤਮ ਸਿੰਘ ਵਾਸੀ ਤੁੰਗ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਰਾਤ ਸਮੇਂ ਆਪਣੇ ਖੇਤਾਂ ਨੂੰ ਪਾਣੀ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਉਸਦੇ ਘਰ ਨਜ਼ਦੀਕ 2 ਅਣਪਛਾਤੇ ਵਿਅਕਤੀ ਖੜੇ ਸਨ, ਜਿਨ੍ਹਾਂ ਦੇ ਹੱਥਾਂ ਵਿਚ ਸੋਟੇੇ ਸਨ ਅਤੇ 3 ਵਿਅਕਤੀ ਵਿਸ਼ਾਲ ਸਿੰਘ ਪੁੱਤਰ ਜੈਮਲ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀਅਨ ਤੁੰਗ ਅਤੇ ਇਕ ਅਣਪਛਾਤਾ ਵਿਅਕਤੀ ਵੀ ਉਸਦੇ ਘਰ ਬਾਹਰ ਖੜੇ ਸਨ।
ਹਰੀਕੇ ਪੱਤਣ, 19 ਅਗਸਤ (ਸੰਜੀਵ ਕੁੰਦਰਾ)—ਘਰ ਵਿਚ ਚੋਰੀ ਕਰਨ ਦੀ ਨੀਅਤ ਨਾਲ ਆਏ ਕੁਝ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ, ਜਦਕਿ ਬਾਕੀ ਲੁਟੇਰੇ ਫ਼ਰਾਰ ਹੋ ਗਏ। ਥਾਣਾ ਹਰੀਕੇ ਵਿਖੇ ਤਲਬੀਰ ਸਿੰਘ ਪੁੱਤਰ ਪ੍ਰੋਸ਼ਤਮ ਸਿੰਘ ਵਾਸੀ ਤੁੰਗ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਰਾਤ ਸਮੇਂ ਆਪਣੇ ਖੇਤਾਂ ਨੂੰ ਪਾਣੀ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਉਸਦੇ ਘਰ ਨਜ਼ਦੀਕ 2 ਅਣਪਛਾਤੇ ਵਿਅਕਤੀ ਖੜੇ ਸਨ, ਜਿਨ੍ਹਾਂ ਦੇ ਹੱਥਾਂ ਵਿਚ ਸੋਟੇੇ ਸਨ ਅਤੇ 3 ਵਿਅਕਤੀ ਵਿਸ਼ਾਲ ਸਿੰਘ ਪੁੱਤਰ ਜੈਮਲ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀਅਨ ਤੁੰਗ ਅਤੇ ਇਕ ਅਣਪਛਾਤਾ ਵਿਅਕਤੀ ਵੀ ਉਸਦੇ ਘਰ ਬਾਹਰ ਖੜੇ ਸਨ। ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਤਿੰਨ ਵਿਅਕਤੀ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ ਹਨ ਅਤੇ ਘਰ ਵਿਚ ਖੜੇ ਮੋਟਰਸਾਈਕਲ ਅਤੇ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜਦੋਂ ਉਸ ਵਲੋਂ ਵਿਰੋਧ ਕੀਤਾ ਗਿਆ ਤਾਂ ਉਸ ਉਪਰ ਵਿਸ਼ਾਲ ਸਿੰਘ ਨੇ ਕਿਰਚ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਵਿਸ਼ਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।