19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜਲਾਲ ਉਸਮਾ ਦੀ ਹਾਜ਼ਰੀ ’ਚ ਅੱਧੀ ਦਰਜਨ ਵਰਕਰ ਕਾਂਗਰਸ ਤੇ ‘ਆਪ’ ਛੱਡ ਕੇ ਅਕਾਲੀ ਦਲ (ਬ) ’ਚ ਸ਼ਾਮਿਲ

ਖਡੂਰ ਸਾਹਿਬ, 18 ਅਗਸਤ (ਰਸ਼ਪਾਲ ਸਿੰਘ ਕੁਲਾਰ)-ਪਿੰਡ ਬਿਹਾਰੀਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਉਸ ਵੇਲੇ ਹੋਰ ਵਾਧਾ ਹੋਇਆ, ਜਦੋਂ ਅੰਗਰੇਜ਼ ਸਿੰਘ ਨੇ ਕਾਂਗਰਸ ਨੂੰ ਅਤੇ ਜਗਰੂਪ ਸਿੰਘ ਜ਼ੋਨ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਉਨ੍ਹਾਂ ਦਾ ਪਾਰਟੀ ਪਰਿਵਾਰ ਵਿਚ ਨਿੱਘਾ ਸਵਾਗਤ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਥੇ.

ਅਜੀਤ ਡੈਸਕ 19-08-2026
ਖਡੂਰ ਸਾਹਿਬ, 18 ਅਗਸਤ (ਰਸ਼ਪਾਲ ਸਿੰਘ ਕੁਲਾਰ)-ਪਿੰਡ ਬਿਹਾਰੀਪੁਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿਚ ਉਸ ਵੇਲੇ ਹੋਰ ਵਾਧਾ ਹੋਇਆ, ਜਦੋਂ ਅੰਗਰੇਜ਼ ਸਿੰਘ ਨੇ ਕਾਂਗਰਸ ਨੂੰ ਅਤੇ ਜਗਰੂਪ ਸਿੰਘ ਜ਼ੋਨ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਉਨ੍ਹਾਂ ਦਾ ਪਾਰਟੀ ਪਰਿਵਾਰ ਵਿਚ ਨਿੱਘਾ ਸਵਾਗਤ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਥੇ. ਬਲਜੀਤ ਸਿੰਘ ਜਲਾਲਉਸਮਾ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨਾ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਪ੍ਰਤੀ ਵੱਧ ਰਹੇ ਭਰੋਸੇ ਦਾ ਪ੍ਰਤੀਕ ਹੈ । ਇਸ ਮੌਕੇ ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ, ਸੁਖਵੰਤ ਸਿੰਘ ਮੱਲਾ ਸਰਕਲ ਪ੍ਰਧਾਨ, ਜਗਰੂਪ ਸਿੰਘ, ਅੰਗਰੇਜ਼ ਸਿੰਘ, ਦਿਆਲ ਸਿੰਘ ਸਾਹ, ਜਥੇ. ਨਾਰੰਗ ਸਿੰਘ ਨਾਗੋਕੇ ਸਰਕਲ ਪ੍ਰਧਾਨ, ਕਸ਼ਮੀਰ ਸਿੰਘ ਗਗੜੇਵਾਲ, ਹੀਰਾ ਸਿੰਘ ਗਗੜੇਵਾਲ, ਡਾ. ਸ਼ਮਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਦਿਆਲ ਸਿੰਘ ਸਰਲੀ, ਦਿਲਬਾਗ ਸਿੰਘ ਮਾਨ, ਟਿੱਕਾ ਵੀਰ, ਦਲਬੀਰ ਸਿੰਘ ਨਾਗੋਕੇ, ਸੁਰਿੰਦਰ ਸਿੰਘ ਨੰਬਰਦਾਰ, ਗੁਰਮੇਜ ਸਿੰਘ, ਨਿਰਵੈਰ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ, ਬੀਰਾ ਸਿੰਘ, ਜਗੀਰ ਸਿੰਘ ਸਾਬਾ, ਗੁਰਵਿੰਦਰ ਸਿੰਘ , ਕਰਮ ਸਿੰਘ ਸੂਬੇਦਾਰ, ਤਰਲੋਕ ਸਿੰਘ, ਸੁਖਜੀਤ ਸਿੰਘ, ਗੁਰਭੇਜ ਸਿੰਘ, ਜੋਗਿੰਦਰ ਸਿੰਘ ਅਤੇ ਹੋਰ ਪੰਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਨਵ-ਨਿਯੁਕਤ ਬੀ.ਡੀ.ਪੀ.ਓ. ਖਡੂਰ ਸਾਹਿਬ ਨਰਿੰਦਰ ਸਿੰਘ ਦਾ ‘ਆਪ’ ਆਗੂਆਂ ਵਲੋਂ ਸਨਮਾਨ ਅਗਲੀ ਖ਼ਬਰ ਆਲੂ ਦੀ ਫ਼ਸਲ ਦਾ ਚੰਗਾ ਰੇਟ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਸੜਕ ’ਤੇ ਢੇਰੀ ਕੀਤੇ ਆਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।