18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਤਰਨ ਤਾਰਨ ਨੂੰ ‘ਪਵਿੱਤਰ ਸ਼ਹਿਰ’ ਐਲਾਨਣ ਸੰਬੰਧੀ ਸੌਂਪਿਆ ਮੰਗ ਪੱਤਰ

ਤਰਨ ਤਾਰਨ, 17 ਅਗਸਤ (ਹਰਿੰਦਰ ਸਿੰਘ)– ਤਰਨ ਤਾਰਨ ਸ਼ਹਿਰ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦਿਵਾਉਣ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਮੁਖੀ ਬਾਪੂ ਤਰਸੇਮ ਸਿੰਘ ਵਲੋਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ’ਚ ਏ. ਡੀ.

ਅਜੀਤ ਡੈਸਕ 18-08-2026
ਤਰਨ ਤਾਰਨ, 17 ਅਗਸਤ (ਹਰਿੰਦਰ ਸਿੰਘ)– ਤਰਨ ਤਾਰਨ ਸ਼ਹਿਰ ਨੂੰ ‘ਪਵਿੱਤਰ ਸ਼ਹਿਰ’ ਦਾ ਦਰਜਾ ਦਿਵਾਉਣ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਮੁਖੀ ਬਾਪੂ ਤਰਸੇਮ ਸਿੰਘ ਵਲੋਂ ਇਕ ਮੰਗ-ਪੱਤਰ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ’ਚ ਏ.ਡੀ.ਸੀ. ਅਦਿੱਤਿਆ ਸ਼ਰਮਾ ਨੂੰ ਸੌਂਪਿਆ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਦੱਸਿਆ ਕਿ ਸ੍ਰੀ ਤਰਨ ਤਾਰਨ ਸਾਹਿਬ ਸਿੱਖ ਪੰਥ ਦਾ ਇਕ ਅਤਿ ਮਹੱਤਵਪੂਰਨ ਧਾਰਮਿਕ ਅਤੇ ਇਤਿਹਾਸਕ ਕੇਂਦਰ ਹੈ । ਇਸ ਪਾਵਨ ਨਗਰੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ ਕਮਲਾਂ ਨਾਲ ਵਸਾਇਆ ਹੈ ਅਤੇ ਇਹ ਅਸਥਾਨ ਸਿੱਖ ਕੌਮ ਲਈ ਅਥਾਹ ਆਸਥਾ ਦਾ ਕੇਂਦਰ ਹੈ । ਦੇਸ਼-ਵਿਦੇਸ਼ ਤੋਂ ਰੋਜਾਨਾ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਸ ਪਵਿੱਤਰ ਨਗਰੀ ’ਚ ਸ਼ਰਾਬ, ਤੰਬਾਕੂ, ਮੱਛੀ ਅਤੇ ਹੋਰ ਨਸ਼ਿਆਂ ਦੀ ਖੁੱਲ੍ਹੀ ਵਿਕਰੀ ਹੋ ਰਹੀ ਹੈ, ਜਿਸ ਨਾਲ ਸ਼ਹਿਰ ਦੀ ਧਾਰਮਿਕ ਮਰਿਆਦਾ ਅਤੇ ਪਵਿੱਤਰਤਾ ਪ੍ਰਭਾਵਿਤ ਹੋ ਰਹੀ ਹੈ । ਗੁਰੂ ਸਾਹਿਬਾਨ ਵਲੋਂ ਬਖਸ਼ੇ ਗਏ ਸਿਧਾਂਤ, ਮਨੁੱਖਤਾਂ ਨੂੰ ਨਸ਼ਿਆਂ ਅਤੇ ਵਿਕਾਰਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹਨ । ਅਜਿਹੇ ’ਚ ਗੁਰੂ ਘਰ ਦੀ ਛਤਰ ਛਾਇਆ ਹੇਠ ਵੱਸਦੀ ਇਸ ਪਾਵਨ ਨਗਰੀ ਵਿਚ ਨਸ਼ਿਆਂ ਅਤੇ ਮਾਸਾਹਾਰ ਦੀ ਵਿਕਰੀ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ । ਇਸ ਕਰਕੇ ਸ੍ਰੀ ਤਰਨ ਤਾਰਨ ਸਾਹਿਬ ਦੀ ਧਾਰਮਿਕ ਅਤੇ ਇਤਿਹਾਸਕ ਮਹਤੱਤਾ ਨੂੰ ਧਿਆਨ ’ਚ ਰੱਖਦਿਆਂ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਸ੍ਰੀ ਤਰਨ ਤਾਰਨ ਸ਼ਹਿਰ ਨੂੰ ਸਰਕਾਰੀ ਤੌਰ ’ਤੇ ‘ਪਵਿੱਤਰ ਸ਼ਹਿਰ’ ਐਲਾਨਿਆ ਜਾਵੇ ਅਤੇ ਸ਼ਹਿਰ ਦੀ ਹੱਦ ਅੰਦਰ ਸ਼ਰਾਬ ਦੇ ਠੇਕੇ, ਤੰਬਾਕੂ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਦੀਆਂ ਦੁਕਾਨਾਂ ਅਤੇ ਹੋਰ ਗਤੀਵਿਧੀਆਂ ਉਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਵੇ। ਇਸ ਮੌਕੇ ਹਰਭਜਨ ਸਿੰਘ ਤੁੜ, ਅਮਰਜੀਤ ਸਿੰਘ ਵੱਨਚਿੰੜੀ, ਦਲਜੀਤ ਸਿੰਘ ਜਵੰਦਾ, ਇਕਬਾਲ ਸਿੰਘ ਸੰਧੂ, ਬੀਬੀ ਮਨਜੀਤ ਕੌਰ, ਕੁਲਦਮਨਰੂਪ ਸਿੰਘ ਖਡੂਰ ਸਾਹਿਬ, ਗੁਰਦੇਵ ਸਿੰਘ ਸੰਧੂ, ਸੁਰਜੀਤ ਸਿੰਘ ਭੂਰਾ, ਅਮਨਦੀਪ ਨਾਰਲੀ, ਰਜਿੰਦਰ ਸਿੰਘ ਤਲਵੰਡੀ, ਐਡਵੋਕੇਟ ਕਰਨਬੀਰ ਸਿੰਘ , ਰਵੇਲ ਸਿੰਘ ਭੂਰਾ ਆਦਿ ਮੌੋਜੂਦ ਸਨ।
ਪਿਛਲੀ ਖ਼ਬਰ ਪਹੂਵਿੰਡ ’ਚ ਮੋਬਾਈਲ ਟਾਵਰ ਲਾਉਣ ਦਾ ਵਿਰੋਧ * ਕਿਸਾਨ ਆਗੂਆਂ ਨੇ ਰੁਕਵਾਇਆ ਕੰਮ * ਸੰਘਣੀ ਆਬਾਦੀ ’ਚ ਟਾਵਰ ਲਾਉਣ ’ਤੇ ਪਿ... ਅਗਲੀ ਖ਼ਬਰ ਰੱਖੜ ਪੁੰਨਿਆਂ ਵਾਲੇ ਦਿਨ ਭਾਜਪਾ ਵਲੋਂ ਕਰਵਾਈ ਜਾ ਰਹੀ ਕਾਨਫ਼ਰੰਸ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰੇਗੀ - ਸੂਬਾ ਸਕੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।