ਸੁਖਬੀਰ ’ਤੇ ਹੋਏ ਹਮਲੇ ਦੀ ਸੰਧੂ ਤੇ ਭਰੋਵਾਲ ਵਲੋਂ ਨਿੰਦਾ
ਤਰਨ ਤਾਰਨ, 13 ਅਗਸਤ (ਹਰਿੰਦਰ ਸਿੰਘ)–ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ’ਤੇ ਹਲਕਾ ਤਰਨ ਤਾਰਨ ਦੇ ਇੰਚਾਰਜ ਹਰਜੀਤ ਸਿੰਘ ਸੰਧੂ ਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਗੁਰੂ ਘਰ ਬਖਸ਼ਿੰਦਤਾ ਦੇ ਸੋਮੇ ਹਨ ਅਜਿਹੇ ਸਥਾਨਾਂ ਉਪਰ ਕਿਸੇ ’ਤੇ ਵੀ ਹਮਲਾ ਸਿੱਖੀ ਪਰੰਪਰਾਵਾਂ ਦਾ ਘਾਣ ਹੈ। ਭਰੋਵਾਲ ਨੇ ਕਿਹਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਇਸ ਮਾਮਲੇ ਵਿਚ ਆਪਣਾ ਕੰਮ ਕਰ ਰਹੇ ਹਨ।
ਗੱਲਬਾਤ ਕਰਦੇ ਹੋਏ ਹਰਜੀਤ ਸਿੰਘ ਸੰਧੂ, ਰਮਨਦੀਪ ਸਿੰਘ ਭਰੋਵਾਲ ਅਤੇ ਹੋਰ ਆਗੂ। ਤਸਵੀਰ–ਲਵਲੀ
14-08-2026