14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹਰੀਕੇ ਹੈੱਡ ਦੇ ਮੰਡ ਖ਼ੇਤਰ ’ਚੋਂ ਭਾਰੀ ਮਾਤਰਾ ਵਿਚ ਸ਼ਰਾਬ ਲਾਹਨ ਅਤੇ ਹੋਰ ਸਾਮਾਨ ਬਰਾਮਦ

ਤਰਨ ਤਾਰਨ, 13 ਅਗਸਤ (ਹਰਿੰਦਰ ਸਿੰਘ)– ਤਰਨ ਤਾਰਨ ਦੀ ਐਕਸਾਈਜ਼ ਵਿਭਾਗ ਅਤੇ ਜੰਗਲਾਤ ਵਿਭਾਗ ਸਾਂਝੀ ਕਾਰਵਾਈ ਦੌਰਾਨ ਹਰੀਕੇ ਹੈਡ ਦੇ ਮੰਡ ਖ਼ੇਤਰ ਚੋਂ ਭਾਰੀ ਮਾਤਰਾ ਵਿਚ ਸ਼ਰਾਬ ਲਾਹਣ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਹਾਲਾਂਕਿ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਤੋਂ ਪਹਿਲਾਂ ਹੀ ਮੁਲ਼ਜ਼ਮ ਆਪਣਾ ਸਮਾਨ ਸਰਕੰਡਿਆਂ ਵਿਚ ਛੱਡ ਕੇ ਫਰਾਰ ਹੋਣ ’ਚ ਸਫਲ ਹੋ ਗਏ।

ਐਕਸਾਈਜ ਵਿਭਾਗ ਅਤੇ ਜੰਗਲਾਤ ਵਿਭਾਗ ਹਰੀਕੇ ਦੀ ਟੀਮ ਵਲੋੰ ਕੀਤੀ ਗਈ ਛਾਪੇਮਾਰੀ ਦੌਰਾਨ ਬਰਾਮਦ ਨਾਜਾਇਜ਼ ਸ਼ਰਾਬ। ਤਸਵੀਰ–ਲਵਲੀ 14-08-2026

ਤਰਨ ਤਾਰਨ ਦੀ ਐਕਸਾਈਜ਼ ਵਿਭਾਗ ਅਤੇ ਜੰਗਲਾਤ ਵਿਭਾਗ ਦੀ ਸਾਂਝੀ ਕਾਰਵਾਈ 

ਤਰਨ ਤਾਰਨ, 13 ਅਗਸਤ (ਹਰਿੰਦਰ ਸਿੰਘ)– ਤਰਨ ਤਾਰਨ ਦੀ ਐਕਸਾਈਜ਼ ਵਿਭਾਗ ਅਤੇ ਜੰਗਲਾਤ ਵਿਭਾਗ ਸਾਂਝੀ ਕਾਰਵਾਈ ਦੌਰਾਨ ਹਰੀਕੇ ਹੈਡ ਦੇ ਮੰਡ ਖ਼ੇਤਰ ਚੋਂ ਭਾਰੀ ਮਾਤਰਾ ਵਿਚ ਸ਼ਰਾਬ ਲਾਹਣ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ। ਹਾਲਾਂਕਿ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਤੋਂ ਪਹਿਲਾਂ ਹੀ ਮੁਲ਼ਜ਼ਮ ਆਪਣਾ ਸਮਾਨ ਸਰਕੰਡਿਆਂ ਵਿਚ ਛੱਡ ਕੇ ਫਰਾਰ ਹੋਣ ’ਚ ਸਫਲ ਹੋ ਗਏ। ਇਸ ਦੌਰਾਨ 10 ਡਰੰਮ, 19 ਹਜਾਰ ਲੀਟਰ ਲਾਹਣ, 487 ਲੀਟਰ ਨਾਜਾਇਜ਼ ਸ਼ਰਾਬ, 17 ਤਿਰਪਾਲਾਂ ਬਰਾਮਦ ਹੋਈਆਂ ਹਨ। ਇਸ ਮੌਕੇ ਨਜਾਇਜ਼ ਸ਼ਰਾਬ ਅਤੇ ਲਾਹਣ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਹਿਤੇਸ਼ ਪ੍ਰਭਾਕਰ, ਇੰਸਪੈਕਟਰ ਰਾਮ ਮੂਰਤੀ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਹਰੀਕੇ ਹੈਡ ਦੇ ਦਰਿਆ ਨਾਲ ਲੱਗਦੇ ਸਰਕੰਡਿਆਂ ਵਿਚ ਕੁਝ ਨਾਜਾਇਜ਼ ਸ਼ਰਾਬ ਦੇ ਕਾਰੋਬਾਰੀ ਆਪਣੇ ਇਸ ਗੋਰਖ ਧੰਦੇ ਨੂੰ ਬੜੀ ਆਸਾਨੀ ਅਤੇ ਬੇਖੌਫ ਹੋ ਕੇ ਅੰਜਾਮ ਦੇ ਰਹੇ ਹਨ। ਜਿਸ ਤਹਿਤ ਉਹਨਾਂ ਨੇ ਹਰੀਕੇ ਹੈਡ ਦੇ ਫੋਰਸਟ ਡਿਪਾਰਟਮੈਂਟ ਦੇ ਨਾਲ ਸੰਪਰਕ ਕਰਕੇ ਇਕ ਸਾਂਝੀ ਕਾਰਵਾਈ ਕੀਤੀ। ਸਵੇਰੇ 9 ਵਜੇ ਤੋਂ ਲੈ ਕੇ 10 ਘੰਟੇ ਚੱਲੇ ਇਸ ਸਰਚ ਆਪਰੇਸ਼ਨ ਦੌਰਾਨ ਵਿਭਾਗ ਦੇ ਹੱਥ ਵੱਡੇ ਜਖੀਰੇ ਲੱਗ ਗਏ। ਹਾਲਾਂਕਿ ਇਸ ਛਾਪੇਮਾਰੀ ਤੋਂ ਪਹਿਲਾਂ ਹੀ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਫਰਾਰ ਹੋਣ ਵਿਚ ਸਫਲ ਹੋ ਗਏ। ਪਰ ਉਨ੍ਹਾਂ ਵਲੋਂ ਲੋਕਾਂ ਲਈ ਵੇਚੀ ਜਾਣ ਵਾਲੀ ਨਜਾਇਜ਼ ਸ਼ਰਾਬ ਜੋ ਕਿ ਕਿਸੇ ਵੀ ਹਾਦਸੇ ਦਾ ਕਾਰਨ ਬਣ ਸਕਦੀ ਸੀ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਦੁਆਰਾ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਠੇਕੇਦਾਰ ਹਰਪਿੰਦਰ ਸਿੰਘ ਭਿੰਦਾ, ਰਸਾਲ ਸਿੰਘ, ਗੁਰਪ੍ਰੀਤ ਸਿੰਘ ਪੱਧਰੀ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਚੁਤਾਲਾ, ਬਲਜੀਤ ਸਿੰਘ, ਦਵਿੰਦਰ ਸਿੰਘ, ਏ.ਐੱਸ.ਆਈ. ਜੁਗਰਾਜ ਸਿੰਘ, ਏ.ਐੱਸ.ਆਈ. ਭਗਵੰਤ ਸਿੰਘ, ਜਗੀਰ ਸਿੰਘ, ਜਗਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਸੁੱਖਾ ਸਿੰਘ, ਕਾਬਲ ਸਿੰਘ, ਹੀਰਾ ਸਿੰਘ, ਗੁਰਜੰਟ ਸਿੰਘ, ਗਗਨਦੀਪ ਸਿੰਘ, ਲਵਦੀਪ ਸਿੰਘ, ਸਾਰਜ ਸਿੰਘ, ਕੁਲਵੰਤ ਸਿੰਘ ਕੰਤਾ, ਸਤਨਾਮ ਸਿੰਘ ਸੱਤਾ, ਸੁਖਵੰਤ ਸਿੰਘ ਗੋਰਾ, ਸੁਖਵੰਤ ਸਿੰਘ ਧਾਮੀ ਆਦ ਮੌਜੂਦ ਸਨ।

ਪਿਛਲੀ ਖ਼ਬਰ ਚੇਅਰਮੈਨ ਰਣਜੀਤ ਸਿੰਘ, ਖਹਿਰਾ ਅਤੇ ਬੁੱਟਰ ਨੇ ਪਿੰਦਰ ਦੌਲੋਨੰਗਲ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਐਨ.ਐੱਚ.ਐੱਮ. ਮੁਲਾਜ਼ਮਾਂ ਦੀ 2 ਰੋਜ਼ਾ ਹੜਤਾਲ ਦੇ ਪਹਿਲੇ ਦਿਨ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।