ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਪਤੀ-ਪਤਨੀ ਜ਼ਖ਼ਮੀ
ਖਾਲੜਾ, 9 ਅਗਸਤ (ਜੱਜਪਾਲ ਸਿੰਘ ਜੱਜ)- ਕਸਬਾ ਖਾਲੜਾ ਦੇ ਨੇੜ੍ਹੇ ਨਾਰਲੀ ਚੌਂਕ ਵਿਚ ਇਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਦੀ ਖਬਰ ਹੈ, ਜਿਸ ਵਿਚ ਇਕ ਔਰਤ ਤੇ ਇਕ ਮਰਦ ਜ਼ਖਮੀ ਹੋ ਗਏ। ਇਕੱਤਰ ਵੇਰਵਿਆਂਂ ਅਨੁਸਾਰ ਕਾਲੇ ਰੰਗ ਦੀ ਅਮੇਜ਼ ਕਾਰ ਤੇ ਕੁਝ ਸ਼ਰਧਾਲੂ ਖਾਲੜਾ ਮੰਡੀ ਵਿਖੇ ਬਣੇ ਰਾਧਾ ਸੁਆਮੀ ਡੇਰੇ ਵਿਚ ਸਤਿਸੰਗ ਸੁਣਨ ਆ ਰਹੇ ਸਨ ਕਿ ਜਦੋਂ ਉਹ ਨਾਰਲੀ ਚੌਂਕ ਦੇ ਨਜ਼ਦੀਕ ਪੁੱਜੇ ਤਾਂ ਪਿੰਡ ਅਮੀਸ਼ਾਹ ਵਾਲੇ ਪਾਸਿਓਂ ਮੋਟਰਸਾਈਕਲ ’ਤੇ ਆ ਰਹੇ ਸਤਨਾਮ ਸਿੰਘ ਪੁੱਤਰ ਮੱਸਾ ਸਿੰਘ ਅਤੇ ਉਸਦੀ ਪਤਨੀ ਸਰਬਜੀਤ ਕੌਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗ ਪਏ ਅਤੇ ਕਾਰ ਦਾ ਸੰਤੁਲਨ ਵਿਗਨ ਕਾਰਨ ਉਹ ਥੋੜਾ ਅੱਗੇ ਜਾ ਕੇ ਹਾਰਡਵੇਅਰ ਦੁਕਾਨ ਦੇ ਬਾਹਰ ਪਈਆਂ ਪੌੜੀਆਂ ਨੂੰ ਟਕਰਾਉਂਦੀ ਹੋਈ ਅੱਗੇ ਇਕ ਲੋਹੇ ਦੇ ਗਾਡਰ ਵਿਚ ਜਾ ਵੱਜੀ।
ਕਸਬਾ ਖਾਲੜਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਨੁਕਸਾਨੀ ਗਈ ਕਾਰ। ਤਸਵੀਰ: ਜੱਜ
10-08-2026