21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਹਿਕਾਰੀ ਖੰਡ ਮਿਲ ਸੇਰੋਂ ’ਚ ਪੱਕਾ ਮੋਰਚਾ 41ਵੇਂ ਦਿਨ ’ਚ ਸ਼ਾਮਿਲ

ਅਜੀਤ ਡੈਸਕ 01-07-2026


ਤਰਨ ਤਾਰਨ, 30 ਜੂਨ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਬਦਲਣ ਵਿਰੁੱਧ ਲੱਗਿਆ ਪੱਕਾ ਮੋਰਚਾ 41ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਆਗੂਆਂ ਹਰਜਿੰਦਰ ਸਿੰਘ ਟਾਂਡਾ, ਦਲਜੀਤ ਸਿੰਘ ਦਿਆਲਪੁਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂੰ, ਤਰਸੇਮ ਸਿੰਘ ਲੁਹਾਰ, ਗੁਰਸਾਬ ਸਿੰਘ ਡੱਲ, ਇੰਦਰਜੀਤ ਸਿੰਘ ਮਰਹਾਣਾ ਨੇ ਬੋਲਦਿਆਂ ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਅੱਠ ਘੰਟੇ ਬਿਜਲੀ ਦੇਣ ਤੋਂ ਅਸਮਰੱਥ ਹੋਈ ਹੈ। ਅੱਜ ਕਿਸਾਨਾਂ ਨੂੰ ਮਜ਼ਬੂਰ ਹੋ ਕੇ ਵੱਖ ਵੱਖ ਬਿਜਲੀ ਦਫਤਰਾਂ ਸਾਹਮਣੇ ਧਰਨੇ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਹ ਪੰਜਾਬ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਹੈ । ਵੱਖ ਵੱਖ ਫੀਡਰਾਂ ’ਤੇ ਬਿਜਲੀ ਕੱਟ ਦੇ ਨਾਂਅ ’ਤੇ ਰੋਜ਼ਾਨਾ ਚਾਰ ਘੰਟੇ, ਛੇ ਘੰਟੇ ਬਿਜਲੀ ਕਿਸਾਨਾਂ ਨੂੰ ਸਿਰਫ ਮਿਲ ਰਹੀ ਹੈ । ਆਗੂਆਂ ਦੀ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮਾ ਤੁਰੰਤ ਬਿਜਲੀ ਸਪਲਾਈ ਵੀ ਸੁਧਾਰ ਕਰੇ। ਇਕ ਵੱਖਰੇ ਬਿਆਨ ਵਿਚ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਦੀ ਮਦਦ ਨਾਲ ਹੱਕ ਮੰਗਦੇ ਲੋਕਾਂ ’ਤੇ ਨਾਜਾਇਜ਼ ਤਸ਼ੱਦਦ ਕਰ ਰਹੀ ਹੈ, ਜਿਹੜਾ ਕਿ ਬਿਲਕੁਲ ਕਿਸੇ ਤਰੀਕੇ ਵੀ ਜਮਹੂਰੀ ਕਦਰਾਂ ਕੀਮਤਾਂ ਵਾਸਤੇ ਖਤਰਨਾਕ ਹੈ। ਪੰਜਾਬ ਸਰਕਾਰ ਹਰ ਵਰਗ ਨਾਲ ਕੀਤੇ ਵਾਅਦੇ ਭੁੱਲ ਚੁੱਕੀ ਹੈ ਅਤੇ ਮੀਡੀਆ ਰਾਹੀਂ ਆਪਣੇ ਪ੍ਰਚਾਰ ’ਤੇ ਲੱਗੀ ਹੋਈ ਹੈ।ਸਹਿਕਾਰੀ ਖੰਡ ਮਿੱਲ ਸੇਰੋਂ ਵਿਚ ਕਿਸਾਨਾਂ ਦੇ 60 ਫੀਸਦੀ ਸ਼ੇਅਰ ਹਨ, ਇਸ ਲਈ ਨਵੰਬਰ 2025 ਵਿਚ ਪੰਜਾਬ ਸਰਕਾਰ ਵਲੋਂ ਜੋ ਮਾਲਕੀ ਤਬਦੀਲ ਕਰਨ ਦਾ ਨੋਟੀਫਿਕੇਸ਼ਨ ਕੀਤਾ ਗਿਆ ਸੀ, ਉਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਸਹਿਕਾਰੀ ਖੰਡ ਮਿੱਲ ਮੁੜ ਤੋਂ ਚਾਲੂ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਬੋਲਦਿਆਂ ਹੋਇਆਂ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਸਰਕਾਰੀ ਖੰਡ ਮਿੱਲ ਸੇਰੋਂ ਦੇ ਹਦੂਦ ਵਿਚ ਹੋ ਰਹੀ ਨਾਜਾਇਜ਼ ਉਸਾਰੀ ’ਤੇ ਤੁਰੰਤ ਪਾਬੰਦੀ ਲਗਾਵੇ। ਇਹ ਸਹਿਕਾਰੀ ਖੰਡ ਮਿੱਲ ਸੇਰੋਂ ਨੂੰ ਸਰਕਾਰ ਕਿਸੇ ਕੀਮਤ ’ਤੇ ਵੀ ਕਿਸਾਨਾਂ ਤੋਂ ਖੋਹ ਨਹੀਂ ਸਕਦੀ। ਇਸ ਮੌਕੇ ਦਲਬੀਰ ਸਿੰਘ ਦਿਓਲ, ਇੰਦਰਜੀਤ ਟਾਂਡਾ, ਬਲਜੀਤ ਸਿੰਘ ਚੱਕ ਮਾਹਿਰ, ਰਸ਼ਪਾਲ ਸਿੰਘ, ਅਮਨਦੀਪ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਸਿੰਘ, ਧਰਮਿੰਦਰ ਸਿੰਘ ਭੈਲ, ਕੇਹਰ ਸਿੰਘ ਮੁਗਲਚੱਕ, ਮੰਗਲ ਸਿੰਘ, ਰਣਜੀਤ ਸਿੰਘ ਪ੍ਰਧਾਨ, ਅੰਗਰੇਜ ਸਿੰਘ, ਅਜਮੇਰ ਸਿੰਘ, ਪਾਲ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ, ਬਲਜਿੰਦਰ ਸਿੰਘ ਡੱਲ, ਤਰਸੇਮ ਸਿੰਘ ਲਖਣਾ, ਹਰਚੰਦ ਸਿੰਘ ਲੋਹੀਆਂ, ਮੁਖਤਾਰ ਸਿੰਘ ਦੋਦੇ, ਅੰਗਰੇਜ਼ ਸਿੰਘ, ਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ ਚੌਧਰੀਵਾਲਾ, ਗੁਰਵਿੰਦਰ ਸਿੰਘ ਠੱਠੀਆਂ, ਸਵਿੰਦਰ ਸਿੰਘ ਤੁੜ, ਗੁਰਦਿਆਲ ਸਿੰਘ ਵਰਨਾਲਾ, ਸੁਖਬਾਜ ਸਿੰਘ ਸਿੱਧੂ, ਕਸ਼ਮੀਰ ਸਿੰਘ ਸਿੰਘ ਸੇਰੋਂ, ਅਮਰੀਕ ਸਿੰਘ ਫੌਜੀ ਸੇਰੋਂ, ਬਲਦੇਵ ਸਿੰਘ ਸੇਰੋਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਥਿਆਰਾਂ ਨਾਲ ਲੈਸ ਹੋ ਕੇ ਪਿਓ-ਪੁੱਤ ਨਾਲ ਕੀਤੀ ਕੁੱਟਮਾਰ, ਮਾਮਲਾ ਦਰਜ ਅਗਲੀ ਖ਼ਬਰ ਜ਼ਹਿਰੀਲੀ ਦਵਾਈ ਪੀ ਕੇ ਵਿਅਕਤੀ ਨੇ ਕੀਤੀ ਆਤਮ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।