24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਗਗਨਦੀਪ ਸਿੰਘ, ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖ਼ਡੂਰ ਸਾਹਿਬ ਦੇ ਪ੍ਰਧਾਨ ਬਣੇ <br/>

ਗਗਨਦੀਪ ਸਿੰਘ ਬਾਬਾ ਬਕਾਲਾ ਸਾਹਿਬ ਨੂੰ ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖਡੂਰ ਸਾਹਿਬ ਦੇ ਪ੍ਰਧਾਨ ਵਜੋਂ ਨਿਯੁਕਤੀ ਪੱਤਰ ਦ ੇਕੇ ਸਨਮਾਨਿਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਹੋਰ | ਅਜੀਤ ਤਸਵੀਰ <br/> 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੇ ਨਜ਼ਦੀਕੀ ਚੈਂਚਲ ਸਿੰਘ ਭੁੱਲਰ (ਗਗਨ ਪੈਲੇਸ, ਬਾਬਾ ਬਕਾਲਾ ਸਾਹਿਬ) ਦੇ ਸਪੁੱਤਰ ਗਗਨਦੀਪ ਸਿੰਘ ਨੂੰ ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖਡੂਰ ਸਾਹਿਬ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਪੱਤਰ ਗਲੋਬਲ ਚੇਅਰਮੈਨ ਮਿ: ਸੈਮ ਪਿਟਰੋਡਾ ਅਤੇ ਆਈ.ਓ.ਸੀ. ਇੰਚਾਰਜ ਡਾ: ਆਰਥੀ ਕਿ੍ਸ਼ਨ, ਐੱਮ. ਐੱਲ. ਸੀ. ਵਜੋਂ ਜਾਰੀ ਕੀਤਾ ਗਿਆ, ਜੋ ਕਿ ਹਾਲ ਈ ਵਿਚ ਆਸਟਰੇਲੀਆ ਵਿਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਗਗਨਦੀਪ ਸਿੰਘ ਨੂੰ ਦੇਕੇ ਸਨਮਾਨਿਤ ਕੀਤਾ ਹੈ | ਇਸ ਨਿਯੁਕਤੀ ਨਾਲ ਹਲਕਾ ਬਾਬਾ ਬਕਾਲਾ ਸਾਹਿਬ ਦੇ ਕਾਂਗਰਸ ਪਾਰਟੀ ਦੇ ਆਗੂਆਂ/ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ | ਚੇਅਰਮੈਨ ਬਲਕਾਰ ਸਿੰਘ ਬੱਲ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ, ਸਰਪੰਚ ਦਲਜੀਤ ਸਿੰਘ ਭੱਪੀ, ਗੁਰਦਿਆਲ ਸਿੰਘ ਕੰਗ ਬੁਟਾਰੀ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ ਬਾਬਾ ਬਕਾਲਾ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਗੁਰਮੇਜ ਸਿੰਘ ਚੀਮਾਂ ਵੜੈਚ, ਜਗਦੀਪ ਸਿੰਘ ਮਾਨ ਪੀ.ਏ., ਸਰਪੰਚ ਦਲਬੀਰ ਸਿੰਘ ਸਠਿਆਲਾ ਆਦਿ ਨੇ ਇਸ ਨਿਯੁਕਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਗਗਨਦੀਪ ਸਿੰਘ, ਉਨ੍ਹਾਂ ਦੇ ਪਿਤਾ ਚੈਂਚਲ ਸਿੰਘ ਭੁੱਲਰ ਅਤੇ ਸਾ: ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੂੰ ਹਾਰਦਿਕ ਵਧਾਈ ਦਿੱਤੀ ਹੈ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ |

ਪਿਛਲੀ ਖ਼ਬਰ ਅਟਾਰੀ ਰੋਡ 'ਤੇ ਕਣਕ ਦੇ ਨਾੜ ਨੂੰ ਲਗਾਈ ਅੱਗ, ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ ਅਗਲੀ ਖ਼ਬਰ ਬਿ੍ਟਿਸ਼ ਹਾਈ ਕਮਿਸ਼ਨ ਨੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੂੰ ਵੀਜ਼ਾ ਧੋਖਾਧੜੀ ਬਾਰੇ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।