15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰਾਜਬੀਰ ਸਿੰਘ ਭੁੱਲਰ ਨੇ ਵਿੱਕੀ ਝਬਾਲ ਖੁਰਦ ਨੂੰ ਦਿੱਤਾ ਨਿਯੁਕਤੀ ਪੱਤਰ <br/>

ਅਜੀਤ ਡੈਸਕ 08-05-2026
ਝਬਾਲ, 7 ਮਈ (ਸਰਬਜੀਤ ਸਿੰਘ)-ਕਾਂਗਰਸ ਹਾਈਕਮਾਨ ਦੇ ਹੁਕਮਾਂ 'ਤੇ ਕਾਂਗਰਸ ਦੇ ਜ਼ਿਲ•ਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਝਬਾਲ ਖੁਰਦ ਵਿਖੇ ਕਾਂਗਰਸ ਦੇ ਨਵ ਨਿਯੁਕਤ ਜ਼ਿਲ•ਾ ਮੀਤ ਪ੍ਰਧਾਨ ਪਰਮਿੰਦਰ ਸਿੰਘ ਵਿੱਕੀ ਦੇ ਗਿ੍ਹ ਵਿਖੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਉਨ•ਾਂ ਨਵ ਨਿਯੁਕਤ ਪ੍ਰਧਾਨ ਵਿੱਕੀ ਝਬਾਲ ਨੂੰ ਨਿਯੁਕਤੀ ਪੱਤਰ ਦਿੱਤਾ | ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ•ਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਬੀ.ਜੇ.ਪੀ. ਇਹ ਗੱਲ ਭੁੱਲ ਜਾਵੇ ਕਿ ਬੰਗਾਲ ਵਾਲੀ ਧੱਕੇਸ਼ਾਹੀ ਪੰਜਾਬ ਵਿਚ ਕਰਕੇ ਧੋਖੇ ਨਾਲ ਸਰਕਾਰ ਬਣਾ ਲਵੇਗੀ, ਕਿਉਂਕਿ ਪੰਜਾਬ ਦੇ ਲੋਕ ਨਾ ਤਾਂ ਬੀ.ਜੇ.ਪੀ. ਅਤੇ ਨਾ ਹੀ ਆਮ ਆਦਮੀ ਜਾਂ ਕਿਸੇ ਹੋਰ ਪਾਰਟੀ ਨੂੰ ਮੂੰਹ ਲਗਾਉਣਗੇ, ਸਗੋਂ ਕਾਂਗਰਸ ਜੋ ਧਰਮ ਨਿਰਪੱਖ ਪਾਰਟੀ ਨੂੰ ਜਿਤਾ ਕੇ ਪੰਜਾਬ ਵਿਚ ਸਰਕਾਰ ਬਣਾਉਣਗੇ | ਉਨ•ਾਂ ਕਿਹਾ ਕਿ ਕਾਂਗਰਸ ਪਿੰਡਾਂ ਵਿਚ ਬੂਥ ਪੱਧਰ 'ਤੇ ਕੈਂਪ ਲਗਾ ਕੇ ਸਰਕਾਰ ਵਲੋਂ ਜੋ ਬੰਗਾਲ ਵਾਂਗੂੰ ਵੋਟਾਂ ਧੋਖੇ ਨਾਲ ਕੱਟਣ ਦੀ ਚਾਲ ਚਲੀ ਜਾ ਰਹੀ ਹੈ, ਉਸ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਕਿਸੇ ਦੀ ਕੋਈ ਵੋਟ ਨਹੀਂ ਕੱਟਣ ਦਿੱਤੀ ਜਾਵੇਗੀ | ਇਸ ਮੌਕੇ ਨਵੇਂ ਬਣੇ ਬਲਾਕ ਕਾਂਗਰਸ ਤਰਨ ਤਾਰਨ ਦੇ ਪ੍ਰਧਾਨ ਪ੍ਰਦੀਪ ਸਿੰਘ ਪੰਡੋਰੀ, ਜ਼ਿਲ•ਾ ਮੀਤ ਕਾਂਗਰਸ ਪ੍ਰਧਾਨ ਪਰਮਿੰਦਰ ਸਿੰਘ ਵਿੱਕੀ, ਸਰਪੰਚ ਗੁਰਜੀਤ ਸਿੰਘ ਕਾਜੀਕੋਟ, ਚੇਅਰਮੈਨ ਰਮਨ ਕੁਮਾਰ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਰੂਪ ਸਿੰਘ ਝਬਾਲ ਖੁਰਦ, ਦਿਲਬਾਗ ਸਿੰਘ ਝਬਾਲ ਖੁਰਦ, ਪਿ੍ੰਸੀਪਲ ਗੁਰਪਿੰਦਰ ਸਿੰਘ ਝਬਾਲ, ਮਾ. ਬਲਬੀਰ ਸਿੰਘ, ਮਾ. ਸਵਿੰਦਰ ਸਿੰਘ ਝਬਾਲ, ਮਨਜਿੰਦਰ ਸਿੰਘ ਨਾਮਧਾਰੀ, ਬਿੱਲਾ ਬਘੇਲ ਸਿੰਘ ਵਾਲਾ, ਹਰਜੋਤ ਸਿੰਘ ਛਾਪਾ ਮੀਤ ਪ੍ਰਧਾਨ, ਗੁਰਿੰਦਰ ਸਿੰਘ ਬੌਬੀ, ਹੀਰਾ ਸਿੰਘ ਮੱਲ•ੀ ਗੰਨ ਹਾਊਸ ,ਅੰਮਿ੍ਤਬੀਰ ਸਿੰਘ ਭੁੱਚਰ, ਵਿਊਸ਼ ਧਵਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਧਿਆਪਕਾਂ ਨੇ ਮੰਗਾਂ ਸੰਬੰਧੀ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਸੁਲਤਾਨਵਿੰਡ ਦੇ ਮੇਨ ਬਾਜ਼ਾਰ 'ਚ ਕੂੜੇ ਦੇ ਲੱਗੇ ਅੰਬਾਰ, ਬਦਬੂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।