15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅੰਡਰ-23 ਕਿ੍ਕਟ ਮੁਕਾਬਲੇ ਤਰਨ ਤਾਰਨ ਜ਼ਿਲੇ੍ਹ ਦੀ ਟੀਮ ਪਟਿਆਲਾ ਨਾਲ ਫਾਈਨਲ ਖੇਡੇਗੀ <br/>

ਅਜੀਤ ਡੈਸਕ 08-05-2026
ਤਰਨ ਤਾਰਨ, 7 ਮਈ (ਹਰਿੰਦਰ ਸਿੰਘ)—ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਅੰਡਰ-23 ਮੁੰਡਿਆਂ ਦੇ ਇਕ ਦਿਨਾਂ ਕਿ੍ਕਟ ਟੂਰਨਾਮੈਂਟ ਵਿਚ ਤਰਨ ਤਾਰਨ ਦੀ ਕਿ੍ਕਟ ਟੀਮ ਫਾਈਨਲ ਵਿਚ ਪਹੁੰਚ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੈਜੀਤ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਐਸੋਸੀਏਸ਼ਨ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਅਜੇ ਸਿਰਫ ਦੂਜਾ ਸਾਲ ਹੀ ਹੋਇਆ ਹੈ ਤੇ ਤਰਨ ਤਾਰਨ ਕਿ੍ਕਟ ਟੀਮ ਸਟੇਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚ ਗਈ ਹੈ | ਮੈਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਕਿ੍ਕਟ ਐਸੋਸੀਏਸ਼ਨ ਦੇ ਸਟੇਡੀਅਮ ਮੁੱਲਾਂਪੁਰ ਵਿਖੇ ਹੋਏ, ਇਸ ਮੈਚ ਵਿਚ ਮੁਕਤਸਰ ਦੇ ਜ਼ਿਲ੍ਹੇ ਦੀ ਕਿ੍ਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਨੂੰ ਚੁਣਿਆ ਤੇ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ 50 ਓਵਰਾਂ ਵਿਚ ਅੱਠ ਵਿਕਟਾਂ ਤੇ 338 ਦੌੜਾਂ ਬਣਾਈਆਂ | ਇਸ ਵਿਚ ਬੱਲੇਬਾਜ਼ ਇਮਰੋਜ਼ਪ੍ਰੀਤ ਨੇ 168, ਅਨੀਕੇਤ ਸਿੰਘ ਨੇ 54 ਅਤੇ ਗਣੇਸ਼ ਨੇ 41 ਦੌੜਾਂ ਦਾ ਯੋਗਦਾਨ ਪਾਇਆ | ਇਨ•ਾਂ ਦੌੜਾਂ ਦਾ ਪਿੱਛਾ ਕਰਨ ਨੂੰ ਉਤਰੀ ਮੁਕਤਸਰ ਦੀ ਟੀਮ ਨੇ ਕਾਫ਼ੀ ਸਖ਼ਤ ਟੱਕਰ ਦਿੱਤੀ, ਪਰ ਤਰਨ ਤਰਨ ਜ਼ਿਲ੍ਹੇ ਦੀ ਗੇਂਦਬਾਜ਼ਾਂ ਵਲੋਂ ਸਦੀ ਹੋਈ ਗੇਂਦਬਾਜੀ ਦੀ ਬਦੌਲਤ ਮੁਕਤਸਰ ਦੀ ਟੀਮ 296 ਦੌੜਾਂ ਹੀ ਬਣਾ ਸਕੀ ਅਤੇ 42 ਦੌੜਾਂ ਨਾਲ ਇਹ ਮੈਚ ਹਾਰ ਗਈ | ਤਰਨ ਤਾਰਨ ਵਲੋਂ ਸਫਲ ਗੇਂਦਬਾਜ਼ ਸੁਖਚੈਨ ਸਿੰਘ ਨੇ ਤਿੰਨ, ਅਮਰਵੀਰ ਲਹਿਲ ਤੇ ਦਰਸ਼ਪ੍ਰੀਤ ਨੇ ਦੋ ਦੋ ਵਿਕਟਾਂ ਲਈਆਂ | ਇਸ ਜਿੱਤ ਦਾ ਸਿਹਰਾ ਜਿੱਥੇ ਹੈਡ ਕੋਚ ਲਵਪ੍ਰੀਤ ਸਿੰਘ ਨੂੰ ਜਾਂਦਾ ਹੈ | ਉੱਥੇ ਟੀਮ ਦੇ ਕੋਚ ਸਰਤਾਜ ਸਿੰਘ ਅਤੇ ਪੂਰੀ ਟੀਮ ਨੇ ਪੂਰੇ ਟੂਰਨਾਮੈਂਟ ਹੀ ਵਿਚ ਹੀ ਬਹੁਤ ਵਧੀਆ ਕਿ੍ਕਟ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਤਰਨ ਤਾਰਨ ਕਿ੍ਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਡਾ. ਕੁਲਦੀਪ ਸਿੰਘ, ਜੁਆਇੰਟ ਸੈਕਟਰੀ ਰੋਜ਼ ਦੀਪ ਸਿੰਘ, ਸ਼ੇਰ ਜੰਗ ਸਿੰਘ ਹੁੰਦਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਸਾਹਿਬ ਦੇ ਸਤਿਕਾਰ ਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ- ਮੁੱਖ ਮੰਤਰੀ... ਅਗਲੀ ਖ਼ਬਰ ਅਕਾਲ ਅਕੈਡਮੀ ਰਾਮਪੁਰ ਨਰੋਤਮਪੁਰ ਨੇ ਯੁੱਧ ਨਸ਼ਿਆਂ ਵਿਰੁੱਧ ਰੈਲੀ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।