ਤਰਨ ਤਾਰਨ, 7 ਮਈ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਪਿਓ-ਪੁੱਤ ਵਲੋਂ ਇਕ ਔਰਤ ਨਾਲ ਕੁੱਟਮਾਰ ਕਰਨ ਤੇ ਉਸ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਤਰਨ ਤਾਰਨ ਦੀ ਰਹਿਣ ਵਾਲੀ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੁਖਵਿੰਦਰ ਸਿੰਘ ਵਾਸੀ ਪਿੰਡ ਰੂੜੀਵਾਲਾ ਚੋਹਲਾ ਸਾਹਿਬ ਉਸਦਾ ਵਿਚੋਲਾ ਸੀ ਅਤੇ ਅਕਸਰ ਹੀ ਉਸਦੇ ਘਰ ਆਉਂਦਾ ਜਾਂਦਾ ਸੀ | 4 ਸਾਲ ਪਹਿਲਾਂ ਮੁਖਵਿੰਦਰ ਸਿੰਘ ਨੇ ਉਸਦੇ ਨਾਲ ਨਾਜਾਇਜ਼ ਸੰਬੰਧ ਬਣਾ ਲਏ | ਇਕ ਦਿਨ ਉਹ ਆਪਣੇ ਘਰ ਵਿਚ ਹਾਜ਼ਰ ਸੀ ਅਤੇ ਆਪਣੇ ਘਰ ਦੇ ਬਾਹਰਲੇ ਗੇਟ ਤੇ ਬਾਹਰ ਗੱਡੀ ਦਾ ਕਵਰ ਸੁੱਕਣੇ ਪਾ ਰਹੀ ਸੀ ਤਾਂ ਮੁਖਵਿੰਦਰ ਸਿੰਘ ਨਾਲ ਉਸਦਾ ਲੜਕਾ ਸਤਨਾਮ ਸਿੰਘ ਗੱਡੀ 'ਤੇ ਆਇਆ ਆਉਂਦਿਆਂ ਸਾਰ ਹੀ ਉਸ ਨੂੰ ਫੜ ਲਿਆ ਤੇ ਕੁੱਟਮਾਰ ਕਰਨ ਲੱਗ ਪਏ ਅਤੇ ਫਿਰ ਘਰ ਅੰਦਰ ਆ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਗਲਤ ਹਰਕਤਾਂ ਵੀ ਕੀਤੀਆਂ | ਜਾਂਚ ਅਧਿਕਾਰੀ ਏ.ਐੱਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |