ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਨਜ਼ਦੀਕੀ ਪਿੰਡ ਭੂਰਾ ਕੋਹਨਾ 'ਚ ਪਿੰਡ ਦੀ ਫਿਰਨੀ ਦੇ ਬਾਹਰਵਾਰ ਬਣੀ ਇਕ ਹਵੇਲੀ ਦੀ ਚਾਰਦੀਵਾਰੀ ਨੂੰ ਬੀਤੀ ਰਾਤ ਢਾਹੁਣ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਖੜਾ ਹੋ ਗਿਆ ਹੈ | ਦੋਨੇ ਧਿਰਾਂ ਵਿਵਾਦ ਵਾਲੀ ਜਗ੍ਹਾ ਨੂੰ ਆਪਣੀ-ਆਪਣੀ ਮਾਲਕੀ ਦੱਸ ਰਹੇ ਹਨ | ਜਦਕਿ ਸੰਬੰਧਿਤ ਥਾਣਾ ਖੇਮਕਰਨ ਦੀ ਪੁਲਿਸ ਵਲੋਂ ਦੋਨਾ ਧਿਰਾਂ ਨੂੰ ਥਾਣੇ 'ਚ ਬੁਲਾ ਕੇ ਫ਼ੈਸਲੇ ਤੱਕ ਮਾਹੌਲ ਸ਼ਾਂਤ ਰੱਖਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ | ਇਸ ਘਟਨਾ ਸੰਬੰਧੀ ਪਹਿਲੀ ਧਿਰ ਦੇ ਸੁਖਵਿੰਦਰ ਸਿੰਘ ਤੇ ਸੁਖਦੇਵ ਸਿੰਘ ਨੰਬਰਦਾਰ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਭੂਰਾ ਕੋਹਨਾ ਨੇ ਦੱਸਿਆ ਕਿ ਉੁਨ੍ਹਾਂ ਨੇ ਜ਼ਮੀਨ ਮੁੱਲ ਲੈ ਕੇ ਫਿਰਨੀ ਦੇ ਬਾਹਰ ਇਕ ਹਵੇਲੀ ਬਣਾਈ ਹੋਈ ਹੈ, ਜਿਸ 'ਤੇ ਉੁਨ੍ਹਾਂ ਦਾ 2014 ਤੋਂ ਕਬਜ਼ਾ ਚੱਲਿਆ ਆ ਰਿਹਾ ਹੈ ਤੇ ਇਸ ਬਾਕਾਇਦਾ ਚਾਰ ਦੀਵਾਰੀ ਕਰਕੇ ਗੇਟ ਲਗਾ ਕੇ ਹਵੇਲੀ ਬਣਾਈ ਹੋਈ ਹੈ, ਜਿਸ ਵਿਚ ਉੁਨ੍ਹਾਂ ਦਾ ਖੇਤੀਬਾੜੀ ਦਾ ਕਾਫ਼ੀ ਸਾਮਾਨ ਵੀ ਪਿਆ ਹੈ | ਉਕਤ ਵਿਅਕਤੀਆਂ ਦੋਸ਼ ਲਗਾਇਆ ਕਿ ਬੀਤੀ ਰਾਤ ਨੂੰ ਪਿੰਡ ਵਾਸੀ ਵਿਅਕਤੀ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਆਤਮਾ ਸਿੰਘ ਨੇ ਆਪਣੇ ਕਾਫੀ ਹਥਿਆਰਬੰਦ ਹਮਾਇਤੀ ਲੈ ਕੇ ਜੇ.ਸੀ.ਬੀ. ਮਸ਼ੀਨ ਲਿਆ ਕੇ ਜਬਰਨ ਉੁਨ੍ਹਾਂ ਦੀ ਹਵੇਲੀ ਦੀ ਚਾਰਦੀਵਾਰੀ ਨੂੰ ਢਾਹ ਕੇ ਗੇਟ ਨੂੰ ਤੋੜ ਦਿੱਤਾ ਹੈ ਤੇ ਸਾਡਾ ਕਬਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਇਸ ਘਟਨਾ ਸੰਬੰਧੀ ਥਾਣਾ ਖੇਮਕਰਨ 'ਚ ਲਿਖਤੀ ਸ਼ਕਾਇੱਤ ਕੀਤੀ ਹੈ, ਪਰ ਅਜੇ ਤੱਕ ਉਕਤ ਵਿਅਕਤੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ | ਉੁਨ੍ਹਾਂ ਮੰਗ ਕੀਤੀ ਕਿ ਸੰਬੰਧਿਤ ਵਿਅਕਤੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਘਟਨਾ ਨੂੰ ਲੈ ਕੇ ਜਦ ਦੂਜੀ ਧਿਰ ਦੇ ਗੁਰਪ੍ਰੀਤ ਸਿੰਘ ਗੋਰਾ ਨਾਮਕ ਵਿਅਕਤੀ ਨੇ ਵੀ ਇਸ ਜਗ੍ਹਾ ਨੂੰ ਆਪਣੀ ਮਾਲਕੀ ਦੱਸਦੇ ਹੋਏ ਦੱਸਿਆ ਕਿ ਇਹ ਜਗ੍ਹਾ ਉੁਨ੍ਹਾਂ ਦੇ ਨਾਂਅ ਹੈ ਤੇ ਉਨ੍ਹਾਂ ਬਾਕਾਇਦਾ ਇਸ ਜਗ੍ਹਾ ਦੀ ਨਿਸ਼ਾਨਦੇਹੀ ਵੀ ਕਾਰਵਾਈ ਹੈ, ਜਿਸ ਵਿਚ ਕਰੀਬ ਤਿੰਨ ਮਰਲੇ ਜਗ੍ਹਾ ਮਾਲਕੀ ਨਿਕਲੀ ਹੋਈ ਹੈ | ਅਸੀਂ ਅਨੇਕਾਂ ਵਾਰ ਦੂਸਰੀ ਧਿਰ ਨੂੰ ਪਿੰਡ ਦੇ ਮੁਹਤਬਰਾਂ ਰਾਹੀਂ ਆਪਣੀ ਮਾਲਕੀ ਜਗ੍ਹਾ ਛੱਡਣ ਲਈ ਕਿਹਾ, ਪਰ ਉੁਨ੍ਹਾਂ ਕੋਈ ਜਵਾਬ ਨਹੀ ਦਿੱਤਾ | ਅਸੀਂ ਕਰੀਬ ਦੋ ਮਹੀਨੇ ਪਹਿਲਾਂ ਥਾਣਾ ਖੇਮਕਰਨ 'ਚ ਸ਼ਿਕਾਇਤ ਵੀ ਕੀਤੀ, ਪਰ ਅਫ਼ਸੋਸ ਕੋਈ ਸੁਣਵਾਈ ਨਹੀਂ ਹੋਈ | ਇਸੇ ਦੌਰਾਨ ਉਹ ਜਗ੍ਹਾ 'ਤੇ ਚਾਰਦੀਵਾਰੀ ਵੀ ਕਰਨ ਲੱਗ ਪਏ, ਜਿਸ ਕਰਕੇ ਅਸੀਂ ਦੂਸਰੀ ਧਿਰ ਵਾਲਿਆਂ ਨੂੰ ਕਿਹਾ ਕਿ ਜਿੰਨਾ ਚਿਰ ਫ਼ੈਸਲਾ ਨਾ ਹੋਵੇ, ਹਵੇਲੀ ਦੀ ਚਾਰ ਦੀਵਾਰੀ ਨਾ ਕਰਨ, ਪਰ ਦੂਸਰੀ ਧਿਰ ਵਾਲਿਆਂ ਨੇ ਜਬਰਨ ਚਾਰ ਦੀਵਾਰੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਅਸੀਂ ਡੇਗ ਦਿੱਤਾ ਹੈ | ਇਸ ਕਾਰਨ ਦੋਨਾਂ ਧਿਰਾਂ 'ਚ ਤਨਾਅ ਬਣਿਆ ਹੋਇਆ ਹੈ | ਇਸ ਸੰਬੰਧੀ ਜਦ ਐਸ.ਐਚ.ਓ. ਖੇਮਕਰਨ ਕੰਵਲਜੀਤ ਰਾਏ ਨਾਲ ਸੰਪਰਕ ਕੀਤਾ ਤਾਂ ਉੁਨ੍ਹਾਂ ਦੱਸਿਆ ਕਿ ਦੋਨਾਂ ਧਿਰਾਂ ਨੂੰ ਥਾਣੇ ਸੱਦ ਕੇ ਫੈਸਲੇ ਤੱਕ ਸ਼ਾਂਤ ਰਹਿਣ ਦੀ ਹਦਾਇਤ ਕੀਤੀ ਹੈ | ਜੇਕਰ ਰਾਜ਼ੀਨਾਵਾ ਨਾ ਹੋਇਆ ਤਾਂ ਕਾਨੂੰਨ ਮੁਤਾਬਿਕ ਸੰਬੰਧਿਤ ਵਿਰੁੱਧ ਕਾਰਵਾਈ ਕੀਤੀ