01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਮਰੜ ਵਾਸੀਆਂ ਨੇ ਦਰਿਆ ਦੀ ਮਾਰ ਤੋਂ ਬਚਾਉਣ ਲਈ ਕਿਨਾਰਿਆਂ 'ਤੇ ਪੱਥਰ ਲਾਉਣ ਦੀ ਕੀਤੀ ਮੰਗ

ਪਿੰਡ ਮਰੜ ਵਿਖੇ ਬਿਆਸ ਦਰਿਆ ਦੇ ਕਿਨਾਰੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਲਾਏ ਗਏ ਮਿੱਟੀ ਤੇ ਰੇਤਾ ਦੇ ਬੋਰੇ ਅਤੇ ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਤੇ ਪਿੰਡ ਮਰੜ ਵਾਸੀ ਜਾਣਕਾਰੀ ਦਿੰਦੇ ਹੋਏ | ਤਸਵੀਰਾਂ: ਕੁੰਦਰਾ <br/> 06-03-2026
ਹਰੀਕੇ ਪੱਤਣ, 5 ਮਾਰਚ (ਸੰਜੀਵ ਕੁੰਦਰਾ)-ਸਾਲ 2025 ਵਿਚ ਆਏ ਹੜ੍ਹਾਂ ਨੇ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਵੱਡੀ ਤਬਾਹੀ ਮਚਾਈ, ਉਥੇ ਬਿਆਸ ਅਤੇ ਸਤਲੁਜ ਦਰਿਆਵਾ ਦੇ ਸੰਗਮ ਹਰੀਕੇ ਹੈੱਡ ਵਰਕਸ ਤੋ ਛੱਡੇ ਪਾਣੀ ਨੇ ਵੀ ਹਰੀਕੇ ਪੱਤਣ ਇਲਾਕੇ ਵਿੱਚ ਭਾਰੀ ਨੁਕਸਾਨ ਕੀਤਾ | ਬਿਆਸ ਦਰਿਆ ਦੇ ਐਨ ਕਿਨਾਰੇ ਵਸੇ ਪਿੰਡ ਮਰੜ ਵਿਚ ਵੀ ਬਿਆਸ ਦਰਿਆ ਨੇ ਵੱਡਾ ਨੁਕਸਾਨ ਕੀਤਾ | ਬੇਸ਼ੱਕ ਉਸ ਸਮੇਂ ਧਾਰਮਿਕ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਕੀਤੇ ਉਪਰਾਲਿਆਂ ਦੇ ਸਦਕਾ ਪਿੰਡ ਮਰੜ ਬਚ ਗਿਆ, ਪਰ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਸਹਾਇਤਾ ਦੀ ਮੰਗ ਕਰਦਿਆਂ ਪਿੰਡ ਨੂੰ ਢਾਹ ਤੋਂ ਬਚਾਉਣ ਲਈ ਸਟੱਡ (ਪੱਥਰ) ਲਾਉਣ ਦੀ ਮੰਗ ਕੀਤੀ ਹੈ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਇਕੱਠ ਹੋਇਆ | ਇਸ ਮੌਕੇ ਸਰਪੰਚ ਮੇਜਰ ਸਿੰਘ ਉਰਫ ਬੋਹੜ ਸਿੰਘ ਮਰੜ ਨੇ ਕਿਹਾ ਕਿ ਸਤੰਬਰ 2025 ਵਿਚ ਸਾਡੇ ਪਿੰਡ 'ਤੇ ਹੜ੍ਹਾਂ ਦੀ ਵੱਡੀ ਮਾਰ ਪਈ ਇਕ ਸਮੇਂ ਤਾਂ ਇਹ ਲੱਗਦਾ ਸੀ ਕਿ ਸਾਰਾ ਪਿੰਡ ਹੜ੍ਹਾਂ ਵਹਿਣ ਵਿਚ ਵਹਿ ਜਾਵੇਗਾ | ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੀ ਕਾਫ਼ੀ ਜ਼ਮੀਨ ਨੂੰ ਹੜ੍ਹਾਂ ਦਾ ਵਹਿਣ ਵਹਾ ਕੇ ਲੈ ਗਿਆ, ਪਰ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਵਲੋਂ ਕੀਤੀ ਦਿਨ-ਰਾਤ ਮਿਹਨਤ ਅਤੇ ਹਲਕੇ ਦੇ ਨੁੰਮਾਇੰਦੇ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਸਮੁੱਚਾ ਪ੍ਰਸ਼ਾਸਨ ਇੱਥੇ ਝੋਕ ਦੇਣ ਕਾਰਨ ਬਾਕੀ ਪਿੰਡ ਦਾ ਬਚਾਅ ਹੋ ਗਿਆ | ਸਰਪੰਚ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਸ ਸਮੇਂ ਮਿੱਟੀ, ਰੇਤਾਂ ਦੀਆਂ ਬੋਰੀਆਂ ਲਾਹ ਕੇ ਢਾਹ ਨੂੰ ਰੋਕਿਆ ਗਿਆ ਸੀ, ਪਰ ਇਸ ਮਾਰ ਤੋਂ ਬਚਾਉਣ ਲਈ ਇਸ ਦਾ ਪੱਕਾ ਹੱਲ ਕਰਨ ਦੀ ਲੋੜ ਹੈ, ਜਿਸ ਲਈ ਸਰਕਾਰ ਪਿੰਡ ਦੇ ਨਾਲ ਲੱਗਦੇ ਦਰਿਆ ਦੇ ਕਿਨਾਰਿਆਂ 'ਤੇ ਪੱਥਰ ਲਾ ਕੇ ਸਟੱਡ ਬਣਾਏ ਜਾਣ, ਤਾਂ ਜੋ ਪਾਣੀ ਦਾ ਤੇਜ਼ ਵਹਾਅ ਪਿੰਡ ਨੂੰ ਢਾਹ ਨਾ ਲਾਵੇ ਤੇ ਸਾਡਾ ਪਿੰਡ ਆਉਣ ਵਾਲੇ ਸਮੇਂ ਵਿਚ ਹੜ੍ਹਾਂ ਦੀ ਮਾਰ ਤੋਂ ਬਚ ਸਕੇ |
ਪਿਛਲੀ ਖ਼ਬਰ ਪਿਸਤੌਲ ਦੇ ਜ਼ੋਰ 'ਤੇ ਘਰ 'ਚੋਂ ਲੁੱਟ-ਖੋਹ, ਮਾਮਲਾ ਦਰਜ ਅਗਲੀ ਖ਼ਬਰ ਗਦਰੀ ਬਾਬਾ ਸ਼ੇਰ ਸਿੰਘ ਵੇਈਪੂਈ ਦੀ ਬਰਸੀ 10 ਨੂੰ-ਕਾ. ਬਲਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।