30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੂਬੇ ਦੀਆਂ ਮਹਿਲਾਵਾਂ ਨੂੰ 1100 ਪ੍ਰਤੀ ਮਹੀਨਾ ਜਲਦ ਦਿੱਤਾ ਜਾਵੇਗਾ-ਅਮਨਦੀਪ ਕੌਰ ਧਾਲੀਵਾਲ

'ਆਪ' ਮਹਿਲਾ ਵਿੰਗ ਦੀ ਮੀਟਿੰਗ ਉਪਰੰਤ ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ ਨਾਲ ਵਾਈਸ ਚੇਅਰਪਰਸਨ ਗੀਤਾ ਗਿੱਲ, ਹਲਕਾ ਕੋਆਰਡੀਨੇਟਰ ਬੀਬੀ ਗੁਰਦੀਪ ਕੌਰ ਅਜਨਾਲਾ, ਵਾਈਸ ਕੋਆਰਡੀਨੇਟਰ ਅਮਰਜੀਤ ਕੌਰ, ਬਲਾਕ ਪ੍ਰਧਾਨ ਕੌਂਸਲਰ ਰਾਜਬੀਰ ਕੌਰ ਚਾਹਲ, ਬਲਾਕ ਪ੍ਰਧਾਨ ਸਰਪੰਚ ਗੁਰਜੀਤ ਕੌਰ ਨਾਨਕਪੁਰਾ ਥੇਹ ਤੇ ਹੋਰ | ਤਸਵੀਰ: ਗੁਰਪ੍ਰੀਤ ਸਿੰਘ ਢਿੱਲੋਂ <br/> 23-02-2026
ਅਜਨਾਲਾ, 22 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਨੂੰ ਬੂਥ ਪੱਧਰ 'ਤੇ ਹੋਰ ਮਜ਼ਬੂਤ ਕਰਨ ਅਤੇ ਪਾਰਟੀ ਦੀਆਂ ਲੋਕ ਹਿੱਤੂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਅੱਜ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਅਹਿਮ ਮੀਟਿੰਗ ਬਲਾਕ ਕੋਆਰਡੀਨੇਟਰ ਬੀਬੀ ਗੁਰਦੀਪ ਕੌਰ ਅਜਨਾਲਾ ਦੀ ਅਗਵਾਈ ਹੇਠ ਅਜਨਾਲਾ ਸ਼ਹਿਰ 'ਚ ਸਥਿਤ ਪਾਰਟੀ ਦਫ਼ਤਰ ਵਿਖੇ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਧੀ ਅਮਨਦੀਪ ਕੌਰ ਧਾਲੀਵਾਲ ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਵਿੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਇਕੱਤਰ ਪਾਰਟੀ ਦੀਆਂ ਮਹਿਲਾਂ ਆਗੂਆਂ ਅਤੇ ਹੋਰਨਾਂ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਅਜਿਹੀ ਸਰਕਾਰ ਹੈ ਜਿਸ ਵਲੋਂ ਮਹਿਲਾਵਾਂ ਸਮੇਤ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਰੰਟੀਆਂ ਦੇ ਰੂਪ ਵਿਚ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਗਿਆ ਹੈ ਤੇ ਆਖ਼ਰੀ ਗਰੰਟੀ ਮਹਿਲਾਵਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਵੀ ਜਲਦ ਪੂਰੀ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਇਸ ਸਾਲ ਦੇ ਬਜਟ ਵਿਚ ਮਹਿਲਾਵਾਂ ਨੂੰ ਇਹ ਰਾਸ਼ੀ ਦੇਣ ਲਈ ਲੋੜੀਂਦੀ ਰਕਮ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਜੋ ਕਿ ਆਪਣੇ ਆਪ ਵਿਚ ਮਿਸਾਲੀ ਕਾਰਜ ਹੋਵੇਗਾ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮਹਿਲਾ ਕਮਿਸ਼ਨ ਪੰਜਾਬ ਦੀ ਵਾਈਸ ਚੇਅਰਪਰਸਨ ਗੀਤਾ ਗਿੱਲ ਅਜਨਾਲਾ, ਹਲਕਾ ਵਾਈਸ ਕੋਆਰਡੀਨੇਟਰ ਅਮਰਜੀਤ ਕੌਰ ਦਿਆਲਪੁਰਾ, ਬਲਾਕ ਪ੍ਰਧਾਨ ਕੌਂਸਲਰ ਰਾਜਬੀਰ ਕੌਰ ਚਾਹਲ ਅਜਨਾਲਾ, ਬਲਾਕ ਪ੍ਰਧਾਨ ਸਰਪੰਚ ਗੁਰਜੀਤ ਕੌਰ ਨਾਨਕਪੁਰਾ ਥੇਹ, ਬਲਾਕ ਪ੍ਰਧਾਨ ਸਰਬਜੀਤ ਕੌਰ ਅਜਨਾਲਾ, ਬਲਾਕ ਪ੍ਰਧਾਨ ਕੰਵਲਜੀਤ ਕੌਰ ਨਿੱਕੀ ਜਾਫਰਕੋਟ, ਬਲਾਕ ਪ੍ਰਧਾਨ ਲਵਪ੍ਰੀਤ ਕੌਰ ਚੱਕ ਡੋਗਰਾਂ, ਬਲਾਕ ਪ੍ਰਧਾਨ ਜਗਦੀਸ਼ ਦਵਿੰਦਰ ਕੌਰ ਮਹਿਮਦ ਮੰਦਰਾਂਵਾਲਾ, ਬਲਾਕ ਪ੍ਰਧਾਨ ਸੁਮਨਦੀਪ ਕੌਰ ਖਾਨਵਾਲ, ਬਲਾਕ ਪ੍ਰਧਾਨ ਅਮਰਜੀਤ ਕੌਰ ਜੱਸੜ, ਬਲਾਕ ਪ੍ਰਧਾਨ ਦਲਜੀਤ ਕੌਰ ਸੰਮੋਵਾਲ ਅਤੇ ਬਲਾਕ ਪ੍ਰਧਾਨ ਬਲਜੀਤ ਕੌਰ ਕਾਮਲਪੁਰਾ ਤੋਂ ਇਲਾਵਾ 'ਆਪ' ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿੱਤ ਔਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਖਾਨਪੁਰ ਵਿਚ ਬਾਬਾ ਗਰੀਬ ਦਾਸ ਦੇ ਅਸਥਾਨ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ ਅਗਲੀ ਖ਼ਬਰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।