20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਣਪਛਾਤਿਆਂ ਵਲੋਂ ਗੁਰਦੁਆਰਾ ਕਿਲ੍ਹਾ ਸਾਹਿਬ ਵਿਖੇ ਰਹਿੰਦੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖ਼ਮੀ

ਅਜੀਤ ਡੈਸਕ 22-02-2026
ਫਤਿਆਬਾਦ, 21 ਫਰਵਰੀ (ਹਰਵਿੰਦਰ ਸਿੰਘ ਧੂੰਦਾ)-ਪਿੰਡ ਭੈਲ ਢਾਏ ਵਾਲਾ ਸਥਿਤ ਗੁਰਦੁਆਰਾ ਕਿਲਾ ਸਾਹਿਬ ਵਿਖੇ ਅਣਪਛਾਤੇ ਵਲੋਂ ਕਿਰਚਾਂ ਮਾਰ ਕੇ ਵਿਅਕਤੀ ਨੂੰ ਜਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਦੱਸਿਆ ਗਿਆ ਕਿ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਤੋੋਂ ਇਲਾਵਾ ਦੋ ਵਿਅਕਤੀ ਹੋਰ ਰਹਿੰਦੇ ਹਨ ਕਿ ਵਾਰਦਾਤ ਮੌਕੇ ਗ੍ਰੰਥੀ ਸਿੰਘ ਜਸਪਾਲ ਸਿੰਘ ਪਾਠ ਕਰਨ ਲਈ ਚਲੇ ਗਿਆ ਜਦੋਕਿ ਇਕ ਵਿਅਕਤੀ ਸੁਖਦੇਵ ਸਿੰਘ ਜੋ ਚਾਹ ਬਣਾਉਣ ਲਈ ਰਸੋਈ ਵਿਚ ਚਲੇ ਗਿਆ | ਤੀਸਰਾ ਵਿਅਕਤੀ ਜੋ ਕਮਰੇ ਵਿਚ ਮੌਜੂਦ ਮੇਜਰ ਸਿੰਘ ਉਸ ਨੂੰ ਅਣਪਛਾਤੇ ਲੁਟੇਰੇ ਵਲੋਂ ਇਕੱਲਾ ਵੇਖ ਕੇ ਉਸ ਕੋਲੋੋਂ ਜੇਬ ਵਿਚ ਜਿੰਨੇ ਪੈਸੇ ਸਨ ਅਤੇ ਉਸਦਾ ਮੈਬਾਇਲ ਖੋਹ ਕੇ ਫ਼ਰਾਰ ਹੋ ਗਿਆ | ਇਸ ਦੌਰਾਨ ਤੀਜੇ ਵਿਅਕਤੀ ਵਲੋੋਂ ਲੁਟੇਰੇ ਨਾਲ ਆਪਣੇ ਬਚਾਅ ਲਈ ਹੱਥੋ ਪਾਈ ਕੀਤੀ ਗਈ, ਜਿਸ ਦੌਰਾਨ ਲੁਟੇਰੇ ਵਲੋਂ ਕਿਰਚ ਦੇ ਵਾਰ ਕਰਕੇ ਉਸਦੇ ਹੱਥਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸਦੀ ਤੁਰੰਤ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਅਤੇ ਮੈਂਬਰਾਂ ਨੂੰ ਇਤਲਾਹ ਦਿੱਤੀ ਗਈ, ਜਿਨਾਂ ਵਲੋਂ ਜ਼ਖ਼ਮੀ ਮੇਜਰ ਸਿੰਘ ਪੁੱਤਰ ਕਸ਼ਮੀਰ ਸਿੰਘ ਨੂੰ ਤਰਨ ਤਾਰਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆਂ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ, ਸੂਬੇਦਾਰ ਮੋਹਨ ਸਿੰਘ ਅਤੇ ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਗੁਰਦੁਆਰਾ ਸਾਹਿਬ ਵਿਚ ਰਹਿ ਰਹੇ ਵਿਅਕਤੀ ਵੀ ਸੁਰੱਖਿਅਤ ਨਹੀਂ ਤਾਂ ਸਰਕਾਰੀ ਤੰਤਰ ਤਾਂ ਫਿਰ ਫੇਲ੍ਹ ਹੀ ਹੈ | ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ |
ਪਿਛਲੀ ਖ਼ਬਰ ਬੀ.ਐੱਸ.ਐੱਫ. ਤੇ ਖਾਲੜਾ ਪੁਲਿਸ ਨੇ ਪਿਸਟਲ ਤੇ ਕਾਰਤੂਸ ਕੀਤੇ ਬਰਾਮਦ ਅਗਲੀ ਖ਼ਬਰ ਗੁਰਸੇਵਕ ਸਿੰਘ ਸ਼ੇਖ ਨੇ ਬਲਾਕ ਸੰਮਤੀ ਮੈਂਬਰ ਬੀਬੀ ਰਾਜਵਿੰਦਰ ਕੌਰ ਦੇ ਗ੍ਰਹਿ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।