24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕਮਿਊਨਿਟੀ ਹੈਲਥ ਸੈਂਟਰ ਹਰੀਕੇ ਵਿਖੇ ਡਾਕਟਰਾਂ ਦੀ ਗ਼ੈਰ-ਹਾਜ਼ਰੀ <br/>

ਅਜੀਤ ਡੈਸਕ 18-02-2026
ਹਰੀਕੇ ਪੱਤਣ, 17 ਫਰਵਰੀ (ਸੰਜੀਵ ਕੁੰਦਰਾ)-ਇਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਦੇ ਰਹੀ ਹੈ ਪਰ ਦੂਜੇ ਪਾਸੇ ਹਸਪਤਾਲਾਂ ਦਾ ਸਟਾਫ ਸਰਕਾਰ ਦੇ ਹੁਕਮਾ ਅਤੇ ਨਿਯਮਾਂ ਨੂੰ ਟਿੱਚ ਜਾਣ ਦਿਆ ਹੋਇਆ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਵਰਤਦਿਆਂ ਮਰੀਜਾਂ ਨੂੰ ਖੱਜਲ ਖੁਆਰ ਕਰ ਰਹੇ ਹਨ | ਅਜਿਹੀ ਹੀ ਉਦਾਹਰਨ ਹੈ ਕਮਿਊਨਿਟੀ ਹੈਲਥ ਸੈਂਟਰ ਹਰੀਕੇ ਦਾ ਸਟਾਫ ਜੋ ਕਿ ਡਿਊਟੀ ਤੋਂ ਗੈਹਾਜ਼ਰ ਹੋ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ | ਇਸਦੀ ਪੋਲ ਉਸ ਸਮੇਂ ਖੁੱਲੀ ਜਦੋਂ ਲਗਾਤਾਰ ਮਰੀਜਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਗ੍ਰਾਮ ਪੰਚਾਇਤ ਹਰੀਕੇ ਨੇ ਸਰਪੰਚ ਇਕਬਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਕਮਿਊਨਿਟੀ ਹੈਲਥ ਸੈਂਟਰ ਦੀ ਅਚਾਨਕ ਚੈਕਿੰਗ ਕੀਤੀ ਤਾਂ ਇੱਥੇ ਸਟਾਫ ਗੈਰਹਾਜ਼ਰ ਪਾਇਆ ਗਿਆ | ਡਾਕਟਰਾਂ ਦੀ ਇਸ ਲਾਪਰਵਾਹੀ ਕਾਰਨ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹਸਪਤਾਲ ਵਿਚ ਦਵਾਈ ਲੈਣ ਆਉਂਦੇ ਮਰੀਜ਼ ਡਾਕਟਰਾਂ ਦੀਆਂ ਖਾਲੀ ਪਈਆਂ ਕੁਰਸੀਆਂ ਨੂੰ ਵੇਖ ਕੇ ਬਿਨਾਂ ਦਵਾਈ ਲਏ ਵਾਪਿਸ ਜਾਣ ਲਈ ਮਜ਼ਬੂਰ ਹਨ | ਇਹ ਗਰੀਬ ਲੋਕ ਜਿਨ੍ਹਾਂ ਕੋਲ ਆਪਣੇ ਇਲਾਜ ਲਈ ਪੈਸਾ ਵੀ ਨਹੀਂ ਹੈ ਆਪਣੀ ਜਾਨ ਤੇ ਸਿਹਤ ਨੂੰ ਬਚਾਉਣ ਲਈ ਇਕ ਮਾਤਰ ਸਹਾਰਾ ਸਰਕਾਰੀ ਹਸਪਤਾਲ ਹੀ ਹਨ ਪਰ ਜੇਕਰ ਰੱਬ ਦਾ ਦੂਜਾ ਰੂਪ ਮੰਨੇ ਜਾਣ ਵਾਲੇ ਡਾਕਟਰ ਜੀ ਆਪਣੀ ਡਿਊਟੀ ਪ੍ਰਤੀ ਵਫਾਦਾਰ ਨਹੀਂ ਤਾਂ ਇਹਨਾਂ ਗਰੀਬ ਮਰੀਜਾਂ ਦਾ ਇਲਾਜ ਕਿਸ ਤਰਾਂ ਹੋਵੇਗਾ | ਕੀ ਇਹ ਸਬ ਕੁਛ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੀ ਹੋ ਰਿਹਾ ਹੈ ਕਿ ਕਈ-ਕਈ ਦਿਨ ਗੈਰ ਹਾਜ਼ਰ ਰਹਿਣ ਵਾਲੇ ਡਾਕਟਰਾਂ ਖਿਲਾਫ਼ ਕੋਈ ਕਾਰਵਾਈ ਨਹੀਂ | ਸਰਪੰਚ ਇਕਬਾਲ ਸਿੰਘ ਸਿੱਧੂ, ਪੰਚਾਇਤ ਮੈਂਬਰ ਪਰਗਟ ਸਿੰਘ, ਕੁਲਦੀਪ ਸਿੰਘ ਜੀ.ਓ.ਜੀ, ਸ਼ਾਲੂ ਹਰੀਕੇ ਅਤੇ ਰੇਸ਼ਮ ਸਿੰਘ ਨੇ ਕਿਹਾ ਕਿ ਡਿਊਟੀ ਤੋਂ ਲਗਾਤਾਰ ਗੈਰਹ ਾਜ਼ਰ ਰਹਿਣ ਵਾਲੇ ਡਾਕਟਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਇਹਨਾਂ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ

ਪਿਛਲੀ ਖ਼ਬਰ ਸਕਾਰਪੀਓ ਨੇ ਮਾਰੀ ਛੋਟੇ ਹਾਥੀ ਗੱਡੀ ਨੂੰ ਟੱਕਰ, ਔਰਤ ਦੀ ਮੌਤ, ਕਈ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ 8ਵੀਂ ਜਮਾਤ ਦੀ ਚੱਲ ਰਹੀ ਪ੍ਰੀਖਿਆ ਕੇਂਦਰਾਂ ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।