ਤਰਨ ਤਾਰਨ, 17 ਫਰਵਰੀ (ਹਰਿੰਦਰ ਸਿੰਘ)-ਗੁਰਦੁਆਰਾ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਸਰਹਾਲੀ ਸਾਹਿਬ ਵਿਖੇ ਘਰਿਆਲਾ ਨਿਵਾਸੀ ਸਰਦਾਰ ਤਰਸੇਮ ਸਿੰਘ ਦੀ ਸਪੁੱਤਰੀ ਬੀਬੀ ਜਗਰੂਪ ਕੌਰ ਦਾ ਆਨੰਦ ਕਾਰਜ ਗੁਰਮਤਿ ਮਰਿਆਦਾ ਅਨੁਸਾਰ ਲੁਧਿਆਣਾ ਨਿਵਾਸੀ ਗੁਰਸੇਵਕ ਸਿੰਘ ਦੇ ਸਪੁੱਤਰ ਪ੍ਰਭਦੀਪ ਸਿੰਘ ਨਾਲ ਹੋਇਆ | ਇਸ ਮੌਕੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਸੁਭਾਗੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ | ਬਾਬਾ ਜੀ ਵਲੋਂ ਲੜਕੀ ਦਾ ਪੱਲਾ ਫੜਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸਮੂਹ ਪਰਿਵਾਰ ਵਲੋਂ ਬਾਬਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੰਗਰੇਜ਼ ਸਿੰਘ ਸਰਪੰਚ ਗ੍ਰਾਮ ਪੰਚਾਇਤ ਘਰਿਆਲਾ ਨੇ ਬੋਲਦਿਆਂ ਆਖਿਆ ਕਿ ਅੱਜ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਇਸ ਅਨੰਦ ਕਾਰਜ 'ਚ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹਨ | ਬਾਬਾ ਜੀ ਵਲੋਂ ਹੜ੍ਹਾਂ ਮੌਕੇ ਬਹੁਤ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ ਤੇ ਬਿਪਤਾ ਵਿਚ ਫਸੇ ਲੋਕਾਂ ਲਈ ਸਭ ਤੋਂ ਅੱਗੇ ਵੱਧ ਕੇ ਦਿਨ ਰਾਤ ਹੱਥੀ ਸੇਵਾ ਕੀਤੀ | ਅਸੀਂ ਸਮੂਹ ਪਰਿਵਾਰ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨ ਵਜੋਂ ਇਕ ਯਾਦਗਾਰੀ ਤਸਵੀਰ ਭੇਟ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ | ਇਸ ਮੌਕੇ ਤਰਸੇਮ ਸਿੰਘ ਘਰਿਆਲਾ, ਅੰਗਰੇਜ਼ ਸਿੰਘ ਸਰਪੰਚ ਘਰਿਆਲਾ, ਬਖਸ਼ੀਸ਼ ਸਿੰਘ ਭੱਠੇ ਵਾਲੇ, ਬਲਵਿੰਦਰ ਸਿੰਘ ਸਰਪੰਚ ਕਲਸੀ, ਜੋਗਿੰਦਰ ਸਿੰਘ ਸਰਪੰਚ, ਦਿਲਰਾਜ ਸਿੰਘ ਸਾਬਕਾ ਚੇਅਰਮੈਨ ਚੰਬਲ, ਹਰਜੀਤ ਸਿੰਘ, ਨਿਰਵੈਰ ਸਿੰਘ ਹਾਂਗਕਾਂਗ, ਕੁਲਵੰਤ ਸਿੰਘ ਸਰਹਾਲੀ ਕਲਾਂ, ਗੁਰਦਿਆਲ ਸਿੰਘ, ਐੱਸ. ਐੱਚ. ਓ. ਗੁਰਦੇਵ ਸਿੰਘ ਕੈਨੇਡਾ ਵਾਲੇ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ |