08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬੀ ਅਤੇ ਅੰਗਰੇਜ਼ੀ ਅਧਿਆਪਕਾਂ ਦਾ 'ਮਿਸ਼ਨ ਸਮਰੱਥ 4.0' ਸ਼ੁਰੂ <br/>

ਮਿਸ਼ਨ ਸਮਰੱਥ ਦੌਰਾਨ ਲਗਾਏ ਗਏ ਅਧਿਆਪਕ ਸੈਮੀਨਾਰ ਦਾ ਦਿ੍ਸ਼ | ਤਸਵੀਰ:ਕੁਲਾਰ <br/> 23-01-2026
ਖਡੂਰ ਸਾਹਿਬ, 22 ਜਨਵਰੀ (ਰਸ਼ਪਾਲ ਸਿੰਘ ਕੁਲਾਰ)- ਜ਼ਿਲ੍ਹਾ ਸਿੱਖਿਆ ਅਫਸਰ ਤਰਨ ਤਾਰਨ ਸਤਨਾਮ ਸਿੰਘ ਬਾਠ ਦੀਆਂ ਹਦਾਇਤਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਵਿੰਡ ਵਿਖੇ ਦੋ ਰੋਜਾ ਅਧਿਆਪਕ ਸੈਮੀਨਾਰ 'ਮਿਸ਼ਨ ਸਮਰੱਥ 4.0' ਅਧੀਨ ਲਗਾਇਆ ਗਿਆ | ਇਸ ਸੈਮੀਨਾਰ ਵਿਚ ਰਾਜਪਾਲ ਰਾਮ ਪੰਜਾਬੀ ਮਾਸਟਰ, ਹਰਮਨਜੀਤ ਸਿੰਘ ਅੰਗਰੇਜੀ ਮਾਸਟਰ, ਜਸਕਰਨ ਸਿੰਘ ਅਧਿਆਪਕ ਅਤੇ ਮੰਗਲ ਸਿੰਘ ਅਧਿਆਪਕਾਂ ਵਲੋਂ ਸੈਮੀਨਾਰ ਵਿਚ ਮਿਸ਼ਨ ਸਮਰੱਥ ਸੰਬੰਧੀ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ | ਸੈਮੀਨਾਰ ਵਿਚ ਪਹੁੰਚੇ ਅਧਿਆਪਕਾਂ ਨੇ ਦੱਸਿਆ ਕਿ ਇਸ ਸੈਮੀਨਾਰ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ | ਅਖੀਰ ਵਿਚ ਸਕੂਲ ਪਿੰ੍ਰਸੀਪਲ ਬਰਿੰਦਰਜੀਤ ਸਿੰਘ ਨੇ ਆਏ ਹੋਏ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸਕਿਊਰਟੀ ਸੁਪਰਵਾਈਜ਼ਰ ਦੀ ਭਰਤੀ ਸੰਬੰਧੀ ਟਰੇਨਿੰਗ 10 ਤੋਂ <br/> ਅਗਲੀ ਖ਼ਬਰ ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਿਖੇ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਸੈਮੀਨਾਰ ਸਕੂਲੀ ਬੱਚੇ ਸੱਚ, ਨਿਮਰਤਾ ਵਰਗੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।