09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੰਯੁਕਤ ਕਿਸਾਨ ਮੋਰਚਾ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਤਬਦੀਲ ਕਰਨ ਵਿਰੁੱਧ 26 ਨੂੰ ਕੱਢੇਗਾ ਟਰੈਕਟਰ ਮਾਰਚ <br/>

ਅਜੀਤ ਡੈਸਕ 23-01-2026
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਤਰਨ ਤਾਰਨ ਦੀ ਅਹਿਮ ਮੀਟਿੰਗ ਮੇਹਰ ਸਿੰਘ ਸਖੀਰਾ ਜਿਲਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਗਾਂਧੀ ਪਾਰਕ ਵਿਖੇ ਕੀਤੀ ਗਈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ 1936, ਕੌਮੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੰਨੂੰ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਟਾਂਡਾ ਆਦਿ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ | ਇਸ ਸਮੇਂ ਬੋਲਦਿਆਂ ਦਲਜੀਤ ਸਿੰਘ ਦਿਆਲਪੁਰ, ਨਛੱਤਰ ਸਿੰਘ ਮੁਗਲ ਚੱਕ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਤੁੜ, ਭੁਪਿੰਦਰ ਸਿੰਘ ਪੰਡੋਰੀ ਤਖਤਮੱਲ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਕਿਸਾਨਾਂ ਦੇ ਹਿੱਤਾਂ ਨੂੰ ਭੁੱਲ ਗਈ ਹੈ ਅਤੇ ਜਿਹੜੇ ਵਾਅਦੇ ਕਰਕੇ ਮਾਨ ਸਰਕਾਰ ਸੱਤਾ ਵਿਚ ਆਈ ਸੀ | ਉਨ੍ਹਾਂ ਸਾਰੇ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ ਹੈ | ਸਹਿਕਾਰੀ ਸ਼ੂਗਰ ਮਿਲ ਸੇਰੋਂ ਜਿਸ ਵਿਚ ਕਿ ਕਿਸਾਨਾਂ ਦੀ 60 ਫ਼ੀਸਦੀ ਮਾਲਕੀ ਹੈ | ਪੰਜਾਬ ਸਰਕਾਰ ਮਨ ਮਾਨੇ ਢੰਗ ਨਾਲ ਤਾਨਾਸ਼ਾਹੀ ਫ਼ਰਮਾਨ ਜਾਰੀ ਕਰਕੇ ਇਹ 98 ਏਕੜ ਜ਼ਮੀਨ ਘਟੀਆ ਨੀਤੀ ਤਹਿਤ ਕਾਰਪੋਰੇਟਾਂ ਦੇ ਨਾਂਅ ਤਬਦੀਲ ਕਰ ਰਹੀ ਹੈ | ਸੰਯੁਕਤ ਕਿਸਾਨ ਮੋਰਚਾ ਲੰਬੇ ਸਮੇਂ ਜਦੋਂ ਤੋਂ ਮਿੱਲ ਬੰਦ ਹੋਈ ਹੈ, ਉਦੋਂ ਤੋਂ ਹੀ ਇਹ ਦਾਵਾ ਕਰ ਰਿਹਾ ਹੈ ਕਿ ਸਾਡੀ ਇਹ ਮਾਝੇ ਦੀ ਮਿਲ ਬਾਕੀ ਪੰਜਾਬ ਦੀਆਂ ਮਿੱਲਾਂ ਤੋਂ ਜ਼ਿਆਦਾ ਪੈਦਾਵਾਰ ਦੇਣ ਦੀ ਸਮਰੱਥਾ ਵਾਲੀ ਸੀ | ਇਥੇ 100 ਕੁਇੰਟਲ ਗੰਨੇ ਵਿਚੋਂ 12 ਕੁਇੰਟਲ ਖੰਡ ਪੈਦਾ ਹੁੰਦੀ ਸੀ, ਜਿਹੜੀ ਕਿ ਬਾਕੀ ਸਾਰੀਆਂ ਮਿੱਲਾਂ ਤੋਂ ਵੱਧ ਸੀ | ਸਰਕਾਰਾਂ ਦੀਆਂ ਆਪਣੀਆਂ ਨਾਲਾਇਕੀਆਂ ਕਾਰਨ ਇਹ ਸਰਕਾਰੀ ਅਦਾਰੇ ਜਿਹੜੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਂਦੇ ਸਨ ਅਤੇ ਕਿਸਾਨਾਂ ਨੂੰ ਬਦਲਵੀਂ ਖੇਤੀ ਲਈ ਉਤਸ਼ਾਹਿਤ ਕਰਦੇ ਸਨ | ਸਰਕਾਰਾਂ ਨੇ ਇਹ ਸਭ ਤਬਾਹ ਕਰ ਦਿੱਤੇ ਹਨ | ਅੱਜ ਕਾਰਪੋਰੇਟ ਕੰਪਨੀਆਂ ਦੇ ਹੱਥੀ ਚੜ ਕੇ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਇਸ ਸੰਪਤੀ ਨੂੰ ਆਪਣੀ ਸਮਝ ਕੇ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ | ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਹੈ ਕਿ ਸਰਕਾਰ ਕਦੇ ਵੀ ਇਹ ਨਾ ਸੋਚੇ ਕਿ ਉਹ ਆਪਣੇ ਇਨ੍ਹਾਂ ਭੈੜੇ ਮਨਸੂਬਿਆਂ ਵਿਚ ਕਾਮਯਾਬ ਹੋ ਸਕੇਗੀ | ਸੰਯੁਕਤ ਕਿਸਾਨ ਮੋਰਚਾ ਕਦੇ ਵੀ ਪੰਜਾਬ ਸਰਕਾਰ ਦੀ ਇਹ ਕੋਝੀ ਸਾਜਿਸ਼ ਕਾਮਯਾਬ ਨਹੀਂ ਹੋਣ ਦੇਵੇਗਾ | ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਦੌਰਾਨ ਟਰੈਕਟਰ ਸੇਰੋਂ ਖੰਡ ਮਿਲ ਦੇ ਸਾਹਮਣੇ ਰੋਕੇ ਜਾਣਗੇ ਅਤੇ ਮਿਲ ਸਾਹਮਣੇ ਰੋਹ ਭਰਪੂਰ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਬੱਗੂ, ਡਾਕਟਰ ਪਰਮਜੀਤ ਸਿੰਘ ਕੋਟ ਮੁਹੰਮਦ ਖਾਂ, ਗੁਰਚਰਨ ਸਿੰਘ ਸਭਰਾ, ਜੱਸਾ ਸਿੰਘ ਕੱਦਗਿਲ, ਗੁਰਬਚਨ ਸਿੰਘ ਘੜਕਾ, ਜੱਸਾ ਸਿੰਘ ਕੱਦਗਿੱਲ, ਦਵਿੰਦਰ ਕੁਮਾਰ ਸੋਹਲ, ਜਤਿੰਦਰਪਾਲ ਸਿੰਘ, ਦਵਿੰਦਰ ਸਿੰਘ ਗਰੇਵਾਲ, ਹਰਦੀਪ ਸਿੰਘ ਕੱਦਗਿਲ, ਹਰਵਿੰਦਰ ਸਿੰਘ ਵਲੀਪੁਰ, ਗੁਰਦਿਆਲ ਸਿੰਘ, ਚਰਨ ਸਿੰਘ ਅਤੇ ਪ੍ਰਗਟ ਸਿੰਘ ਸੇਰੋਂ ਨੇ ਵੀ ਹਿੱਸਾ ਲਿਆ |

ਪਿਛਲੀ ਖ਼ਬਰ ਇੰਸਪੈਕਟਰ ਅੰਮਿ੍ਤਪਾਲ ਸਿੰਘ ਨੇ ਸੰਭਾਲਿਆ ਥਾਣਾ ਸਾਹਨੇਵਾਲ ਦਾ ਚਾਰਜ ਅਗਲੀ ਖ਼ਬਰ ਟ੍ਰੈਫਿਕ ਸਮੱਸਿਆ ਕਾਰਨ ਤਰਨ ਤਾਰਨ ਸ਼ਹਿਰ ਨਿਵਾਸੀ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।