ਪਟਿਆਲਾ, 20 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਗੁਰੂ ਨਾਨਕ ਇੰਸਟੀਟਿਊਟ ਆਫ ਮੈਡੀਕਲ ਟੈਕਨੋਲੋਜੀ ਪਟਿਆਲਾ ਵਿਖੇ ਵਿਦਿਆਰਥੀਆਂ ਦੀ ਅਕਾਦਮਿਕ ਤਰੱਕੀ ਅਤੇ ਭਵਿੱਖੀ ਕੈਰੀਅਰ ਸੰਬੰਧੀ ਵਿਚਾਰ ਵਟਾਂਦਰੇ ਲਈ ਮਾਪੇ ਮਿਲਣੀ (ਪੀ.ਟੀ.ਐਮ.) ਦਾ ਵੱਡੇ ਪੱਧਰ 'ਤੇ ਕਰਵਾਈ ਗਈ | ਜਿਸ 'ਚ ਮਾਪਿਆਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਮੀਟਿੰਗ ਦੌਰਾਨ ਮਾਪਿਆਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ, ਪ੍ਰੈਕਟੀਕਲ ਟ੍ਰੇਨਿੰਗ ਅਤੇ ਸਕਿੱਲਬੇਸਡ ਸਿੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਮਾਪਿਆਂ ਵਲੋਂ ਸੰਸਥਾ 'ਚ ਮੌਜੂਦ ਅਧੁਨਿਕ ਲੈਬਾਂ ਦਾ ਦੌਰਾ ਵੀ ਕੀਤਾ ਗਿਆ | ਮਾਪਿਆਂ ਨੇ ਮੈਡੀਕਲ ਲੈਬ ਟੈਕਨੋਲੋਜੀ ਲੈਬ, ਫਿਜੀਓਥੈਰਪੀ ਲੈਬ, ਐਕਸਰੇ ਲੈਬ, ਅੱਖਾਂ ਦੇ ਕੋਰਸ ਅਤੇ ਓਪਰੇਸ਼ਨ ਥੀਏਟਰ ਦੇ ਕੋਰਸ ਨਾਲ ਸੰਬੰਧਿਤ ਲੈਬਾਂ ਦਾ ਨਿਰੀਖਣ ਕੀਤਾ | ਮਿਲਣੀ ਦੌਰਾਨ ਮਾਪਿਆਂ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਵਿਦਿਆਰਥੀ ਇੱਥੇ ਆ ਕੇ ਪ੍ਰੈਕਟੀਕਲ ਅਧਾਰਿਤ ਅਤੇ ਸਕਿੱਲਬੇਸਡ ਸਿੱਖਿਆ ਰਾਹੀਂ ਆਪਣੀ ਯੋਗਤਾ ਨੂੰ ਨਿਖਾਰ ਰਹੇ ਹਨ ਅਤੇ ਇਕ ਮਜਬੂਤ ਕੈਰੀਅਰ ਦੀ ਨੀਂਹ ਰੱਖ ਰਹੇ ਹਨ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਸੁਭਾਸ਼ ਡਾਵਰ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਬਿਲਕੁਲ ਸਹੀ ਸੰਸਥਾ 'ਚ ਦਾਖਲ ਕਰਵਾਇਆ ਹੈ | ਉਨ੍ਹਾਂ ਨੇ ਕਿਹਾ ਕਿ ਇੱਥੇ ਆ ਕੇ ਵਿਦਿਆਰਥੀ ਵੱਖ-ਵੱਖ ਵੋਕੇਸ਼ਨਲ ਅਤੇ ਡਿਗਰੀ ਕੋਰਸ ਕਰਕੇ ਇਕ ਉੱਜਵਲ ਅਤੇ ਵਧੀਆ ਭਵਿੱਖ ਸਿਰਜ ਰਹੇ ਹਨ | ਉਨ੍ਹਾਂ ਕਿ ਇਹ ਸਾਰੇ ਕੋਰਸ ਕੋਰੋਨਾ ਕਾਲ ਦੌਰਾਨ ਸਭ ਤੋਂ ਵੱਧ ਚੱਲਣ ਵਾਲੇ ਕੋਰਸਾਂ 'ਚੋਂ ਰਹੇ ਹਨ | ਉਨ੍ਹਾਂ ਨੇ ਸਪZਸ਼ਟ ਕੀਤਾ ਕਿ ਨਾ ਤਾਂ ਇਨ੍ਹਾਂ ਕੋਰਸਾਂ 'ਤੇ ਕੋਰੋਨਾ ਮਹਾਂਮਾਰੀ ਦੀ ਕੋਈ ਮਾਰ ਪਈ ਹੈ, ਨਾ ਹੀ ਰਿਸੈਸ਼ਨ ਜਾਂ ਕਿਸੇ ਹੋਰ ਆਰਥਿਕ ਮੰਦਹਾਲੀ ਦਾ ਇਨ੍ਹਾਂ 'ਤੇ ਕੋਈ ਪ੍ਰਭਾਵ ਪਿਆ ਹੈ | ਡਾ. ਡਾਵਰ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੌਲੋਜੀ ਦਾ ਵੱਧਤਰ ਹਸਪਤਾਲਾਂ ਨਾਲ ਟਾਈਅਪ ਹੈ, ਜਿਸ ਨਾਲ ਵਿਦਿਆਰਥੀਆਂ ਲਈ ਬਿਹਤਰ ਪਲੇਸਮੈਂਟ ਦੇ ਮੌਕੇ ਯਕੀਨੀ ਬਣਾਏ ਜਾਂਦੇ ਹਨ | ਪੀ.ਟੀ.ਐਮ. ਦੀ ਸਫਲਤਾ 'ਚ ਕੋਆਰਡੀਨੇਟਰ ਰਸਮੀ ਸ਼ਰਮਾ ਅਤੇ ਸਮੂਹ ਸਟਾਫ਼ ਵਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ |