21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਭਾਜਪਾ 'ਚ ਸਿਆਸੀ ਪਿਛੋਕੜ ਜਾਂ ਪਰਿਵਾਰਵਾਦ ਨਾਲੋਂ ਕਾਬਲੀਅਤ ਉੱਚੀ-ਗੁਰਜੀਤ ਸਿੰਘ ਕੋਹਲੀ

ਅਜੀਤ ਡੈਸਕ 21-01-2026
ਪਟਿਆਲਾ, 20 ਜਨਵਰੀ (ਅ.ਸ. ਆਹਲੂਵਾਲੀਆ)-ਭਾਜਪਾ ਦੇ ਨਵੇਂ ਰਾਸ਼ਟਰੀ ਪ੍ਰਧਾਨ ਨਿਤੀਨ ਨਬੀਨ ਦੀ ਨਿਯੁਕਤੀ ਨੇ ਸਾਬਤ ਕੀਤਾ ਹੈ ਕਿ ਭਾਜਪਾ ਵਿਚ ਕਾਬਲੀਅਤ ਅਤੇ ਮਿਹਨਤ ਕਰਨ ਵਾਲੇ ਨੂੰ ਕੋਈ ਵੀ ਸਥਾਨ ਮਿਲ ਸਕਦਾ ਹੈ | ਭਾਜਪਾ ਵਿਚ ਕਿਸੇ ਸਿਆਸੀ ਪਿਛੋਕੜ ਜਾਂ ਪਰਿਵਾਰਵਾਦੀ ਸੋਚ ਲਈ ਕੋਈ ਸਥਾਨ ਨਹੀਂ | ਇਹ ਗੱਲ ਭਾਜਪਾ ਦੇ ਸੀਨੀਅਰ ਆਗੂ ਤੇ ਸੂਬਾਈ ਬੁਲਾਰੇ ਗੁਰਜੀਤ ਸਿੰਘ ਕੋਹਲੀ ਨੇ ਕਹੀ | ਉਨ੍ਹਾਂ ਕਿਹਾ ਕਿ ਅੱਜ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ-ਦਿ੍ਸ਼ਟੀ ਨੇ ਭਾਜਪਾ ਨੂੰ ਸਭ ਤੋਂ ਵੱਡੀ ਮੈਂਬਰਾਂ ਵਾਲੀ ਪਾਰਟੀ ਅਤੇ ਦੇਸ਼ ਨੂੰ ਦੁਨੀਆ ਦੇ ਮੋਹਰੀ ਕਤਾਰ ਦੇ ਦੇਸ਼ ਵਿਚ ਲਿਆ ਖੜ੍ਹਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬਤੌਰ ਪ੍ਰਧਾਨ ਮੰਤਰੀ ਨਿਤੀਨ ਨਬੀਨ ਦੀ ਰਹਿਨੁਮਾਈ 'ਚ ਭਾਜਪਾ ਪੰਜਾਬ ਅੰਦਰ ਵੀ 2027 ਅਤੇ ਬੰਗਾਲ ਵਿਚ ਆਉਂਦੀਆਂ ਵਿਧਾਨ ਸਭਾਈ ਚੋਣਾਂ ਵਿਚ ਨਵਾਂ ਮੀਲ-ਪੱਥਰ ਸਥਾਪਿਤ ਕਰੇਗੀ |
ਪਿਛਲੀ ਖ਼ਬਰ 26 ਨੂੰ ਸਿੱਖਿਆ ਮੰਤਰੀ ਦਾ ਪਟਿਆਲਾ ਵਿਖੇ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਨਗੇ ਕੰਪਿਊਟਰ ਅਧਿਆਪਕ ਅਗਲੀ ਖ਼ਬਰ ਐਡਵੋਕੇਟ ਬਠੌਣੀਆਂ ਦੇ ਅਚਾਨਕ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।