22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਸ੍ਰੀ ਜਵਾਲਾਮੁਖੀ ਮੰਦਰ ਦਾ ਸਥਾਪਨਾ ਦਿਵਸ 1 ਫਰਵਰੀ ਨੂੰ ਮਨਾਇਆ ਜਾਵੇਗਾ <br/>

ਅਜੀਤ ਡੈਸਕ 21-01-2026
ਤਰਨ ਤਾਰਨ, 20 ਜਨਵਰੀ (ਪਰਮਜੀਤ ਜੋਸ਼ੀ)-ਸ੍ਰੀ ਜਵਾਲਾ ਮੁਖੀ ਮੰਦਰ ਗਲੀ ਪੱਪੂ ਭਗਤ ਜੀ ਵਾਲੀ ਚੌਂਕ ਗੁਰੂ ਕਾ ਖੂਹ ਦਾ 49 ਵਾਂ ਸਥਾਪਨਾ ਦਿਵਸ ਅਤੇ ਮੰਦਰ ਦੇ ਸੰਚਾਲਕ ਸ੍ਰੀ ਪੱਪੂ ਭਗਤ ਜੀ ਦਾ ਜਨਮ ਦਿਨ 1 ਫਰਵਰੀ ਦਿਨ ਐਤਵਾਰ ਨੂੰ ਮੰਦਰ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਦੇ ਮੁੱਖ ਸੇਵਾਦਾਰ ਹਰੀਸ਼ ਅਗਨੀਹੋਤਰੀ ਨੇ ਦੱਸਿਆ ਕਿ ਸਮਾਗਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਪਾਰਟੀਆਂ ਮੰਦਰ ਵਿਖੇ ਮਾਂ ਭਗਵਤੀ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ | ਇਸ ਦਿਨ ਪੱਪੂ ਭਗਤ ਜੀ ਦੁਆਰਾ ਕੇਕ ਕੱਟਿਆ ਜਾਵੇਗਾ ਅਤੇ ਕੇਕ ਪ੍ਰਸ਼ਾਦ ਦੇ ਰੂਪ ਵਿਚ ਸ਼ਰਧਾਲੂਆਂ ਵਿਚ ਵੰਡਿਆਂ ਜਾਵੇਗਾ | ਇਸ ਦਿਨ ਲੰਗਰ ਭੰਡਾਰਾ ਸਾਰਾ ਦਿਨ ਅਟੁੱਟ ਵਰਤਾਇਆ ਜਾਵੇਗਾ | ਉਨ੍ਹਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਹੋ ਰਹੇ ਧਾਰਮਿਕ ਪ੍ਰੋਗਰਾਮ ਵਿਚ ਪਹੁੰਚ ਕੇ ਮਾਤਾ ਰਾਣੀ ਜੀ ਦਾ ਆਸ਼ੀਰਵਾਦ ਕਰਨਾ | ਇਸ ਮੌਕੇ ਉਨ੍ਹਾਂ ਨਾਲ ਪੰਡਿਤ ਰਵੀ ਕਾਂਤ ਤਿਵਾਰੀ, ਹਰੀਸ਼ ਕੁਮਾਰ ਅਗਨੀਹੋਤਰੀ, ਮੌਤੀ ਆਈਸਕ੍ਰੀਮ ਵਾਲੇ, ਵਿਨੋਦ ਕੁਮਾਰ ਚੋਪੜਾ, ਭੋਲਾ ਜੀ, ਅਸ਼ਵਨੀ ਕੁਮਾਰ, ਡਾ. ਰਮਨ ਗੁਪਤਾ, ਵਿਵੇਕ ਗੁਪਤਾ ਬੌਬੀ, ਸ਼ੁਭਮ ਗੁਪਤਾ, ਮੋਹਿਤ ਗੁਪਤਾ, ਪੱਪੂ ਵੱਲਾ, ਬਨਾਰਸੀ ਦਾਸ, ਕੇਸ਼ਵ, ਲੱਡੂ, ਚਿੰਟੂ, ਰਾਮ ਸ਼ਰਮਾ, ਚੇਤਨ ਸ਼ਰਮਾ, ਦੀਪਕ ਸ਼ਰਮਾ ਦੀਪੂ, ਅਸ਼ਵਨੀ ਗੁਪਤਾ ਆਦਿ ਸ਼ਾਮਿਲ ਹੋਏ |

ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਚੇਅਰਮੈਨ ਢੋਟੀਆਂ ਨੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਪੈੱਨ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।