22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਚੋਰਾਂ ਵਲੋਂ ਗੁਦਾਮ 'ਚੋਂ 25 ਕੁਇੰਟਲ ਮੂੰਗਫਲੀ ਚੋਰੀ

ਅਜੀਤ ਡੈਸਕ 21-01-2026
ਤਰਨ ਤਾਰਨ, 20 ਜਨਵਰੀ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮੂੰਗਫਲੀ ਵਾਲੇ ਗੁਦਾਮ 'ਚੋਂ ਚੋਰਾਂ ਵਲੋਂ 25 ਕੁਵਿੰਟਲ ਮੂੰਗਫਲੀ ਚੋਰੀ ਕਰਨ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਪੱਟੀ ਵਿਖੇ ਅਮਨ ਸ਼ਰਮਾ ਪੁੱਤਰ ਤਿਲਕ ਰਾਜ ਸ਼ਰਮਾ ਵਾਸੀ ਗਾਂਧੀ ਸੱਥ ਕਾਲਜ ਰੋਡ ਪੱਟੀ ਵਾਰਡ ਨੰਬਰ 13 ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕੱਚੀ ਮੂਗਫਲੀ ਸਟੋਰ ਕਰਕੇ ਉਸ ਨੂੰ ਪਕਾ ਕੇ ਪੈਕਿੰਗ ਕਰਕੇ ਥੋਕ ਤੇ ਪਰਚੂਨ ਵਿਚ ਵੇਚਦਾ ਸੀ | ਮਿਤੀ 23 ਦਸੰਬਰ 2025 ਉਹ ਆਪਣਾ ਗੁਦਾਮ ਬੰਦ ਕਰਕੇ ਰਾਤ 9.30 ਰਾਤ ਬੰਦ ਕਰਕੇ ਗਿਆ ਸੀ ਜਦੋਂ ਉਸਨੇ ਅਗਲੀ ਸਵੇਰ ਆਪਣੀ ਜੈ ਮਾਂ ਟਰੇਡਜ ਫੈਕਟਰੀ ਤਰਨ ਤਾਰਨ ਰੋਡ ਨਜ਼ਦੀਕ ਨਵੀਂ ਕਚਿਹਰੀ ਪੱਟੀ ਖੋਲ ਕੇ ਦੇਖਿਆ ਤਾਂ 100 ਤੋੜੇ ਜਿੰਨਾ ਵਿਚੋਂ 25/25 ਕਿਲੋ ਮੂੰਗਫਲੀ ਜੋ ਪਲਾਸਟਿਕ ਦੇ ਲਿਫਾਫਿਆਂ ਵਿਚ ਪਾਈ ਸੀ, ਜੋ ਕੁੱਲ 25 ਕੁਵਿੰਟਲ ਬਣਦੀ ਹੈ, ਨੂੰ ਚੋਰ ਚੋਰੀ ਕਰਕੇ ਲੈ ਗਏ | ਜਾਂਚ ਅਧਿਕਾਰੀ ਐੱਸ.ਆਈ. ਰਵੀ ਸ਼ੰਕਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਇਤਿਹਾਸਕ ਗੁਰਦੁਆਰਾ ਬੀਬੀ ਵੀਰੋ ਜੀ ਝਬਾਲ ਵਿਖੇ ਸੰਗਤਾਂ ਲਈ ਬਣ ਰਹੇ ਜੋੜਾ ਘਰ 'ਤੇ ਲੈਂਟਰ ਪਾਏ <br/> ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।