19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਇੰਗਲੈਂਡ ’ਚ ਪੰਜਾਬਣ ਦੀ ਮੌਤ

ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਤੋਂ ਵਰਕ ਵੀਜ਼ਾ ’ਤੇ ਇੰਗਲੈਂਡ ਗਈ ਕੁੜੀ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਲੜਕੀ ਆਪਣੇ ਕਮਰੇ ’ਚ ਰਾਤ ਨੂੰ ਸਹੀ ਸਲਾਮਤ ਸੁੱਤੀ ਸੀ ਜਦੋਂਕਿ ਸਵੇਰੇ ਮ੍ਰਿਤਕ ਪਾਈ ਗਈ।

ਮ੍ਰਿਤਕ ਲੜਕੀ ਨਵਜੋਤ ਕੌਰ ਦੀ ਫਾਈਲ ਤਸਵੀਰ। ਤੇ ‘ਅਜੀਤ’ ਉਪ ਦਫਤਰ ਵਿਖੇ ਪੁੱਜਿਆ ਸਾਬਕਾ ਫ਼ੌਜੀ ਅਮਰੀਕ ਸਿੰਘ ਆਪਣੀ ਧੀ ਦੀ ਮੌਤ ਬਾਰੇ ਦੱਸਦਾ ਹੋਇਆ । ਤਸਵੀਰ : ਹਰਜੀਤ ਸਿੰਘ 19-11-2026
ਅੰਮ੍ਰਿਤਸਰ, 18 ਨਵੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਤੋਂ ਵਰਕ ਵੀਜ਼ਾ ’ਤੇ ਇੰਗਲੈਂਡ ਗਈ ਕੁੜੀ ਦੀ ਅਚਾਨਕ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਹ ਲੜਕੀ ਆਪਣੇ ਕਮਰੇ ’ਚ ਰਾਤ ਨੂੰ ਸਹੀ ਸਲਾਮਤ ਸੁੱਤੀ ਸੀ ਜਦੋਂਕਿ ਸਵੇਰੇ ਮ੍ਰਿਤਕ ਪਾਈ ਗਈ। ਮ੍ਰਿਤਕ ਕੁੜੀ ਦੀ ਸ਼ਨਾਖਤ ਨਵਜੋਤ ਕੌਰ (23) ਵਾਸੀ ਛੇਹਰਟਾ ਅੰਮ੍ਰਿਤਸਰ ਵਜੋਂ ਹੋਈ ਹੈ। ਲੜਕੀ ਦੇ ਪਿਤਾ ਤੇ ਸਾਬਕਾ ਫ਼ੌਜੀ ਅਮਰੀਕ ਸਿੰਘ ਨੇ ਦੱਸਿਆ ਕਿ ਉਸਦੇ 2 ਬੱਚੇ ਹਨ ਅਤੇ ਉਸਦੀ ਧੀ ਵੱਡੀ ਹੈ। ਉਸਦੀ ਧੀ 2022 ’ਚ ਯੂ. ਕੇ. ’ਚ ਵਰਕ ਵੀਜ਼ਾ ’ਤੇ ਗਈ ਸੀ ਜੋ ਉਥੇ ਕੇਅਰ ਟੇਕਰ ਦਾ ਕੰਮ ਕਰ ਰਹੀ ਸੀ। ਬੀਤੇ 13 ਨਵੰਬਰ ਨੂੰ ਉਨ੍ਹਾਂ ਦੀ ਆਪਣੀ ਧੀ ਨਾਲ ਗੱਲ ਹੋਈ ਸੀ ਜੋ ਕਿ ਸਹੀ ਸਲਾਮਤ ਤੇ ਰਾਜ਼ੀ ਖੁਸ਼ੀ ਸੀ। ਜਦੋਂ ਕਿ 14 ਨਵੰਬਰ ਨੂੰ ਉਸਦੀ ਮੌਤ ਦੀ ਖ਼ਬਰ ਮਿਲੀ । ਉਹ ਰਾਤ ਨੂੰ ਸਹੀ ਸਲਾਮਤ ਸੁੱਤੀ ਪਰ ਅਚਾਨਕ ਰਾਤ ਨੂੰ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਪਰਿਵਾਰ ਦਾ ਸਹਾਰਾ ਸੀ, ਜਿਸ ਦੀ ਮੌਤ ਨਾਲ ਉਨ੍ਹਾਂ ਨੂੰ ਗਹਿਰਾ ਸਦਮਾ ਪੁੱਜਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਦੀ ਧੀ ਦੀ ਲਾਸ਼ ਵਾਪਸ ਲਿਆਉਣ ਲਈ ਉਪਰਾਲਾ ਕਰੇ ਤਾਂ ਜੋ ਉਹ ਆਪਣੀ ਧੀ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।
ਪਿਛਲੀ ਖ਼ਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਨੇ ਮੁਫ਼ਤ ਸਿਲਾਈ, ਕਢਾਈ ਤੇ ਕੰਪਿਊਟਰ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ... ਅਗਲੀ ਖ਼ਬਰ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ’ਤੇ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।