ਕਮਿਸ਼ਨਰੇਟ ਪੁਲਿਸ ਵਲੋਂ ਗੁਆਚੇ 255 ਫ਼ੋਨ ਲੱਭ ਕੇ ਅਸਲ ਮਾਲਕਾਂ ਨੂੰ ਮੋੜੇ
ਬਰਾਮਦ ਕੀਤੇ ਮੋਬਾਈਲ ਫੋਨਾਂ ’ ਚ 7 ਐਪਲ ਤੇ 248 ਐਂਡਰਾਇਡ ਮੋਬਾਈਲ
ਅੰਮ੍ਰਿਤਸਰ , 17 ਨਵੰਬਰ ( ਰੇਸ਼ਮ ਸਿੰਘ )- ਕਮਿਸ਼ਨਰੇਟ ਪੁਲਿਸ ਵਲੋਂ ਅੰਮ੍ਰਿਤਸਰ ਦੇ ਲੋਕਾਂ ਦੇ ਗੁਆਚੇ ਫ਼ੋਨ ਲੱਭ ਕੇ ਦੇਣ ਦੀ ਲੜੀ ਤਹਿਤ ਅੱਜ 255 ਮੋਬਾਈਲ ਫ਼ੋਨ ਲਭ ਕੇ ਮੁੜ ਅਸਲ ਵਾਰਸਾਂ ਦੇ ਹਵਾਲੇ ਕੀਤੇ ਗਏ ਹਨ ਅਤੇ ਇਨ੍ਹਾਂ ’ ਚ 7 ਐਪਲ ਦੇ ਅਤੇ 248 ਐਂਡਰਾਈਡ ਕੀਮਤੀ ਮੋਬਾਈਲ ਸ਼ਾਮਿਲ ਹਨ ਅਤੇ ਇਨ੍ਹਾਂ ਦੀ ਕੁੱਲ ਕੀਮਤ 54 ਲੱਖ ਰੁਪਏ ਦੱਸੀ ਗਈ ਹੈ । ਇਹ ਪ੍ਰਗਟਾਵਾ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੋਬਾਈਲ ਫ਼ੋਨ ਉੱਤਰ ਪ੍ਰਦੇਸ਼ , ਰਾਜਸਥਾਨ , ਕੇਰਲਾ , ਮੱਧ ਪ੍ਰਦੇਸ਼ , ਬਿਹਾਰ , ਹਰਿਆਣਾ ਅਤੇ ਜੰਮੂ - ਕਸ਼ਮੀਰ ਤੋਂ ਵਾਪਸ ਮੋੜਵਾਏ ਗਏ ਹਨ ।
ਅੰਮ੍ਰਿਤਸਰ , 17 ਨਵੰਬਰ ( ਰੇਸ਼ਮ ਸਿੰਘ )- ਕਮਿਸ਼ਨਰੇਟ ਪੁਲਿਸ ਵਲੋਂ ਅੰਮ੍ਰਿਤਸਰ ਦੇ ਲੋਕਾਂ ਦੇ ਗੁਆਚੇ ਫ਼ੋਨ ਲੱਭ ਕੇ ਦੇਣ ਦੀ ਲੜੀ ਤਹਿਤ ਅੱਜ 255 ਮੋਬਾਈਲ ਫ਼ੋਨ ਲਭ ਕੇ ਮੁੜ ਅਸਲ ਵਾਰਸਾਂ ਦੇ ਹਵਾਲੇ ਕੀਤੇ ਗਏ ਹਨ ਅਤੇ ਇਨ੍ਹਾਂ ’ ਚ 7 ਐਪਲ ਦੇ ਅਤੇ 248 ਐਂਡਰਾਈਡ ਕੀਮਤੀ ਮੋਬਾਈਲ ਸ਼ਾਮਿਲ ਹਨ ਅਤੇ ਇਨ੍ਹਾਂ ਦੀ ਕੁੱਲ ਕੀਮਤ 54 ਲੱਖ ਰੁਪਏ ਦੱਸੀ ਗਈ ਹੈ । ਇਹ ਪ੍ਰਗਟਾਵਾ ਕਰਦਿਆਂ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੋਬਾਈਲ ਫ਼ੋਨ ਉੱਤਰ ਪ੍ਰਦੇਸ਼ , ਰਾਜਸਥਾਨ , ਕੇਰਲਾ , ਮੱਧ ਪ੍ਰਦੇਸ਼ , ਬਿਹਾਰ , ਹਰਿਆਣਾ ਅਤੇ ਜੰਮੂ - ਕਸ਼ਮੀਰ ਤੋਂ ਵਾਪਸ ਮੋੜਵਾਏ ਗਏ ਹਨ । ਜੋ ਸਫਲਤਾਪੂਰਵਕ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਦਿੱਤੇ ਗਏ । ਇਹ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ 5 ਵੀਂ ਵੱਡੀ ਪਹਿਲਕਦਮੀ ਹੈ । ਇਸ ਤੋਂ ਪਹਿਲਾਂ ਪਹਿਲੇ ਪੜਾਅ ਵਿਚ 100 ਦੂਜੇ ਵਿਚ 200 , ਤੀਜੇ ਵਿਚ 400 ਅਤੇ ਚੌਥੇ ਪੜਾਅ ਵਿਚ 255 ਮੋਬਾਈਲ ਫ਼ੋਨ ਵਾਪਸ ਕੀਤੇ ਗਏ ਸਨ , ਇਸ ਤਰ੍ਹਾਂ ਹੁਣ ਤੱਕ 1210 ਗੁੰਮ ਹੋਏ ਮੋਬਾਈਲ ਫ਼ੋਨ ਲੋਕਾਂ ਨੂੰ ਵਾਪਸ ਕੀਤੇ ਜਾ ਚੁੱਕੇ ਹਨ । ਇਨ੍ਹਾਂ ਵਿਚੋਂ 177 ਫ਼ੋਨ ਥਾਣਾ ਸਾਈਬਰ ਕ੍ਰਾਈਮ , 44 ਸਬ - ਡਵੀਜ਼ਨ ਕੇਂਦਰੀ ਅਤੇ 34 ਥਾਣਾ ਸੀ - ਡਵੀਜ਼ਨ ਦੀਆਂ ਪੁਲਿਸ ਟੀਮਾਂ ਵਲੋਂ ਤਕਨੀਕੀ ਯਤਨਾਂ ਸਦਕਾ ਟ੍ਰੇਸ ਕੀਤੇ ਗਏ ।