ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਸਥਾਨਕ ਸਰਕਾਰਾਂ ਵਿਭਾਗ ਵਲੋਂ 3 ਸਾਲ ਤੋਂ ਇਕ ਹੀ ਸੀਟ ’ਤੇ ਤਾਇਨਾਤ ਨਿਗਮ ਅਧਿਕਾਰੀਆਂ ਦਾ ਮੰਗਿਆ ਵੇਰਵਾ ਅੱਜ ਤੱਕ ਦਿੱਤੀ ਜਾਵੇਗੀ ਸੂਚੀ
ਅੰਮ੍ਰਿਤਸਰ, 2 ਨਵੰਬਰ (ਹਰਮਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਚੋਣ ਕਮਿਸ਼ਨ ਵਲੋਂ ਕੀਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਸਰਕਾਰ ਵਲੋਂ ਤਿੰਨ ਸਾਲ ਤੋਂ ਇਕ ਹੀ ਜਗ੍ਹਾਂ ’ਤੇ ਇਕ ਹੀ ਅਹੁੱਦੇ ’ਤੇ ਬੈਠੇ ਅਧਿਕਾਰੀਆਂ ਦੀ ਸੂਚੀ ਮੰਗ ਲਈ ਗਈ ਹੈ ਤਾਂ ਜੋ ਉਨ੍ਹਾਂ ਦਾ ਤਬਾਦਲਾ ਕਿਸੇ ਹੋਰ ਜਗ੍ਹਾ ’ਤੇ ਕੀਤਾ ਜਾ ਸਕੇ।
ਅਜੀਤ ਡੈਸਕ
03-11-2026