02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪਿੰਡ ਤਰਸਿੱਕਾ ’ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ ਪੁਰਬ ਸ਼ਰਧਾ ਨਾਲ ਮਨਾਇਆ

ਤਰਸਿੱਕਾ, 1 ਨਵੰਬਰ (ਅਤਰ ਸਿੰਘ ਤਰਸਿੱਕਾ)-ਬੀਤੀ ਰਾਤ ਪਿੰਡ ਤਰਸਿੱਕਾ ਪੱਤੀ ਸਰਦਾਰਾਂ ਦੀ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗਿਆਨੀ ਬੂਟਾ ਸਿੰਘ ਅਨਮੋਲ ਤਰਸਿੱਕਾ ਹੁਣਾਂ ਦੀ ਰਾਹਨੁਮਾਈ ਹੇਠ ਪਿੰਡ ਦੀ ਸਾਧ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਨਾਇਆ ਗਿਆ। ਇਸ ਮੌਕੇ ਇੰਟਰਨੈਸ਼ਨਲ ਕਵੀਸ਼ਰੀ ਜਥਾ ਗਿਆਨੀ ਰਣਜੀਤ ਸਿੰਘ ਰਿਆਲੀ, ਬਾਬਾ ਬਚਿੱਤਰ ਸਿੰਘ, ਬਾਬਾ ਅਜੈਬ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ, ਬਾਬਾ ਸਰਨੈਲ ਸਿੰਘ ਤਰਸਿੱਕਾ, ਬਾਬਾ ਗੁਰਸੇਵਕ ਸਿੰਘ ਛੱਜਲਵੱਡੀ, ਬਾਬਾ ਸੁਖਵਿੰਦਰ ਸਿੰਘ, ਬਾਬਾ ਸੰਤੋਖ ਸਿੰਘ ਬਾਬਾ ਜੋਬਨਜੀਤ ਸਿੰਘ ਦੇ ਜਥਿਆਂ ਨੇ ਸੰਗਤਾਂ ਨੂੰ ਕਵੀਸ਼ਰੀ, ਕਥਾ ਤੇ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ।

ਅਜੀਤ ਡੈਸਕ 02-11-2026
ਤਰਸਿੱਕਾ, 1 ਨਵੰਬਰ (ਅਤਰ ਸਿੰਘ ਤਰਸਿੱਕਾ)-ਬੀਤੀ ਰਾਤ ਪਿੰਡ ਤਰਸਿੱਕਾ ਪੱਤੀ ਸਰਦਾਰਾਂ ਦੀ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਗਿਆਨੀ ਬੂਟਾ ਸਿੰਘ ਅਨਮੋਲ ਤਰਸਿੱਕਾ ਹੁਣਾਂ ਦੀ ਰਾਹਨੁਮਾਈ ਹੇਠ ਪਿੰਡ ਦੀ ਸਾਧ ਸੰਗਤ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਨਾਇਆ ਗਿਆ। ਇਸ ਮੌਕੇ ਇੰਟਰਨੈਸ਼ਨਲ ਕਵੀਸ਼ਰੀ ਜਥਾ ਗਿਆਨੀ ਰਣਜੀਤ ਸਿੰਘ ਰਿਆਲੀ, ਬਾਬਾ ਬਚਿੱਤਰ ਸਿੰਘ, ਬਾਬਾ ਅਜੈਬ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਅਗੰਮਗੜ੍ਹ ਸਾਹਿਬ ਤਰਸਿੱਕਾ, ਬਾਬਾ ਸਰਨੈਲ ਸਿੰਘ ਤਰਸਿੱਕਾ, ਬਾਬਾ ਗੁਰਸੇਵਕ ਸਿੰਘ ਛੱਜਲਵੱਡੀ, ਬਾਬਾ ਸੁਖਵਿੰਦਰ ਸਿੰਘ, ਬਾਬਾ ਸੰਤੋਖ ਸਿੰਘ ਬਾਬਾ ਜੋਬਨਜੀਤ ਸਿੰਘ ਦੇ ਜਥਿਆਂ ਨੇ ਸੰਗਤਾਂ ਨੂੰ ਕਵੀਸ਼ਰੀ, ਕਥਾ ਤੇ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੁੱਚੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਸਮਾਗਮ ’ਚ ਲਾਲ ਸਿੰਘ ਪਟਵਾਰੀ, ਸਰਪੰਚ ਜਗਦੀਪ ਸਿੰਘ, ਦਿਲਬਾਗ ਸਿੰਘ ਤਰਸਿੱਕਾ ਆਦਿ ਨੇ ਹਾਜ਼ਰੀਆਂ ਭਰੀਆਂ। ਗੁਰੂ ਕਾ ਲੰਗਰ ਅਤੁੱਟ ਵਰਤਿਆ।
ਪਿਛਲੀ ਖ਼ਬਰ ਸੱਤਿਆ ਐਲੀਮੈਂਟਰੀ ਸਕੂਲ ਗੁੱਝਾਪੀਰ ਦੀ ਵਿਦਿਆਰਥਣ ਨੂੰ ਭਾਰਤੀ ਏਅਰਟੈੱਲ ਫਾਊਂਡੇਸ਼ਨ ਵਲੋਂ ਸਕਾਲਰਸ਼ਿਪ ਪ੍ਰਦਾਨ ਅਗਲੀ ਖ਼ਬਰ ਇਨਵਿਕਟਸ ਇੰਟਰਨੈਸ਼ਨਲ ਸਕੂਲ ਨੇ ਦੱਖਣੀ ਏਸ਼ੀਆ ਯੂਥ ਲੀਡਰਸ਼ਿਪ ਸਮਿਟ ਦੌਰਾਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।