21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧ ’ਚ ਹਵਨ ਯੱਗ ਕੀਤਾ

ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਗਟ ਦਿਵਸ ਦੇ ਸੰਬੰਧ ’ਚ ਵਾਲਮੀਕਿ ਨੌਜਵਾਨ ਭਲਾਈ ਸਭਾ ਅਜੀਤ ਨਗਰ ਮੰਦਰ ਵਿਖੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ। ਇਹ ਹਵਨ ਯੱਗ ਪ੍ਰਧਾਨ ਬੱਬੀ ਪਹਿਲਵਾਨ ਅਤੇ ਰਮੇਸ਼ ਕੁਮਾਰ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ।

ਅਜੀਤ ਡੈਸਕ 21-10-2026
ਅੰਮ੍ਰਿਤਸਰ, 20 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਭਗਵਾਨ ਵਾਲਮੀਕਿ ਜੀ ਦੇ ਪਵਿੱਤਰ ਪ੍ਰਗਟ ਦਿਵਸ ਦੇ ਸੰਬੰਧ ’ਚ ਵਾਲਮੀਕਿ ਨੌਜਵਾਨ ਭਲਾਈ ਸਭਾ ਅਜੀਤ ਨਗਰ ਮੰਦਰ ਵਿਖੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕੀਤਾ ਗਿਆ। ਇਹ ਹਵਨ ਯੱਗ ਪ੍ਰਧਾਨ ਬੱਬੀ ਪਹਿਲਵਾਨ ਅਤੇ ਰਮੇਸ਼ ਕੁਮਾਰ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ। ਵਾਲਮੀਕਿ ਸਮਾਜ ਦੇ ਰਾਸ਼ਟਰੀ ਧਾਰਮਿਕ ਵਿਦਵਾਨ ਸਵਾਮੀ ਹੈਪੀ ਦਾਸ ਭੀਲ ਨੇ ਹਵਨ ਯੱਗ ’ਚ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ ਅਤੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਸ਼ਬਦਾਂ ਦਾ ਪਾਠ ਕਰਕੇ ਹਵਨ ਯੱਗ ਕੀਤਾ। ਇਸ ਮੌਕੇ ਬਲਬੀਰ ਸਿੰਘ ਬੱਬੀ ਪਹਿਲਵਾਨ ਅਤੇ ਪ੍ਰਧਾਨ ਰਮੇਸ਼ ਕੁਮਾਰ ਗਿੱਲ ਨੇ ਕਿਹਾ ਕਿ 26 ਅਕਤੂਬਰ 2026 ਨੂੰ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਉਤਸਵ ਪੂਰੀ ਦੁਨੀਆ ’ਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸੰਬੰਧ ’ਚ ਕਮੇਟੀ ਨੇ ਵਿਸ਼ਵ ਸ਼ਾਂਤੀ ਲਈ ਭਗਵਾਨ ਵਾਲਮੀਕਿ ਦੁਆਰਾ ਰਚਿਤ ਪਵਿੱਤਰ ਯੋਗ ਵਸ਼ਿਸ਼ਠ ਮਹਾਰਾਮਾਇਣ ‘ਤੇ ਅਧਾਰਤ ਹਵਨ ਯੱਗ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਕਮੇਟੀ ਵਲੋਂ ਪਵਿੱਤਰ ਪ੍ਰਗਟ ਦਿਵਸ ’ਤੇ ਜਲੂਸ ਵੀ ਕੱਢਿਆ ਜਾਂਦਾ ਹੈ ਅਤੇ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਮੌਕੇ ਮਹੰਤ ਅਸ਼ੋਕ ਕੁਮਾਰ, ਬਾਬਾ ਕਰਨ ਦਾਸ, ਸੋਮਨਾਥ, ਤਰਸੇਮ ਗਿੱਲ, ਕੈਸ਼ੀਅਰ ਰਾਜਕੁਮਾਰ, ਜਨਰਲ ਸਕੱਤਰ, ਉਪ ਪ੍ਰਧਾਨ ਟੋਨੀ ਬੰਟੀ, ਹਰਵਿੰਦਰ ਕੁਮਾਰ, ਬਬਲੂ ਕੁਨਾਲ, ਅਸ਼ੋਕ ਕੁਮਾਰ ਰਾਣਾ, ਸੰਨੀ ਨੰਦਾ, ਰੋਹਿਤ ਸੱਭਰਵਾਲ, ਸੰਜੀਵ ਸੱਭਰਵਾਲ, ਨੀਰਜ ਗਿੱਲ, ਬੰਟੀ ਅਟਵਾਲ ਹਾਜ਼ਰ ਸਨ।
ਪਿਛਲੀ ਖ਼ਬਰ ਸਟਾਰਲਿੰਕ ਭਾਰਤ ਦੀ ਅੰਦਰੂਨੀ ਸੁਰੱਖਿਆ ਲਈ ਖ਼ਤਰਾ : ਸੰਦੀਪ ਖੋਸਲਾ ਅਗਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਤਪੁ ਅਸਥਾਨ ਨਿਰਮਣੇ ਤਪੋਬਣ ਸੰਤ ਬਾਬਾ ਭੂਰੀ ਵਾਲੇ ਵਿਖੇ ਹੋਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।