18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਚੌਥੇ ਪਾਤਿਸ਼ਾਹ ਦੇ ਅਵਤਾਰ ਪੁਰਬ ਦੇ ਸੰਬੰਧ ਵਿਚ ਕਰਵਾਏ ਅੰਤਰ- ਸਕੂਲ ਕਾਵਿ - ਉਚਾਰਨ ਮੁਕਾਬਲੇ ’ਚੋਂ ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੀ ਟੀਮ ਜੇਤੂ

ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਅਵਤਾਰ ਪੁਰਬ ਕਮੇਟੀ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ 492ਵੇਂ ਅਵਤਾਰ ਪੁਰਬ ਦੇ ਸੰਬੰਧ ਵਿਚ ਕਰਾਏ ਜਾ ਰਹੇ ਅੰਤਰ ਸਕੂਲ ਧਾਰਮਿਕ ਮੁਕਾਬਲਿਆਂ ਦੀ ਲੜ੍ਹੀ ਦੌਰਾਨ ਕਾਵਿ ਉਚਾਰਣ ਮੁਕਾਬਲਾ ਅੱਜ ਖ਼ਾਲਸਾ ਕਾਲਜ ਗਰਲਜ਼ ਸੀਨੀ. ਸਕੂਲ ਵਿਖੇ ਹੋਇਆ।

ਅਜੀਤ ਡੈਸਕ 18-10-2026
ਅੰਮ੍ਰਿਤਸਰ, 16 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਅਵਤਾਰ ਪੁਰਬ ਕਮੇਟੀ ਵਲੋਂ ਸ੍ਰੀ ਗੁਰੂ ਰਾਮ ਦਾਸ ਜੀ ਦੇ 492ਵੇਂ ਅਵਤਾਰ ਪੁਰਬ ਦੇ ਸੰਬੰਧ ਵਿਚ ਕਰਾਏ ਜਾ ਰਹੇ ਅੰਤਰ ਸਕੂਲ ਧਾਰਮਿਕ ਮੁਕਾਬਲਿਆਂ ਦੀ ਲੜ੍ਹੀ ਦੌਰਾਨ ਕਾਵਿ ਉਚਾਰਣ ਮੁਕਾਬਲਾ ਅੱਜ ਖ਼ਾਲਸਾ ਕਾਲਜ ਗਰਲਜ਼ ਸੀਨੀ. ਸਕੂਲ ਵਿਖੇ ਹੋਇਆ। ਇਸ ਮੁਕਾਬਲੇ ਵਿਚ ਵੱਖ ਵੱਖ 23 ਸਕੂਲਾਂ ਤੋਂ 44 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਪ੍ਰਿੰ: ਜਤਿੰਦਰ ਕੌਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਰਜਨੀ ਤੇ ਕਮਲ ਗਿੱਲ ਨੇ ਜੱਜਾਂ ਦੇ ਫ਼ਰਜ ਤੇ ਸੁਰਿੰਦਰ ਸਿੰਘ ਸੋਹਲ ਤੇ ਗੁਰਬਖਸ਼ ਸਿੰਘ ਬੱਗਾ ਨੇ ਮੁਕਾਬਲਿਆਂ ਦੇ ਕਨਵੀਨਰ ਦੀ ਡਿਊਟੀ ਨਿਭਾਈ। ਇਨ੍ਹਾਂ ਮੁਕਾਬਿਲਆਂ ਵਿਚੋਂ ਖ਼ਾਲਸਾ ਕਾਲਜ ਇੰਟਰਨੈਸ਼ਨਲ ਸਕੂਲ ਦੀ ਟੀਮ ਜੇਤੂ ਰਹੀ, ਜਦੋਂਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਦੀ ਟੀਮ ਰਨਰਜ਼ਅੱਪ ਰਹੀ। ਮੁਕਾਬਲੇ ‘ਚ ਪਹਿਲਾ ਵਿਅਕਤੀਗਤ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਨੇ, ਦੂਸਰਾ ਸਥਾਨ ਅਲੈਗਜੈਂਡਰਾ ਹਾਈ ਸਕੂਲ ਅਤੇ ਤੀਸਰਾ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀ: ਸੈਕੰ ਸਕੂਲ ਜੀ. ਟੀ. ਰੋਡ ਨੇ ਪ੍ਰਾਪਤ ਕੀਤਾ। ਹੌਸਲਾ ਵਧਾਊ ਸਥਾਨਾਂ ਵਿਚੋ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਰੋਡ ਨੇ ਸਥਾਨ ਪ੍ਰਾਪਤ ਕੀਤੇ। ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸੰਤੋਖ ਸਿੰਘ ਸੰਧੂ ਤੇ ਬਿਕਰਮਜੀਤ ਸਿੰਘ ਸ਼ਾਹ ਨੇ ਇਨਾਮਾਂ ਦੀ ਸੇਵਾ ਕੀਤੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ: ਆਤਮਜੀਤ ਸਿੰਘ ਬਸਰਾ, ਦਰਸ਼ਨ ਸਿੰਘ ਸੰਧੂ, ਸੁਰਿੰਦਰ ਸਿੰਘ ਸੋਹਲ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਕਲਸੀ, ਗੁਰਵਿੰਦਰ ਸਿੰਘ, ਸ੍ਰੀਮਤੀ ਅਨਾ, ਮਨਪ੍ਰੀਤ ਬਾਜਵਾ, ਪ੍ਰਿੰ: ਸ਼ਰਨ ਸਿੰਘ ਭੰਗੂ, ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ। 17 ਏਐਸਆਰ76
ਪਿਛਲੀ ਖ਼ਬਰ ਸਰਕਾਰੀ ਸਕੂਲ ਗਵਾਲ ਮੰਡੀ ’ਚ ਪੁੱਜੀ ਸਿਹਤ ਵਿਭਾਗ ਦੀ ਟੀਮ ਡੇਂਗੂ ਤੇ ਹੋਰ ਬਿਮਾਰੀਆਂ ਤੋਂ ਬਚਾਅ ਲਈ ਕੀਤਾ ਦਵਾਈਆਂ ਦਾ ਛ... ਅਗਲੀ ਖ਼ਬਰ ਭਾਰਤੀਯ ਵਿਦਿਆ ਭਵਨ ਐੱਸ.ਐੱਲ. ਪਬਲਿਕ ਸਕੂਲ ਵਲੋਂ ਚਾਰ ਦਿਨਾ ਭਾਰਤ ਸਕਾਊਟਸ ਤੇ ਗਾਈਡ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।