ਗਹਿਰੀ ਮੰਡੀ ਵਿਚ ਮੁੜ ਚੱਲੀਆਂ ਗੋਲੀਆਂ, ਨੌਜਵਾਨ ਦੇ ਪੈਰ ਵਿਚ ਲੱਗੀ ਗੋਲੀ
ਜੰਡਿਆਲਾ ਗੁਰੂ, 17 ਅਕਤੂਬਰ (ਅੰਮ੍ਰਿਤ ਪਾਲ ਸਿੰਘ)-ਜੰਡਿਆਲਾ ਗੁਰੂ ਦੇ ਨਜ਼ਦੀਕ ਗਹਿਰੀ ਮੰਡੀ ਦੇ ਬਾਜ਼ਾਰ ਵਿਚ ਇਕ ਵਾਰ ਫਿਰ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇਕ ਦੁਕਾਨਦਾਰ ਅਤੇ ਕਾਰ ਚਾਲਕ ਵਿਚਕਾਰ ਹੋਈ ਬਹਿਸ ਤੋਂ ਬਾਅਦ ਮਾਮਲਾ ਝੜਪ ਤੱਕ ਪਹੁੰਚ ਗਿਆ, ਜਿਸ ਕਾਰਨ ਫਾਇਰਿੰਗ ਕੀਤੀ ਗਈ।
ਅਜੀਤ ਡੈਸਕ
18-10-2026