16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਵਿਦੇਸ਼ੀ ਨੰਬਰ ਤੋਂ ਕਾਲ ਕਰਕੇ 50 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਕਾਬੂ

ਅੰਮ੍ਰਿਤਸਰ, 15 ਅਕਤੂਬਰ (ਰੇਸ਼ਮ ਸਿੰਘ)- ਥਾਣਾ ਸਦਰ ਦੀ ਪੁਲਿਸ ਵਲੋਂ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਡਰਾ ਧਮਕਾ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਿ ਫਿਰੌਤੀ ਮੰਗਣ ਵਾਲੇ ਦਾ ਪੁਰਾਣਾ ਜਾਣਕਾਰ ਹੀ ਨਿਕਲਿਆ ਹੈ ਅਤੇ ਉਸਨੇ ਹੀ ਫਿਰੌਤੀ ਦੀ ਸਾਜਿਸ਼ ਰਚੀ ਸੀ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਯਾਦਵਿੰਦਰ ਸਿੰਘ (34) ਵਾਸੀ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।

ਅਜੀਤ ਡੈਸਕ 16-10-2026
ਅੰਮ੍ਰਿਤਸਰ, 15 ਅਕਤੂਬਰ (ਰੇਸ਼ਮ ਸਿੰਘ)- ਥਾਣਾ ਸਦਰ ਦੀ ਪੁਲਿਸ ਵਲੋਂ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਡਰਾ ਧਮਕਾ ਕੇ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਿ ਫਿਰੌਤੀ ਮੰਗਣ ਵਾਲੇ ਦਾ ਪੁਰਾਣਾ ਜਾਣਕਾਰ ਹੀ ਨਿਕਲਿਆ ਹੈ ਅਤੇ ਉਸਨੇ ਹੀ ਫਿਰੌਤੀ ਦੀ ਸਾਜਿਸ਼ ਰਚੀ ਸੀ। ਇਹ ਪ੍ਰਗਟਾਵਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਯਾਦਵਿੰਦਰ ਸਿੰਘ (34) ਵਾਸੀ ਪਿੰਡ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਇਹ ਸ਼ਿਕਾਇਤ ਕਾਰੋਬਾਰੀ ਪੁਨੀਤ ਅਗਰਵਾਲ ਵਲੋਂ ਦਰਜ ਕਰਵਾਈ ਸੀ ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਵੱਟਸ ਅੱਪ ਨੰਬਰ ਪਰ ਇੱਕ ਵਿਦੇਸੀ ਨੰਬਰ ਤੋਂ ਫ਼ੋਨ ਆਇਆ ਜਿਸਨੇ ਖੁਦ ਨੂੰ ਗੈਂਗਸਟਰ ਡੋਨੀ ਬੱਲ ਦੱਸ ਕੇ ਡਰਾ ਧਮਕਾ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਹੈ। ਪੁਲਿਸ ਵਲੋਂ ਮਾਮਲਾ ਦਰਜ ਕਰਕੇ ਇਸ ਮੁਕੱਦਮੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋੲ ਜਸਕਿਰਨਜੀਤ ਸਿੰਘ ਤੇਜਾ ਡੀ.ਸੀ.ਪੀ. ਸਿਟੀ ਤੇ ਹੋਰ ਅਧਿਕਾਰੀਆਂ ਵਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਫਿਰੌਤੀ ਦੀ ਕਾਲ ਕਰਵਾਉਣ ਵਾਲੇ ਮਾਸਟਰ ਮਾਇਡ ਨੂੰ ਕੁਝ ਹੀ ਘੰਟਿਆਂ ਅੰਦਰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤਾ ਮੁਲਜ਼ਮ ਪੀੜਤ ਪੁਨੀਤ ਦਾ ਪਹਿਲਾਂ ਤੋਂ ਹੀ ਜਾਣਕਾਰ ਸੀ ਤੇ ਇਸਨੇ ਹੀ ਮੁਦੱਈ ਦਾ ਮੋਬਾਈਲ ਨੰਬਰ ਵਿਦੇਸ਼ ਯੂ. ਕੇ. ਬੈਠੇ ਜੁਵਰਾਜ਼ ਸਿੰਘ ਨੂੰ ਸ਼ੇਅਰ ਕੀਤਾ ਸੀ, ਜਿਸਨੇ ਡੋਨੀ ਬੱਲ ਦੇ ਨਾਂਅ ਤੇ ਫਿਰੌਤੀ ਦੀ ਕਾਲ ਤੇ ਡਰਾ ਧਮਕਾ ਕੇ 50 ਲੱਖ ਰੁਪਏ ਮੰਗੀ ਸੀ। ਪੁਲਿਸ ਵਲੋਂ ਯੁਵਰਾਜ ਸਿੰਘ ਖ਼ਿਲਾਫ਼ ਵੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ 6 ਵਿਅਕਤੀਆਂ ਵਲੋਂ ਸੀਵਰਮੈਨ ਰਖਾਉਣ ਲਈ ਸੀਵਰਮੈਨ ਯੂਨੀਅਨ ਆਗੂ ’ਤੇ 2-2 ਲੱਖ ਰੁਪਏ ਲੈਣ ਦੇ ਦੋਸ਼ ਅਗਲੀ ਖ਼ਬਰ ਸਵਰਨਕਾਰਾਂ ਦੇ ਵਫ਼ਦ ਨੇ ਪੁਲਿਸ ਕਮਿਸ਼ਨਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।