ਮਾਂ-ਬੋਲੀ ਦੀ ਸੰਭਾਲ ’ਚ ਔਰਤਾਂ ਦੀ ਭੂਮਿਕਾ ਸਭ ਤੋਂ ਅਹਿਮ –ਇਨਟੇਕ ਵਰਕਸ਼ਾਪ
ਅੰਮ੍ਰਿਤਸਰ, 8 ਅਕਤੂਬਰ (ਸੁਰਿੰਦਰ ਕੋਛੜ)-ਮਾਂ-ਬੋਲੀ ਪੰਜਾਬੀ ਦੀਆਂ ਅਸਲ ਰਾਖੀਆਂ ਔਰਤਾਂ ਹਨ ਅਤੇ ਪੰਜਾਬੀ ਤੇ ਇਸ ਦੀਆਂ ਉਪ-ਭਾਸ਼ਾਵਾਂ ਨੂੰ ਬਚਾਉਣ ਦੀ ਕੋਈ ਵੀ ਕੋਸ਼ਿਸ਼ ਘਰ ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਇਹ ਸੰਦੇਸ਼ ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੇ ਅੰਮ੍ਰਿਤਸਰ ਚੈਪਟਰ ਵਲੋਂ ਕਰਵਾਈ ਗਈ ‘ਹੈਰੀਟੇਜ ਐਂਡ ਸਿਟੀਜ਼ਨਜ਼ ਟ੍ਰੇਨਿੰਗ ਵਰਕਸ਼ਾਪ’ ਦੌਰਾਨ ਉੱਭਰ ਕੇ ਸਾਹਮਣੇ ਆਇਆ।
ਇਨਟੇਕ ਦੇ ਅੰਮ੍ਰਿਤਸਰ ਚੈਪਟਰ ਵਲੋਂ ਕਰਵਾਈ ‘ਹੈਰੀਟੇਜ ਐਂਡ ਸਿਟੀਜ਼ਨਜ਼ ਟ੍ਰੇਨਿੰਗ ਵਰਕਸ਼ਾਪ’ ਮੌਕੇ ਹਾਜ਼ਰ ਗਗਨਦੀਪ ਸਿੰਘ ਵਿਰਕ, ਪ੍ਰਿੰ. ਮਨਪ੍ਰੀਤ ਕੌਰ, ਪ੍ਰੋ. ਨਰੇਸ਼ ਕੁਮਾਰ, ਮਿੰਟੂ ਕੁਮਾਰ, ਪ੍ਰੋ. ਗਗਨਦੀਪ ਕੌਰ ਨਾਗਰਾ ਅਤੇ ਹੋਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
09-10-2026