07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਗਰ ਨਿਗਮ 75 ਕਿੱਲੋਮੀਟਰ ਲੰਬੇ ਸੀਵਰੇਜ ਦੀ ਕਰਵਾਏਗਾ ਡੀਸਿਲਟਿੰਗ

ਅੰਮ੍ਰਿਤਸਰ, 6 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਪੰਜਾਬ ਡਿਵੈਲਪਮੈਂਟ ਫ਼ੰਡ ’ਚੋਂ ਖ਼ਰਚ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਹਲਕਾ ਦੱਖਣੀ ਨੂੰ ਛੱਡ ਕੇ ਬਾਕੀ ਦੇ ਚਾਰ ਹਲ਼ਕਿਆਂ ਵਿਚ ਸੀਵਰੇਜ ਡੀਸਿਲਟਿੰਗ ਕਰਵਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਓ ਐਂਡ ਐਮ ਵਿਭਾਗ ਵਲੋਂ ਅੰਮ੍ਰਿਤਸਰ ਦੇ ਹਲਕਾ ਉੱਤਰੀ , ਪੱਛਮੀ, ਪੂਰਬੀ ਅਤੇ ਕੇਂਦਰੀ ਵਿਚ ਸੀਵਰੇਜ ਦੀ ਡੀਸਿਲਟਿੰਗ ਕਰਵਾਈ ਜਾ ਰਹੀ ਹੈ।

ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਵਲੋਂ ਪੰਜਾਬ ਡਿਵੈਲਪਮੈਂਟ ਫ਼ੰਡ ’ਚੋਂ ਖ਼ਰਚ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਹਲਕਾ ਦੱਖਣੀ ਨੂੰ ਛੱਡ ਕੇ ਬਾਕੀ ਦੇ ਚਾਰ ਹਲ਼ਕਿਆਂ ਵਿਚ ਸੀਵਰੇਜ ਡੀਸਿਲਟਿੰਗ ਕਰਵਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਓ ਐਂਡ ਐਮ ਵਿਭਾਗ ਵਲੋਂ ਅੰਮ੍ਰਿਤਸਰ ਦੇ ਹਲਕਾ ਉੱਤਰੀ , ਪੱਛਮੀ, ਪੂਰਬੀ ਅਤੇ ਕੇਂਦਰੀ ਵਿਚ ਸੀਵਰੇਜ ਦੀ ਡੀਸਿਲਟਿੰਗ ਕਰਵਾਈ ਜਾ ਰਹੀ ਹੈ। ਇਹ ਸੀਵਰੇਜ 75.3 ਕਿੱਲੋਮੀਟਰ ਲੰਬਾ ਹੋਵੇਗਾ। ਜਿਸ ’ਤੇ 4.17 ਕਰੋੜ ਰੁਪਏ ਖ਼ਰਚ ਆਵੇਗਾ। ਇਹ ਕੰਮ ਦੋ ਤੋਂ ਤਿੰਨ ਮਹੀਨਿਆਂ ਵਿਚ ਡੀਸਿਲਟਿੰਗ ਦਾ ਕੰਮ ਮੁਕੰਮਲ ਕਰਵਾਇਆ ਜਾਵੇਗਾ। ਇਹ ਕੰਮ ਨਿੱਜੀ ਕੰਪਨੀ ਨੂੰ ਠੇਕੇ ’ਤੇ ਦਿੱਤਾ ਜਾ ਰਿਹਾ ਹੈ। ਡੀਸਿਲਟਿੰਗ ਦੌਰਾਨ ਗੁਮਾਨ ਪੁਰਾ ’ਚ ਬੰਦ ਪਏ ਸੀਵਰੇਜ ਨੂੰ ਚਾਲੂ ਕੀਤਾ ਜਾਵੇਗਾ ਅਤੇ ਜਿੱਥੇ ਸੀਵਰੇਜ ਜਾਮ ਹੋਇਆ ਹੈ ਉਸ ਨੂੰ ਖੋਲ੍ਹਿਆ ਜਾਵੇਗਾ। ਨਗਰ ਨਿਗਮ ਅੰਮ੍ਰਿਤਸਰ ਵਲੋਂ ਇਸ ਤੋਂ ਪਹਿਲਾਂ ਵੀ 70 ਕਿੱਲੋਮੀਟਰ ਲੰਬੇ ਸੀਵਰੇਜ ਦੀ ਡੀਸਿਲਟਿੰਗ ਕਰਵਾਉਣ ਦਾ ਕੰਮ ਠੇਕੇ ‘ਤੇ ਦਿੱਤਾ ਸੀ । ਜਿਸ ਵਿਚੋਂ 90 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਅਤੇ ਜੋ 10 ਫ਼ੀਸਦੀ ਕੰਮ ਰਹਿ ਗਿਆ ਉਹ ਵੀ ਅਗਲੇ ਦਿਨਾਂ ਵਿਚ ਪੂਰਾ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਪਲਾਟ ਦੇ ਕਬਜ਼ੇ ਦੇ ਵਿਵਾਦ ਤੋਂ ਦੁਖੀ ਬਜ਼ੁਰਗ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ – ਹਾਲਤ ਗੰਭੀਰ ਅਗਲੀ ਖ਼ਬਰ ਮੇਅਰ ਮਜ਼ਬੂਤ ਤਾਂ ਸ਼ਹਿਰ ਮਜ਼ਬੂਤ ’- ਚੰਡੀਗੜ੍ਹ ਕਾਨਫ਼ਰੰਸ ’ ਚ ਉੱਠਿਆ ਸਾਂਝਾ ਸੁਰ ਆਲ ਇੰਡੀਆ ਮੇਅਰਜ਼ ਕੌਂਸਲ ਦੀ ਦੋ ਰੋਜ਼ਾ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।