27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪ੍ਰੀਖਿਆ ’ਚ ਹਾਸਿਲ ਕੀਤੇ ਉੱਚ ਸਥਾਨ

ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਬੀ. ਬੀ.

ਅਜੀਤ ਡੈਸਕ 27-09-2026
ਅੰਮ੍ਰਿਤਸਰ, 26 ਸਤੰਬਰ (ਸੁਰਿੰਦਰ ਕੋਛੜ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਨੇ ਸ਼ਾਨਦਾਰ ਅਕਾਦਮਿਕ ਪ੍ਰਾਪਤੀ ਸਦਕਾ ਇਕ ਵਾਰ ਫਿਰ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਬੀ. ਡੀ. ਸਮੈਸਟਰ ਅੱਠਵਾਂ ਦੀ ਵਿਦਿਆਰਥਣ ਸਵਾਨਿਕਾ ਮਹਿਰਾ ਨੇ 4400 ‘ਚੋਂ 4136 ਅੰਕ ਹਾਸਲ ਕਰਦਿਆਂ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬੀ. ਡੀ. ਸਮੈਸਟਰ ਅੱਠਵਾਂ ਦੀ ਵਿਦਿਆਰਥਣ ਹਰਲੀਨ ਕੌਰ ਨੇ 4400 ‘ਚੋਂ 4081 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ’ਚ ਦੂਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ: ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਹ ਸ਼ਾਨਦਾਰ ਕਾਰਗੁਜ਼ਾਰੀ ਉਨ੍ਹਾਂ ਦੀ ਮਿਹਨਤ, ਦ੍ਰਿੜ੍ਹਤਾ ਤੇ ਅਕਾਦਮਿਕ ਉੱਤਮਤਾ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਹੈ। ਪ੍ਰਿੰਸੀਪਲ ਡਾ: ਵਾਲੀਆ ਨੇ ਸਵਾਨਿਕਾ ਮਹਿਰਾ ਅਤੇ ਹਰਲੀਨ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਸ੍ਰੀ ਸੰਤ ਬਾਬਾ ਰਾਮਦਾਸ ਦੇ ਜੋੜ ਮੇਲੇ ’ਤੇ ਖੇਡਾਂ ਦਾ ਰੰਗ : ਸੁਲਤਾਨਵਿੰਡ ਸਪੋਰਟਸ ਕਲੱਬ ਨੇ ਜਿੱਤੀ ਕਬੱਡੀ ਟ੍ਰਾਫੀ ਅਗਲੀ ਖ਼ਬਰ ਬਾਬਾ ਮੰਗਲ ਸਿੰਘ ਦੀ 25ਵੀਂ ਬਰਸੀ ਸਮਾਗਮ ’ਚ ਸਾਬਕਾ ਉਪ ਮੁੱਖ ਮੰਤਰੀ ਸੋਨੀ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।