27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਖ਼ਾਲਸਾ ਕਾਲਜ ਆਫ ਇੰਜੀਨੀਅਰਿੰਗ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਅਹਿਮ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਦੇ ਮੌਕੇ ਵਧਾਉਣ ਵੱਲ ਇਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਆਸਟ੍ਰੇਲੀਅਨ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। ਜਿਸ ’ਤੇ ਕਾਲਜ ਦੀ ਡਾਇਰੈਕਟਰ ਡਾ.

ਅਜੀਤ ਡੈਸਕ 27-09-2026
ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਦੇ ਮੌਕੇ ਵਧਾਉਣ ਵੱਲ ਇਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ, ਆਸਟ੍ਰੇਲੀਅਨ ਨਾਲ ਇਕ ਅਹਿਮ ਸਮਝੌਤਾ ਕੀਤਾ ਗਿਆ ਹੈ। ਜਿਸ ’ਤੇ ਕਾਲਜ ਦੀ ਡਾਇਰੈਕਟਰ ਡਾ. ਮੰਜੂ ਬਾਲਾ ਅਤੇ ਆਸਟ੍ਰੇਲੀਅਨ ਇੰਸਟੀਚਿਊਟ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੈਮ ਤਿਆਗੀ ਨੇ ਦਸਤਖ਼ਤ ਕੀਤੇ। ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਉਕਤ ਸਮਝੌਤੇ ਦਾ ਉਦੇਸ਼ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਅਤੇ ਇੰਜੀਨੀਅਰਿੰਗ ਸਿੱਖਿਆ ਦੇ ਖੇਤਰ ’ਚ ਅੰਤਰਰਾਸ਼ਟਰੀ ਸਹਿਯੋਗ ਨੂੰ ਪ੍ਰਫੁੱਲਿਤ ਕਰਨਾ ਹੈ। ਇਸ ਸਮਝੌਤੇ ਤਹਿਤ ਦੋਵੇਂ ਸੰਸਥਾਵਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ, ਫੈਕਲਟੀ ਐਕਸਚੇਂਜ ਪ੍ਰੋਗਰਾਮ, ਅੰਤਰਰਾਸ਼ਟਰੀ ਕਾਨਫਰੰਸਾਂ, ਵਿਦਿਆਰਥੀਆਂ ਲਈ ਇੰਟਰਨਸ਼ਿਪ ਦੇ ਮੌਕੇ, ਅਤਿ-ਆਧੁਨਿਕ ਲੈਬਾਰਟਰੀਆਂ ਰਾਹੀਂ ਪ੍ਰੈਕਟੀਕਲ ਤਜ਼ਰਬਾ, ਤਕਨੀਕੀ ਅਤੇ ਅਕਾਦਮਿਕ ਦੌਰੇ ਅਤੇ ਵੱਖ-ਵੱਖ ਸਾਂਝੀਆਂ ਅਕਾਦਮਿਕ ਤੇ ਖੋਜ ਗਤੀਵਿਧੀਆਂ ਦਾ ਆਯੋਜਨ ਕਰਨ ਲਈ ਸਹਿਯੋਗ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਸੰਸਥਾ ਦੇ ਅੰਤਰਰਾਸ਼ਟਰੀਕਰਨ ਦੇ ਸਫ਼ਰ ‘ਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਤੇ ਅਜਿਹੇ ਅੰਤਰਰਾਸ਼ਟਰੀ ਸਹਿਯੋਗ ਵਿਦਿਆਰਥੀਆਂ ’ਚ ਪ੍ਰੈਕਟੀਕਲ ਹੁਨਰ ਅਤੇ ਨਵੀਨਤਾਕਾਰੀ ਸੋਚ ਦੇ ਨਾਲ ਵਿਸ਼ਵ ਪੱਧਰ ‘ਤੇ ਸਮਰੱਥ ਇੰਜੀਨੀਅਰ ਤਿਆਰ ਕਰਨ ’ਚ ਮਹੱਤਵਪੂਰਨ ਯੋਗਦਾਨ ਪਾਉਣਗੇ। ਇਸ ਮੌਕੇ ਸ੍ਰੀ ਤਿਆਗੀ ਨੇ ਕਾਲਜ ਨਾਲ ਸਾਂਝੇਦਾਰੀ ਕਰਨ ’ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਆਸਟ੍ਰੇਲੀਅਨ ਇੰਸਟੀਚਿਊਟ ਸਾਂਝੇ ਪ੍ਰੋਗਰਾਮਾਂ, ਇੰਟਰਨਸ਼ਿਪਾਂ, ਫੈਕਲਟੀ ਇੰਟਰੈਕਸ਼ਨ ਅਤੇ ਤਕਨੀਕੀ ਤਜਰਬੇ ਰਾਹੀਂ ਵਿਸ਼ਵ ਪੱਧਰੀ ਮਾਹਿਰਤਾ ਸਾਂਝੀ ਕਰਨ ਅਤੇ ਵਿਦਿਆਰਥੀਆਂ ਨੂੰ ਲਾਭਦਾਇਕ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਇਹ ਸਾਂਝੇਦਾਰੀ ਲੰਬੇ ਸਮੇਂ ਲਈ ਅਕਾਦਮਿਕ ਸਹਿਯੋਗ ਅਤੇ ਆਪਸੀ ਵਿਕਾਸ ਲਈ ਨਵੇਂ ਰਾਹ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ 10 ਸਾਲਾਂ ਦੀ ਮਿਆਦ ਲਈ ਕੀਤਾ ਗਿਆ ਹੈ ਤੇ ਇਸ ਨਾਲ ਦੋਵੇਂ ਸੰਸਥਾਵਾਂ ਦਰਮਿਆਨ ਅਕਾਦਮਿਕ ਸੰਬੰਧ ਹੋਰ ਮਜ਼ਬੂਤ ਹੋਣ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਗਿਆਨ ਦੇ ਆਦਾਨਂਪ੍ਰਦਾਨ, ਨਵੀਨਤਾ, ਹੁਨਰ ਵਿਕਾਸ ਅਤੇ ਅੰਤਰਰਾਸ਼ਟਰੀ ਤਜਰਬੇ ਦੇ ਨਵੇਂ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਸ ਸਮਝੌਤਾ ਰਸਮ ਮੌਕੇ ਅਕਸ਼ਿਤ ਤਿਆਗੀ (ਏਸ਼ੀਆ ਪੈਸੀਫਿਕ ਮਾਰਕੀਟਿੰਗ ਹੈੱਡ, ਏ. ਆਈ. ਈ.), ਨੀਲਮ ਸੰਗਾਨੀ (ਡਾਇਰੈਕਟਰ ਆਫ਼ ਅਕਾਦਮਿਕ ਪਾਰਟਨਰਸ਼ਿਪ, ਏ. ਆਈ. ਈ.), ਡਾ. ਰਿਪਿਨ ਕੋਹਲੀ (ਐੱਚ. ਓ. ਡੀ., ਅਪਲਾਈਡ ਸਾਇੰਸਿਜ਼), ਡਾ. ਮਾਲਤੀ ਪੁਰੀ (ਆਈ. ਕਿਊ. ਏ. ਸੀ. ਕੋਆਰਡੀਨੇਟਰ), ਸ੍ਰੀ ਯੋਗੇਸ਼ ਸ਼ਰਮਾ (ਐੱਚ. ਓ. ਡੀ., ਬੀ. ਬੀ. ਏ.) ਅਤੇ ਕਾਲਜ ਦੇ ਹੋਰ ਫੈਕਲਟੀ ਮੈਂਬਰਾਂ ਤੋਂ ਇਲਾਵਾ ਆਸਟ੍ਰੇਲੀਅਨ ਇੰਸਟੀਚਿਊਟ ਦੇ ਨੁਮਾਇੰਦੇ ਵੀ ਮੌਜੂਦ ਸਨ।
ਪਿਛਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ ’ਚ ਖਾਦ ਵਿਕਰੇਤਾਵਾਂ ਅਤੇ ਹੋਲਸੇਲਰਾਂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਅੰਨਗੜ੍ਹ, ਮੂਲੇ ਚੱਕ ਤੇ ਫਕੀਰ ਸਿੰਘ ਕਾਲੋਨੀ ਤੇ ਹੋਰ ਇਲਾਕਿਆਂ ’ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ ਤਲਾਸ਼ੀ ਲਈ 150 ਪੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।