23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੌਡ ਗਿਫਟ ਫਤਹਿ ਪ੍ਰੋਡਕਸ਼ਨ (ਰਜਿ.) ਪੰਜਾਬ ਵਲੋਂ ਸੁਪਰ ਸਿੰਗਿੰਗ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਗੋਡ ਗਿਫਟ ਫਤਹਿ ਪ੍ਰੋਡਕਸ਼ਨ (ਰਜਿ.) ਪੰਜਾਬ ਵਲੋਂ ਸੁਪਰ ਸਿੰਗਿੰਗ ਪ੍ਰੋਗਰਾਮ ਕਰਵਾਇਆ ਗਿਆ।

ਅਜੀਤ ਡੈਸਕ 23-09-2026
ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਗੋਡ ਗਿਫਟ ਫਤਹਿ ਪ੍ਰੋਡਕਸ਼ਨ (ਰਜਿ.) ਪੰਜਾਬ ਵਲੋਂ ਸੁਪਰ ਸਿੰਗਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ‘ਚ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਬਾਲਕ੍ਰਿਸ਼ਨ ਸ਼ਰਮਾ ਨੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਸਮਾਜ ਅਤੇ ਦੇਸ਼ ਦੀ ਤਰੱਕੀ ‘ਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਿਆਸੀ ਆਗੂਆਂ ਨੂੰ ਵੀ ਨਿੱਜੀ ਸਵਾਰਥਾਂ ਤੋਂ ਉੱਪਰ ਉਠ ਕੇ ਨੌਜਵਾਨ ਪੀੜੀ ਨੂੰ ਸਹੀ ਰਸਤਾ ਦਿਖਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ‘ਚ ਭਾਗੀਦਾਰਾਂ ਨੇ ਬਾਲੀਵੁੱਡ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ ‘ਚ ਗਾ ਕੇ ਸਮਾਂ ਬੰਨ੍ਹਿਆ। ਅਖ਼ੀਰ ‘ਚ ਪ੍ਰਬੰਧਕਾਂ ਵਲੋਂ ਬਾਲਕ੍ਰਿਸ਼ਨ ਸ਼ਰਮਾ ਨੂੰ ਵਿਸ਼ੇਸ਼ ਅਵਾਰਡ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਮਨਜੀਤ ਸਿੰਘ, ਨਰਿੰਦਰ, ਦੀਪਕ, ਸਾਹਿਲ, ਪ੍ਰੇਮ, ਪ੍ਰਿਅੰਕਾ, ਮਨਜੀਤ ਕੌਰ, ਰਵਿੰਦਰ ਕੌਰ ਸਮੇਤ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਰੰਧਾਵਾ ਨੇ ਸਾਬਕਾ ਵਿਦਿਆਰਥੀ ਦਾ ਕੀਤਾ ਸਨਮਾਨ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦਾ ਦੋ ਰੋਜ਼ਾ ਰਿਫਰੈਸ਼ਰ ਕੋਰਸ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।